ਉਲੰਪਿਕਸ ਦੇ ਕੁਆਰਟਰ ਫਾਈਨਲ ’ਚ ਪੁੱਜੀ ਭਾਰਤੀ ਮੁੱਕੇਬਾਜ਼ ਲਵਲੀਨਾ, ਦਵਾ ਸਕਦੀ ਹੈ ਤਮਗਾ  

ਏਜੰਸੀ

ਖ਼ਬਰਾਂ, ਖੇਡਾਂ

ਲਵਲੀਨਾ ਵਿਸ਼ਵ ਚੈਂਪੀਅਨਸ਼ਿਪ ਵਿਚ ਦੋ ਅਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਇਕ ਵਾਰ ਕਾਂਸੀ ਦਾ ਤਮਗਾ ਜਿੱਤਣ ਵਾਲੀ ਜੇਤੂ ਹੈ। 

Lovlina Borgohain

ਟੋਕਿਉ - ਪਹਿਲੀ ਵਾਰ ਉਲੰਪਿਕ ਵਿਚ ਹਿੱਸਾ ਲੈਣ ਵਾਲੀ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੰਗਲਵਾਰ ਨੂੰ ਉਸ ਨੇ ਸਖਤ ਮੈਚ ਵਿਚ ਜਰਮਨੀ ਦੀ ਦਿੱਗਜ਼ ਖਿਡਾਰੀ ਨੇਟਿਨ ਅਪੇਟਜ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਰਿੰਗ 'ਚ ਉਤਰਨ ਵਾਲੀ ਇਕਲੌਤੀ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਆਪਣੇ ਤੋਂ 11 ਸਾਲ ਵੱਡੀ ਅਪੇਟਜ ਨੂੰ 3-2 ਨਾਲ ਹਰਾਇਆ।

ਦੋਵੇਂ ਖਿਡਾਰਣਾਂ ਓਲੰਪਿਕ ਵਿਚ ਆਪਣੀ ਸ਼ੁਰੂਆਤ ਕਰ ਰਹੀਆਂ ਸਨ ਅਤੇ ਲਵਲੀਨਾ ਭਾਰਤ ਦੀ 9 ਮੈਂਬਰੀ ਟੀਮ ਨਾਲ ਅੰਤਿਮ-8 ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਖਿਡਾਰੀ ਬਣੀ। ਹੁਣ ਉਹ ਇਕ ਜਿੱਤ  ਦੇ ਨਾਲ ਤਮਗਾ ਪੱਕਾ ਕਰ ਸਕਦੀ ਹੈ। ਇੱਕ ਤਣਾਅਪੂਰਨ ਮੁਕਾਬਲੇ ਵਿਚ, 24 ਸਾਲਾ ਲਵਲੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੇਹੱਦ ਨੇੜੇ ਦੀ ਜਿੱਤ ਦਰਜ ਕਰਨ ਵਿਚ ਸਫਲ ਰਹੀ। ਲਵਲੀਨਾ ਨੇ ਤਿੰਨੋ ਦੌਰ ਜਿੱਤ ਦਰਜ ਕੀਤੀ। 

ਇਹ ਵੀ ਪੜ੍ਹੋ -  Tokyo Olympics: ਸ਼ੂਟਿੰਗ ਮੁਕਾਬਲੇ ਦੇ Top-4 ‘ਚ ਜਗ੍ਹਾ ਨਹੀਂ ਬਣਾ ਪਾਈ ਮਨੂੰ-ਸੌਰਭ ਦੀ ਜੋੜੀ

ਉਲੰਪਿਕ ਬਾਕਸਿੰਗ ਮੁਕਾਬਲੇ ਲਈ ਕੁਆਲੀਫਾਈ ਕਰਨ ਵਾਲੀ ਜਰਮਨੀ ਦੀ ਪਹਿਲੀ ਮਹਿਲਾ ਮੁੱਕੇਬਾਜ਼ 35 ਸਾਲਾ ਅਪੇਟਜ਼ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਦਾ ਤਗਮਾ ਜੇਤੂ ਅਤੇ ਸਾਬਕਾ ਯੂਰਪੀਅਨ ਚੈਂਪੀਅਨ ਹੈ। ਲਵਲੀਨਾ ਵਿਸ਼ਵ ਚੈਂਪੀਅਨਸ਼ਿਪ ਵਿਚ ਦੋ ਅਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਇਕ ਵਾਰ ਕਾਂਸੀ ਦਾ ਤਮਗਾ ਜਿੱਤਣ ਵਾਲੀ ਜੇਤੂ ਹੈ। 

ਇਹ ਵੀ ਪੜ੍ਹੋ -  Tokyo Olympics ‘ਚ ਮਨਿਕਾ ਬੱਤਰਾ ਦਾ ਸਫ਼ਰ ਹੋਇਆ ਖ਼ਤਮ, ਤੀਜੇ ਦੌਰ ਵਿਚ 0-4 ਨਾਲ ਹਾਰੀ

ਅਸਾਮ ਦੀ ਲਵਲੀਨਾ ਨੇ ਸ਼ੁਰੂਆਤੀ ਦੌਰ ਵਿਚ ਹਮਲਾਵਰ ਖੇਡ ਦਿਖਾਈ, ਪਰ ਉਸ ਤੋਂ ਬਾਅਦ ਉਸ ਨੇ ਆਪਣੀ ਰਣਨੀਤੀ ਬਦਲਦੇ ਹੋਏ ਇੰਤਜ਼ਾਰ ਕਰਨ ਦਾ ਫੈਸਲਾ ਲਿਆ ਤੇ ਇਸ ਰਣਨੀਤੀ ਨੇ ਕੰਮ ਵੀ ਕੀਤਾ, ਪਰ ਜਰਮਨ ਮੁੱਕੇਬਾਜ਼ ਨੇ ਲਵਲੀਨਾ ਨੂੰ ਆਪਣੇ ਸਟੀਕ ਮੁੱਕੇਬਾਜ਼ਾਂ ਨਾਲ ਕਈ ਵਾਰ ਪਰੇਸ਼ਾਨ ਕੀਤਾ। ਲਵਲੀਨਾ ਨੇ ਆਪਣੇ ਖੱਬੇ ਹੱਥ ਨਾਲ ਲਗਾਏ ਮੁੱਕਿਆਂ ਨਾਲ ਅਪਣਾ ਪੱਲੜਾਂ ਬਾਰੀ ਰੱਖਿਆ। 

ਐਪੇਟਜ਼ ਜਰਮਨੀ ਦੀ ਮੁੱਕੇਬਾਜ਼ ਦੀ ਦੁਨੀਆ ਵਿਚ ਇਕ ਵੱਡਾ ਨਾਮ ਹੈ। ਉਹ ਨਿਊਰੋਸਾਇੰਸ ਵਿਚ ਪੀਐਚਡੀ ਕਰ ਰਹੀ ਹੈ, ਜਿਸ ਨੂੰ ਉਸ ਨੇ ਉਲੰਪਿਕ ਦੀ ਤਿਆਰੀ ਲਈ ਇਕ ਸਾਲ ਲਈ ਰੋਕ ਦਿੱਤਾ। ਉਸ ਨੇ ਪਿਛਲੇ ਸਾਲ ਯੂਰਪੀਅਨ ਯੋਗਤਾ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਕੇ ਉਲੰਪਿਕ ਲਈ ਕੁਆਲੀਫਾਈ ਕੀਤਾ ਸੀ।