ਮੁੰਬਈ ਇੰਡੀਅਨਜ਼ ਦੀ ਸਫਲਤਾ ਲਈ ਮੁੱਖ ਪਲਾਂ 'ਤੇ ਦਬਦਬਾ: ਹਰਮਨਪ੍ਰੀਤ

ਏਜੰਸੀ

ਖ਼ਬਰਾਂ, ਖੇਡਾਂ

ਸਾਡਾ ਧਿਆਨ ਟਰਾਫੀ 'ਤੇ ਨਹੀਂ ਸੀ, ਅਸੀਂ ਇਨ੍ਹਾਂ ਸਾਰੇ ਮੌਕਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸੀ

photo

 

ਮੁੰਬਈ - ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦੇ ਫਾਈਨਲ ਵਿਚ ਦਿੱਲੀ ਕੈਪੀਟਲਸ ਨੂੰ 7 ਵਿਕਟਾਂ ਨਾਲ ਹਰਾ ਕੇ ਸ਼ੁਰੂਆਤੀ ਟਰਾਫੀ ਜਿੱਤਣ ਤੋਂ ਬਾਅਦ ਕਿਹਾ ਕਿ ਮੈਚ ਜਿੱਤਣ ਦੀ ਬਜਾਏ ਇਸ ਦੇ ਅਹਿਮ ਪਲਾਂ 'ਤੇ ਦਬਦਬਾ ਬਣਾਉਣ 'ਤੇ ਧਿਆਨ ਉਸ ਦੀ ਟੀਮ ਲਈ ਕੰਮ ਕੀਤਾ।

ਮੁੰਬਈ ਇੰਡੀਅਨਜ਼ ਨੇ ਇੰਗਲੈਂਡ ਦੇ ਹਰਫ਼ਨਮੌਲਾ ਨੈਟ ਸਾਇਵਰ ਬਰੰਟ ਦੀਆਂ ਅਜੇਤੂ 60 ਦੌੜਾਂ ਦੀ ਮਦਦ ਨਾਲ ਬੀਤੀ ਰਾਤ ਬ੍ਰੇਬੋਰਨ ਸਟੇਡੀਅਮ ਵਿੱਚ ਤਿੰਨ ਗੇਂਦਾਂ ਬਾਕੀ ਰਹਿੰਦਿਆਂ 132 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ।

WPL ਟਰਾਫੀ ਜਿੱਤਣ ਤੋਂ ਬਾਅਦ ਹਰਮਨਪ੍ਰੀਤ ਨੇ ਕਿਹਾ, “ਸ਼ੁਰੂ ਤੋਂ ਹੀ ਅਸੀਂ ਮਹੱਤਵਪੂਰਨ ਮੌਕਿਆਂ ਨੂੰ ਹਾਸਲ ਕਰਨ ਦੀ ਗੱਲ ਕਰਦੇ ਆ ਰਹੇ ਹਾਂ। ਸਾਡਾ ਧਿਆਨ ਟਰਾਫੀ 'ਤੇ ਨਹੀਂ ਸੀ, ਅਸੀਂ ਇਨ੍ਹਾਂ ਸਾਰੇ ਮੌਕਿਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸੀ। ਅਸੀਂ ਸੋਚਿਆ ਸੀ ਕਿ ਜੇਕਰ ਅਸੀਂ ਇਹ ਮੌਕੇ ਜਿੱਤ ਗਏ ਤਾਂ ਟਰਾਫੀ ਆਪਣੇ ਆਪ ਹੀ ਸਾਡੀ ਝੋਲੀ ਵਿੱਚ ਆ ਜਾਵੇਗੀ। ਉਸ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਪਤਾਨ ਵਜੋਂ ਟਰਾਫੀ ਜਿੱਤਣ ਲਈ ਇਸ ਪਲ ਦਾ ਇੰਤਜ਼ਾਰ ਕਰ ਰਹੀ ਸੀ। 
ਹਰਮਨਪ੍ਰੀਤ ਨੇ ਕਿਹਾ, “ਕਈ ਵਾਰ ਅਸੀਂ ਇਹ ਕਰਨ (ਟਰਾਫੀ ਜਿੱਤਣ) ਦੇ ਨੇੜੇ ਆਏ ਪਰ ਅਜਿਹਾ ਨਹੀਂ ਕਰ ਸਕੇ। ਪਰ ਇੱਥੇ ਟੂਰਨਾਮੈਂਟ ਵੱਖਰਾ ਸੀ ਤਾਂ ਟੀਮ ਵੀ ਵੱਖਰੀ ਸੀ। ਹਰ ਟੀਮ ਸੰਤੁਲਿਤ ਸੀ ਅਤੇ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕੀਤਾ। 

