ਭਾਰਤ-ਆਸਟ੍ਰੇਲੀਆ ਵਿਚਕਾਰ ਦੂਜਾ ਟੀ20 ਮੈਚ ਅੱਜ; ਲੜੀ ਬਰਾਬਰ ਕਰਨ ਦਾ ਅੰਤਮ ਮੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੰਗਲੁਰੂ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੋ ਟੀ20 ਮੈਚਾਂ ਦੀ ਲੜੀ ਦਾ ਦੂਜਾ ਮੈਚ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ...

Team India gearing up for the 2nd T20I in Bengaluru

ਬੰਗਲੁਰੂ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੋ ਟੀ20 ਮੈਚਾਂ ਦੀ ਲੜੀ ਦਾ ਦੂਜਾ ਮੈਚ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਅੱਜ ਸ਼ਾਮ 7 ਵਜੇ ਖੇਡਿਆ ਜਾਵੇਗਾ। ਭਾਰਤ ਪਹਿਲੇ ਕ੍ਰਿਕਟ ਮੈਚ 'ਚ 3 ਵਿਕਟਾਂ ਨਾਲ ਹਾਰ ਗਿਆ ਸੀ। ਅਜਿਹੇ 'ਚ ਉਸ ਨੂੰ ਲੜੀ ਬਚਾਉਣ ਲਈ ਇਹ ਮੈਚ ਜਿੱਤਣਾ ਹੀ ਪਵੇਗਾ।

 




ਆਸਟ੍ਰੇਲੀਆ ਵਿਰੁੱਧ ਕਦੇ ਲੜੀ ਨਹੀਂ ਹਾਰਿਆ ਭਾਰਤ : ਅੱਜ ਦੇ ਮੈਚ 'ਚ ਜੇ ਭਾਰਤੀ ਟੀਮ ਹਾਰ ਜਾਂਦੀ ਹੈ ਤਾਂ ਘਰੇਲੂ ਮੈਦਾਨ 'ਤੇ ਆਸਟ੍ਰੇਲੀਆ ਵਿਰੁੱਧ ਪਹਿਲੀ ਟੀ20 ਲੜੀ ਹਾਰ ਹੋਵੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੁਣ ਤਕ 7 ਟੀ20 ਲੜੀਆਂ ਹੋਈਆਂ ਹਨ। ਇਨ੍ਹਾਂ 'ਚ ਭਾਰਤ ਨੇ 3 ਜਿੱਤੀਆਂ ਹਨ, ਜਦਕਿ ਇੱਕ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 3 ਲੜੀਆਂ ਬਰਾਬਰ ਰਹੀਆਂ ਹਨ।

 

 




ਮਿਡਲ ਆਰਡਰ ਨੂੰ ਚੁੱਕਣੀ ਪਵੇਗੀ ਜ਼ਿੰਮੇਵਾਰੀ : ਐਤਵਾਰ ਨੂੰ ਵਿਸ਼ਾਖਾਪਟਨਮ 'ਚ ਖੇਡੇ ਗਏ ਪਹਿਲੇ ਟੀ20 ਮੈਚ 'ਚ ਮੇਜ਼ਬਾਨ ਟੀਮ ਦਾ ਮਿਡਲ ਆਰਡਰ ਪੂਰੀ ਤਰ੍ਹਾਂ ਫ਼ਲਾਪ ਰਿਹਾ ਸੀ। ਭਾਰਤ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 126 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਦੇ ਤਿੰਨ ਬੱਲੇਬਾਜ਼ ਲੋਕੇਸ਼ ਰਾਹੁਲ (50), ਮਹਿੰਦਰ ਸਿੰਘ ਧੋਨੀ (ਅਜੇਤੂ 29) ਅਤੇ ਕਪਤਾਨ ਵਿਰਾਟ ਕੋਹਲੀ (24) ਹੀ ਦਹਾਈ ਦੇ ਅੰਕੜੇ ਤਕ ਪਹੁੰਚੇ ਸਨ। ਅਜਿਹੇ 'ਚ ਦੂਜੇ ਟੀ20 'ਚ ਭਾਰਤੀ ਮਿਡਲ ਆਰਡਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।