Australian open 2023: ਮਿਕਸਡ ਡਬਲਜ਼ ਦੇ ਫਾਈਨਲ ਵਿਚ ਹਾਰੀ ਸਾਨੀਆ ਮਿਰਜ਼ਾ, ਆਖਰੀ ਮੈਚ ਤੋਂ ਬਾਅਦ ਹੋਈ ਭਾਵੁਕ

ਏਜੰਸੀ

ਖ਼ਬਰਾਂ, ਖੇਡਾਂ

ਸਾਨੀਆ ਅਤੇ ਬੋਪੰਨਾ ਦੀ ਜੋੜੀ ਨੂੰ ਖਿਤਾਬੀ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਸਟੇਫਨੀ ਅਤੇ ਮਾਟੋਸ ਨੇ ਹਰਾਇਆ ਹੈ।

Brazilian pair win Australian Open mixed doubles title

 

ਮੈਲਬੋਰਨ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਆਸਟ੍ਰੇਲੀਅਨ ਓਪਨ 2023 ਦੇ ਮਿਕਸਡ ਡਬਲਜ਼ ਖ਼ਿਤਾਬੀ ਮੁਕਾਬਲੇ ਵਿਚ 0-2 (7-6, 6-2) ਮਿਲੀ ਹਾਰ ਤੋਂ ਬਾਅਦ ਭਾਵੁਕ ਹੋ ਗਈ। ਉਹਨਾਂ ਦੇ ਸਾਥੀ ਰੋਹਨ ਬੋਪੰਨਾ ਉਹਨਾਂ ਨੂੰ ਕਰੀਅਰ ਲਈ ਸ਼ੁੱਭਕਾਮਨਾਵਾਂ ਦੇ ਰਹੇ ਸਨ ਅਤੇ ਉਹ ਆਪਣੇ ਹੰਝੂ ਨਹੀਂ ਰੋਕ ਸਕੀ। ਸਾਨੀਆ ਅਤੇ ਬੋਪੰਨਾ ਦੀ ਜੋੜੀ ਨੂੰ ਖਿਤਾਬੀ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਸਟੇਫਨੀ ਅਤੇ ਮਾਟੋਸ ਨੇ ਹਰਾਇਆ ਹੈ।

ਇਹ ਵੀ ਪੜ੍ਹੋ: ਲਤੀਫਪੁਰਾ ਮਾਮਲੇ 'ਚ ਕਿਸਾਨਾਂ ਦਾ ਵੱਡਾ ਐਲਾਨ, ਸਥਾਨਕ ਵਿਧਾਇਕਾਂ ਖ਼ਿਲਾਫ਼ ਖੋਲ੍ਹਿਆ ਜਾਵੇਗਾ ਮੋਰਚਾ 

ਮੈਚ ਖਤਮ ਹੋਣ ਤੋਂ ਬਾਅਦ ਰੋਹਨ ਬੋਪੰਨਾ ਨੇ ਮਾਈਕ ਸੰਭਾਲਦੇ ਹੋਏ ਸਾਨੀਆ ਮਿਰਜ਼ਾ ਦੀ ਤਾਰੀਫ ਕੀਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਸਾਨੀਆ ਨੇ ਆਪਣੀ ਖੇਡ ਨਾਲ ਕਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਜਦੋਂ ਕੈਮਰਾ ਸਾਨੀਆ ਵੱਲ ਵਧਿਆ ਤਾਂ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਰਹੇ ਸਨ। ਇਸ ਤੋਂ ਬਾਅਦ ਜਦੋਂ ਸਾਨੀਆ ਨੇ ਖੁਦ ਮਾਈਕ ਸੰਭਾਲਿਆ ਤਾਂ ਉਹ ਬੋਲਣ ਤੋਂ ਅਸਮਰੱਥ ਰਹੀ। ਉਸ ਦੀਆਂ ਅੱਖਾਂ ਵਿਚੋਂ ਲਗਾਤਾਰ ਹੰਝੂ ਵਹਿ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ ਵਿਚ ਪੁਰਾਣੇ ਅਸ਼ਟਾਮ ਪੇਪਰਾਂ ਨਾਲ ਫਰਜ਼ੀਵਾੜਾ! 500 ਰੁਪਏ ਵਾਲੇ ਪੇਪਰ 10,000 ਰੁਪਏ ’ਚ ਵੇਚ ਰਹੇ ਵਿਕਰੇਤਾ

ਉਹ ਆਪਣੇ ਆਪ 'ਤੇ ਕਾਬੂ ਰੱਖ ਕੇ ਕੁਝ ਕਹਿਣਾ ਚਾਹੁੰਦੀ ਸੀ ਪਰ ਬੋਲ ਨਾ ਸਕੀ। ਇਸ ਤੋਂ ਬਾਅਦ ਤਾੜੀਆਂ ਦੀ ਆਵਾਜ਼ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਵਿਰੋਧੀ ਬ੍ਰਾਜ਼ੀਲ ਦੀ ਜੋੜੀ ਨੂੰ ਜਿੱਤ ਲਈ ਵਧਾਈ ਦਿੱਤੀ। ਉਹਨਾਂ ਨੇ ਕਿਹਾ- ਮੇਰਾ ਪ੍ਰੋਫੈਸ਼ਨਲ ਕਰੀਅਰ 2005 ਵਿਚ ਮੈਲਬੋਰਨ ਵਿਚ ਸ਼ੁਰੂ ਹੋਇਆ ਸੀ। ਗ੍ਰੈਂਡ ਸਲੈਮ ਕਰੀਅਰ ਨੂੰ ਅਲਵਿਦਾ ਕਹਿਣ ਲਈ ਇਸ ਤੋਂ ਵਧੀਆ ਜਗ੍ਹਾ ਨਹੀਂ ਹੋ ਸਕਦੀ ਸੀ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਹੰਝੂ ਪੂੰਝਣ ਤੋਂ ਬਾਅਦ ਉਸ ਨੇ ਕਿਹਾ- ਜਦੋਂ ਮੈਂ ਇੱਥੇ ਸੇਰੇਨਾ ਵਿਲੀਅਮਸ ਦੇ ਖਿਲਾਫ ਖੇਡੀ ਤਾਂ 18 ਸਾਲ ਦੀ ਸੀ। 18 ਸਾਲ ਪਹਿਲਾਂ ਕੈਰੋਲੀਨਾ ਖਿਲਾਫ ਖੇਡੀ। ਇੱਥੇ ਖੇਡਣਾ ਮੇਰੇ ਲਈ ਹਮੇਸ਼ਾ ਮਾਣ ਵਾਲੀ ਗੱਲ ਰਿਹਾ ਹੈ। ਇਹ ਮੇਰੇ ਲਈ ਮੇਰੇ ਘਰ ਵਰਗਾ ਹੈ। ਇਸ ਨੂੰ ਸ਼ਾਨਦਾਰ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਦੱਸ ਦੇਈਏ ਕਿ ਸਾਨੀਆ ਮਿਰਜ਼ਾ ਭਾਰਤੀ ਟੈਨਿਸ ਇਤਿਹਾਸ ਦੀ ਸਭ ਤੋਂ ਵੱਡੀ ਖਿਡਾਰਨ ਹੈ।