ਭਾਰਤੀ ਮਹਿਲਾ ਕ੍ਰਿਕੇਟਰ ਨਾਲ ਲੰਡਨ ਦੇ ਹੋਟਲ 'ਚ ਲੁੱਟ ਦੀ ਵਾਰਦਾਤ

ਏਜੰਸੀ

ਖ਼ਬਰਾਂ, ਖੇਡਾਂ

ਟਵੀਟ ਸਾਂਝਾ ਕਰਦੇ ਹੋਏ ਤਾਨੀਆ ਨੇ ਲਿਖਿਆ, ''ਮੈਰੀਅਟ ਹੋਟਲ ਲੰਡਨ ਮੈਡਾ ਵੇਲੇ ਦੇ ਪ੍ਰਬੰਧਨ ਤੋਂ ਹੈਰਾਨ ਅਤੇ ਨਿਰਾਸ਼ ਹਾਂ"।

Robbery incident in London hotel with Indian female cricketer

 

ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਵਿਕੇਟਕੀਪਰ ਤਾਨੀਆ ਭਾਟੀਆ ਨੇ ਦਾਅਵਾ ਕੀਤਾ ਕਿ ਭਾਰਤੀ ਮਹਿਲਾ ਟੀਮ ਦੇ ਲੰਡਨ ਦੇ ਮੈਰੀਅਟ ਹੋਟਲ 'ਚ ਠਹਿਰਾਅ ਦੌਰਾਨ ਉਸ ਦੀ ਨਕਦੀ, ਕਾਰਡ ਅਤੇ ਗਹਿਣਿਆਂ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਇਸ ਬਾਰੇ 'ਚ ਇੱਕ ਟਵੀਟ ਸਾਂਝਾ ਕਰਦੇ ਹੋਏ ਤਾਨੀਆ ਨੇ ਲਿਖਿਆ, ''ਮੈਰੀਅਟ ਹੋਟਲ ਲੰਡਨ ਮੈਡਾ ਵੇਲੇ ਦੇ ਪ੍ਰਬੰਧਨ ਤੋਂ ਹੈਰਾਨ ਅਤੇ ਨਿਰਾਸ਼ ਹਾਂ। ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਖਿਡਾਰਨ ਦੇ ਰੂਪ ਵਿੱਚ ਮੇਰੇ ਹਾਲ ਹੀ ਦੇ ਠਹਿਰਾਅ ਦੌਰਾਨ ਕਿਸੇ ਨੇ ਮੇਰੇ ਕਮਰੇ ਵਿੱਚ ਦਾਖਲ ਹੋ ਕੇ ਨਕਦੀ, ਕਾਰਡ, ਘੜੀਆਂ ਅਤੇ ਗਹਿਣਿਆਂ ਸਮੇਤ ਮੇਰਾ ਬੈਗ ਚੋਰੀ ਕਰ ਲਿਆ। ਐਨਾ ਅਸੁਰੱਖਿਅਤ।"

ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੇ ਟਵਿੱਟਰ ਹੈਂਡਲ ਨੂੰ ਟੈਗ ਕਰਦੇ ਹੋਏ ਤਾਨੀਆ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, “ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਅਤੇ ਹੱਲ ਦੀ ਉਮੀਦ ਕਰਦੀ ਹਾਂ। ਈਸੀਬੀ ਦੇ ਪਸੰਦੀਦਾ ਹੋਟਲ ਸਾਥੀ ਦੀ ਸੁਰੱਖਿਆ ਦੀ ਘਾਟ ਹੈਰਾਨੀਜਨਕ ਹੈ। ਉਮੀਦ ਹੈ ਕਿ ਉਹ ਵੀ ਧਿਆਨ ਦੇਣਗੇ।"

ਤਾਨੀਆ ਦੀ ਸ਼ਿਕਾਇਤ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਹੋਟਲ ਨੇ ਆਪਣੇ ਟਵੀਟ 'ਚ ਲਿਖਿਆ, “ਤਾਨੀਆ, ਸਾਨੂੰ ਇਹ ਸੁਣ ਕੇ ਦੁੱਖ ਹੋਇਆ। ਕਿਰਪਾ ਕਰਕੇ ਆਪਣੇ ਨਾਮ ਅਤੇ ਈਮੇਲ ਪਤੇ ਤੋਂ ਇਲਾਵਾ ਆਪਣੇ ਰਿਜ਼ਰਵੇਸ਼ਨ ਦੇ ਵੇਰਵੇ ਸਾਂਝੇ ਕਰੋ, ਤਾਂ ਜੋ ਅਸੀਂ ਇਸ ਦੀ ਜਾਂਚ ਕਰ ਸਕੀਏ।"

ਭਾਰਤੀ ਟੀਮ ਨੇ ਹਾਲ ਹੀ 'ਚ ਇੰਗਲੈਂਡ ਦੇ ਦੌਰੇ 'ਤੇ ਪਹਿਲੀ ਵਾਰ ਵਨ ਡੇ ਸੀਰੀਜ਼ 'ਚ 3-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਸੀਰੀਜ਼ ਦਾ ਆਖਰੀ ਮੈਚ ਸ਼ਨੀਵਾਰ 24 ਸਤੰਬਰ ਨੂੰ ਖੇਡਿਆ ਗਿਆ।