ਐਤਵਾਰ ਨੂੰ ਹਰਮਨਪ੍ਰੀਤ ਦੇ ਰਨ ਆਊਟ ਨੇ ਆਸਟਰੇਲੀਆ ਖਿਲਾਫ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਹਰ ਹੋਣ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਪਰ ਮੁੰਬਈ ਇੰਡੀਅਨਜ਼ ਦੀ ਕਪਤਾਨ ਨੇ ਕਿਹਾ ਕਿ ਉਸ ਕੋਲ ਟੀਚੇ ਤੱਕ ਪਹੁੰਚਣ ਲਈ ਕਾਫੀ ਖਿਡਾਰੀ ਹਨ।

ਉਸ ਨੇ ਕਿਹਾ, ''ਦੋਵੇਂ ਰਨ ਆਊਟ ਬਹੁਤ ਨਿਰਾਸ਼ਾਜਨਕ ਸਨ। ਮੈਂ ਪਿਛਲੇ ਮੈਚ (ਭਾਰਤ ਬਨਾਮ ਆਸਟਰੇਲੀਆ) ਵਿੱਚ ਬਹੁਤ ਆਤਮ ਵਿਸ਼ਵਾਸ ਨਾਲ ਖੇਡ ਰਹੀ ਸੀ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਵਿਕਟਾਂ ਸਨ। ਮੈਂ ਸੋਚਿਆ ਕਿ ਅਸੀਂ ਟੀਚੇ 'ਤੇ ਪਹੁੰਚ ਜਾਵਾਂਗੇ।

ਹਰਮਨਪ੍ਰੀਤ ਨੇ ਕਿਹਾ, “ਪਰ ਇੱਥੇ ਮਾਹੌਲ ਬਿਲਕੁਲ ਵੱਖਰਾ ਸੀ, ਸਾਡੇ ਕੋਲ ਮਿਡਲ ਆਰਡਰ ਵਿੱਚ ਨੈਟ ਸੀ ਅਤੇ ਉਹ ਕ੍ਰੀਜ਼ ਉੱਤੇ ਸੀ। ਮੈਨੂੰ ਪਤਾ ਸੀ ਕਿ ਕੌਣ ਕਿਸ ਤਰੀਕੇ ਨਾਲ ਗੇਂਦਬਾਜ਼ੀ ਕਰਨ ਜਾ ਰਿਹਾ ਹੈ । ਅਸੀਂ ਦੋ ਓਵਰ ਬਾਕੀ ਰਹਿ ਕੇ ਮੈਚ ਨੂੰ ਖਤਮ ਕਰਨ ਲਈ ਕਾਫੀ ਸਕਾਰਾਤਮਕ ਸੀ। ਪਰ ਜਦੋਂ ਮੈਂ ਆਊਟ ਹੋਈ ਤਾਂ ਅਸੀਂ ਸੋਚਿਆ ਕਿ ਸਾਨੂੰ ਸਥਿਤੀ ਦੇ ਮੁਤਾਬਕ ਖੇਡਣਾ ਹੋਵੇਗਾ। 

ਉਸ ਨੇ ਕਿਹਾ ਕਿ ਗੁਜਰਾਤ ਜਾਇੰਟਸ ਦੇ ਖਿਲਾਫ ਐਲੀਮੀਨੇਟਰ ਖੇਡਣ ਨਾਲ ਉਸਦੀ ਟੀਮ ਨੂੰ ਫਾਈਨਲ ਲਈ ਲੈਅ ਲੱਭਣ ਵਿੱਚ ਮਦਦ ਮਿਲੀ। ਸ਼ੁਰੂਆਤੀ ਡਬਲਯੂ.ਪੀ.ਐੱਲ. ਵਿੱਚ ਸਾਰੀਆਂ ਪੰਜ ਟੀਮਾਂ ਵਧੀਆ ਖੇਡੀਆਂ ਅਤੇ ਸਾਰਿਆਂ ਕੋਲ ਖਿਤਾਬ ਜਿੱਤਣ ਦਾ ਮੌਕਾ ਸੀ।

ਦਿੱਲੀ ਕੈਪੀਟਲਜ਼ ਦੇ ਕੋਚ ਜੋਨਾਥਨ ਬੈਟੀ ਨੇ ਲਗਾਤਾਰ ਵਿਕਟਾਂ ਦੇ ਨੁਕਸਾਨ 'ਤੇ ਨਿਰਾਸ਼ਾ ਜ਼ਾਹਰ ਕੀਤੀ।

ਉਸ ਨੇ ਕਿਹਾ, ''ਪਹਿਲੇ ਤਿੰਨ ਵਿਕਟਾਂ ਦਾ ਡਿੱਗਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਕਪਤਾਨ ਮੇਗ ਲੈਨਿੰਗ ਅਤੇ ਮਾਰੀਜੇਨ ਕੈਪ ਦੀ ਸਾਂਝੇਦਾਰੀ ਨੇ ਸਾਨੂੰ ਵਾਪਸੀ ਦਿੱਤੀ ਪਰ ਫਿਰ ਅਸੀਂ ਵਿਕਟਾਂ ਗੁਆ ਦਿੱਤੀਆਂ। ਇਸ ਨਾਲ ਚੀਜ਼ਾਂ ਮੁਸ਼ਕਲ ਹੋ ਗਈਆਂ। ,