Tokyo Paralympics: ਭਾਰਤੀ ਟੇਬਲ ਟੈਨਿਸ ਖਿਡਾਰਨ Bhavina Patel ਦਾ ਸ਼ਾਨਦਾਰ ਪ੍ਰਦਰਸ਼ਨ
ਭਾਰਤ ਦੀ ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ ਨੇ ਟੋਕੀਉ ਪੈਰਾਉਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ।
ਟੋਕੀਉ: ਭਾਰਤ ਦੀ ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ (India's paddler Bhavina Patel storms into quarters) ਨੇ ਟੋਕੀਉ ਪੈਰਾਉਲੰਪਿਕ (Tokyo Paralympics) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ। ਉਹਨਾਂ ਨੇ ਕਲਾਸ-4 ਰਾਊਂਡ ਵਿਚ ਬ੍ਰਾਜ਼ੀਲ ਦੀ ਜੋਇਸ ਡੀ ਓਲੀਵੀਰਾ ਨੂੰ 3-0 ਨਾਲ ਮਾਤ ਦਿੱਤੀ।
ਹੋਰ ਪੜ੍ਹੋ: Kabul Blast: ਜੋਅ ਬਾਇਡਨ ਦੀ ਚਿਤਾਵਨੀ, 'ਹਮਲਾਵਰਾਂ ਨੂੰ ਮੁਆਫ ਨਹੀਂ ਕਰਾਂਗੇ ਤੇ ਨਾ ਹੀ ਭੁੱਲਾਂਗੇ'
ਭਾਵਿਨਾ ਇਸ ਮੈਚ ਵਿਚ ਲਗਾਤਾਰ ਬ੍ਰਾਜ਼ੀਲ ਦੀ ਖਿਡਾਰਨ ਉੱਤੇ ਭਾਰੀ ਰਹੀ। ਇਸ ਜਿੱਤ ਤੋਂ ਬਾਅਦ ਉਸ ਦੇ ਮੈਡਲ ਜਿੱਤਣ ਦੀ ਉਮੀਦ ਵਧ ਗਈ ਹੈ। ਅੱਜ ਹੀ ਭਾਵੀਨਾ ਸੈਮੀਫਾਈਨਲ ਵਿਚ ਪਹੁੰਚਣ ਲਈ ਮੈਦਾਨ ਵਿਚ ਉਤਰੇਗੀ।
ਹੋਰ ਪੜ੍ਹੋ: Kabul Airport Blast: ਬੰਬ ਧਮਾਕੇ ‘ਚ ਹੁਣ ਤੱਕ 60 ਮੌਤਾਂ, ਹਮਲੇ ਪਿੱਛੇ ISIS ਖੁਰਾਸਾਨ ਦਾ ਹੱਥ
ਭਾਰਤੀ ਪੈਰਾ ਐਥਲੀਟ ਭਾਵਿਨਾ ਨੇ ਕਲਾਸ-4 ਰਾਊਂਡ 16 ਦੇ ਮੁਕਾਬਲੇ ਵਿਚ ਬ੍ਰਾਜ਼ੀਲ ਦੀ ਖਿਡਾਰਨ ਨੂੰ 12-10, 13-11, 11-6 ਨਾਲ ਮਾਤ ਦਿੱਤੀ। ਮੈਚ ਦੀ ਸ਼ੁਰੂਆਤ ਵਿਚ ਬ੍ਰਾਜ਼ੀਲ ਦੀ ਖਿਡਾਰਨ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਬਾਅਦ ਵਿਚ ਭਾਵੀਨਾ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।