Tajinderpal Singh Toor: ਹੁਣ ਭਾਰਤੀ ਐਥਲੀਟ ਅਪਣੇ ਆਪ ਨੂੰ ਦੁਨੀਆਂ ਦੇ ਚੋਟੀ ਦੇ ਐਥਲੀਟਾਂ ਤੋਂ ਘੱਟ ਨਹੀਂ ਮੰਨਦੇ

ਏਜੰਸੀ

ਖ਼ਬਰਾਂ, ਖੇਡਾਂ

ਤਜਿੰਦਰਪਾਲ ਸਿੰਘ ਤੂਰ ਦਾ ਮੰਨਣਾ ਹੈ ਕਿ ਟੋਕੀਓ ਓਲੰਪਿਕ ’ਚ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਦੇ ਇਤਿਹਾਸਕ ਸੋਨ ਤਮਗੇ ਨਾਲ ਭਾਰਤੀ ਖਿਡਾਰੀਆਂ ਦਾ ਆਤਮਵਿਸ਼ਵਾਸ ਵਧਿਆ ਹੈ

Tajinderpal Singh Toor: Indian athletes don’t think of themselves any lesser than top athletes

Tajinderpal Singh Toor:  ਭਾਰਤੀ ਸ਼ਾਟ ਪੁੱਟਰ ਤਜਿੰਦਰਪਾਲ ਸਿੰਘ ਤੂਰ ਦਾ ਮੰਨਣਾ ਹੈ ਕਿ ਟੋਕੀਓ ਓਲੰਪਿਕ ’ਚ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਦੇ ਇਤਿਹਾਸਕ ਸੋਨ ਤਮਗੇ ਨਾਲ ਭਾਰਤੀ ਖਿਡਾਰੀਆਂ ਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਉਹ ਅਪਣੇ ਆਪ ਨੂੰ ਚੋਟੀ ਦੇ ਗਲੋਬਲ ਐਥਲੀਟਾਂ ਤੋਂ ਘੱਟ ਨਹੀਂ ਮੰਨਦੇ।

ਏਸ਼ੀਆਈ ਖੇਡਾਂ ਦੇ ਦੋ ਵਾਰ ਦੇ ਸੋਨ ਤਮਗਾ ਜੇਤੂ ਤੂਰ ਨੇ ਕਿਹਾ ਕਿ ਚੋਪੜਾ ਦੀ ਪ੍ਰਾਪਤੀ ਤੋਂ ਬਾਅਦ ਮਾਨਸਿਕਤਾ ’ਚ ਆਏ ਬਦਲਾਅ ਨੇ ਭਾਰਤੀ ਐਥਲੀਟਾਂ ਨੂੰ ਭਰੋਸਾ ਦਿਤਾ ਹੈ ਕਿ ਉਹ ਪੈਰਿਸ ਓਲੰਪਿਕ ’ਚ ਸਿਰਫ ਹਿੱਸਾ ਲੈਣ ਦੀ ਬਜਾਏ ਜਿੱਤਣ ਦੇ ਟੀਚੇ ਨਾਲ ਜਾ ਰਹੇ ਹਨ।

ਤੂਰ ਨੇ ਸਨਿਚਰਵਾਰ ਨੂੰ ਇੱਥੇ ‘ਟੀਸੀਐਸ ਵਰਲਡ 10ਕੇ ਬੈਂਗਲੁਰੂ’ ਦੀ ਪੂਰਵ ਸੰਧਿਆ ’ਤੇ ਕਰਵਾਈ ਪੈਨਲ ਚਰਚਾ ’ਚ ਕਿਹਾ, ‘‘ਨੀਰਜ ਚੋਪੜਾ ਦੇ ਟੋਕੀਓ ਓਲੰਪਿਕ ਖੇਡਾਂ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਖਿਡਾਰੀਆਂ ਦਾ ਆਤਮਵਿਸ਼ਵਾਸ ਵਧਿਆ ਹੈ। ਸਾਡੇ ਵਿਚੋਂ ਹਰ ਕੋਈ ਇਸ ਵਿਚ ਹਿੱਸਾ ਨਹੀਂ ਲੈਣ ਜਾ ਰਿਹਾ ਹੈ। ਅਸੀਂ ਉੱਥੇ ਮੈਡਲ ਜਿੱਤਣ ਦੀ ਮਾਨਸਿਕਤਾ ਨਾਲ ਜਾ ਰਹੇ ਹਾਂ।’’

ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅੱਜ ਮਾਨਸਿਕਤਾ ’ਚ ਬਦਲਾਅ ਆਇਆ ਹੈ। ਅਸੀਂ ਅਪਣੇ ਆਪ ਨੂੰ ਚੋਟੀ ਦੇ ਗਲੋਬਲ ਐਥਲੀਟਾਂ ਤੋਂ ਘੱਟ ਨਹੀਂ ਮੰਨਦੇ ਜਿਨ੍ਹਾਂ ਨਾਲ ਅਸੀਂ ਮੁਕਾਬਲਾ ਕਰਦੇ ਹਾਂ। ਵਿਸ਼ਵ ਚੈਂਪੀਅਨਸ਼ਿਪ ਦੇ ਨਤੀਜਿਆਂ ਨੂੰ ਦੇਖੋ, ਸਾਡੇ ਕੋਲ ਨੀਰਜ ਅਤੇ ਕਿਸ਼ੋਰ ਜੇਨਾ ਪੋਡੀਅਮ ’ਤੇ ਸਨ। ਸਾਡੇ ਕੋਲ ਡੀ.ਪੀ. ਮਨੂ ਵੀ ਸੀ। ਉਹ ਇਸ ਮੁਕਾਬਲੇ ਦੇ ਫਾਈਨਲ ’ਚ ਪਹੁੰਚੇ ਸਨ।’’

ਇਸ ਤੋਂ ਇਲਾਵਾ 27 ਵਾਰ ਦੇ ਆਈ.ਬੀ.ਐਸ.ਐਫ. ਵਿਸ਼ਵ ਚੈਂਪੀਅਨ ਪੰਕਜ ਅਡਵਾਨੀ, ਚੋਟੀ ਦੇ ਨਿਸ਼ਾਨੇਬਾਜ਼ ਤੇਜਸ ਕ੍ਰਿਸ਼ਨ ਪ੍ਰਸਾਦ, ਸਕੁਐਸ਼ ਸਟਾਰ ਜੋਸ਼ਨਾ ਚਿਨੱਪਾ, ਸਾਬਕਾ ਕੌਮਾਂਤਰੀ ਅਥਲੀਟ ਅਤੇ ਅਰਜੁਨ ਪੁਰਸਕਾਰ ਜੇਤੂ ਅਸ਼ਵਨੀ ਨਚੱਪਾ ਵੀ ਚਰਚਾ ’ਚ ਸ਼ਾਮਲ ਸਨ।

 (For more Punjabi news apart from Tajinderpal Singh Toor: Indian athletes don’t think of themselves any lesser than top athletes, stay tuned to Rozana Spokesman)