ਕੋਹਲੀ ਹਾਰ ਨੂੰ ਪੂਰੀ ਖੇਡ ਭਾਵਨਾ ਨਾਲ ਸਵੀਕਾਰ ਕਰਨ ਵਿਚ ਵੀ ਆਦਰਸ਼ ਖਿਡਾਰੀ- ਪਾਕਿ ਕ੍ਰਿਕਟਰ ਸਨਾ ਮੀਰ

ਏਜੰਸੀ

ਖ਼ਬਰਾਂ, ਖੇਡਾਂ

ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਤਾਰੀਫ ਕੀਤੀ ਹੈ।

Sana Mir and Virat Kohli

ਨਵੀਂ ਦਿੱਲੀ: ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਤਾਰੀਫ ਕੀਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਕੋਹਲੀ ਹਾਰ ਨੂੰ ਪੂਰੀ ਖੇਡ ਭਾਵਨਾ ਨਾਲ ਸਵੀਕਾਰ ਕਰਨ ਵਿਚ ਵੀ ਆਦਰਸ਼ ਖਿਡਾਰੀ ਹਨ।

ਹੋਰ ਪੜ੍ਹੋ: ਲਖੀਮਪੁਰ ਮਾਮਲਾ: ਸੁਪਰੀਮ ਕੋਰਟ ਦੀ UP ਸਰਕਾਰ ਝਾੜ, “ਹਜ਼ਾਰਾਂ ਦੀ ਭੀੜ ‘ਚ ਸਿਰਫ 23 ਚਸ਼ਮਦੀਦ ਕਿਉਂ?”

ਦਰਅਸਲ ਮੈਚ ਤੋਂ ਬਾਅਦ ਵਿਰਾਟ ਕੋਹਲੀ ਨੇ ਜੇਤੂ ਟੀਮ ਦੇ ਨਾਇਕ ਮੁਹੰਮਦ ਰਿਜ਼ਵਾਨ ਨੂੰ ਗਲੇ ਲਗਾਇਆ ਸੀ। ਉਹਨਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਭਾਰਤ ਟੀ-20 ਵਿਸ਼ਵ ਕੱਪ ਦੇ ਅਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਤੋਂ 10 ਵਿਕਟਾਂ ਨਾਲ ਹਾਰ ਗਿਆ ਸੀ। ਇਹ ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਭਾਰਤ ’ਤੇ ਪਹਿਲੀ ਜਿੱਤ ਹੈ।

ਹੋਰ ਪੜ੍ਹੋ: ਕੈਨੇਡਾ ਪੱਕੇ ਹੋਣ ਦਾ ਸੁਨਹਿਰੀ ਮੌਕਾ, ਨੈਨੀ ਕੋਰਸ ਤੋਂ ਬਾਅਦ ਜਾਣੋ ਕਿਵੇਂ ਹਾਸਲ ਕਰ ਸਕਦੇ ਹੋ PR

ਸਨਾ ਮੀਰ ਨੇ ਆਈਸੀਸੀ ਦੀ ਅਧਿਕਾਰਕ ਵੈੱਬਸਾਈਟ ’ਤੇ ਅਪਣਾ ਕਾਲਮ ਲਿਖਿਆ, “ਕੋਹਲੀ ਨੇ ਬਹੁਤ ਗ੍ਰੇਸ ਨਾਲ ਪਾਕਿਸਤਾਨ ਖ਼ਿਲਾਫ਼ ਮਿਲੀ ਹਾਰ ਨੂੰ ਹੈਂਡਲ ਕੀਤਾ, ਮੈਂ ਉਹਨਾਂ ਦੀ ਖੇਡ ਭਾਵਨਾ ਦੀ ਸ਼ਲਾਘਾ ਕਰਦੀ ਹਾਂ। ਚੋਟੀ ਦੇ ਕ੍ਰਿਕਟਰ ਨੂੰ ਇਸ ਤਰ੍ਹਾਂ ਦੇਖਣਾ ਚੰਗਾ ਲੱਗਦਾ ਹੈ। ਰੋਲ ਮਾਡਲ ਜਦੋਂ ਇਹ ਕਰਦੇ ਹਨ ਤਾਂ ਕਾਫ਼ੀ ਵਧੀਆ ਮਹਿਸੂਸ ਹੁੰਦਾ ਹੈ"।

ਹੋਰ ਪੜ੍ਹੋ: CM ਨੇ ਅਪਣੇ ਸੁਪਨਈ ਪ੍ਰੋਜੈਕਟ ਥੀਮ ਪਾਰਕ ਨੂੰ ਅੰਤਿਮ ਛੋਹ ਦੇਣ ਲਈ ਕੀਤਾ ਹਰ ਪਹਿਲੂ ਦਾ ਨਰੀਖਣ

ਸਨਾ ਮੀਰ ਨੇ ਅੱਗੇ ਕਿਹਾ ਕਿ, 'ਉਹਨਾਂ ਦਿਖਾਇਆ ਕਿ ਟੀਮ 'ਚ ਵਾਪਸੀ ਕਰਨ ਦਾ ਪੂਰਾ ਵਿਸ਼ਵਾਸ ਹੈ। ਮੈਨੂੰ ਇਸ ਗੱਲ ਦੀ ਬਿਲਕੁਲ ਵੀ ਹੈਰਾਨੀ ਨਹੀਂ ਹੋਵੇਗੀ ਜੇਕਰ ਭਾਰਤ ਟੂਰਨਾਮੈਂਟ 'ਚ ਵੱਡੀ ਜਿੱਤ ਨਾਲ ਵਾਪਸੀ ਕਰੇਗਾ'। ਦੱਸ ਦਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀ ਵਿਰਾਟ ਕੋਹਲੀ ਦੀ ਤਸਵੀਰ ਸ਼ੇਅ ਕਰਦਿਆਂ ਉਹਨਾਂ ਦੀ ਖੇਡ ਭਾਵਨਾ ਦੀ ਤਾਰੀਫ ਕੀਤੀ ਸੀ।