ਦੀਪਕ ਪੁਨੀਆ ਬਣੇ ਦੁਨੀਆ ਦੇ ਨੰਬਰ ਇਕ ਪਹਿਲਵਾਨ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦੇ ਬਜਰੰਗ ਪੁਨੀਆ ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗ਼ਾ ਜਿੱਤਣ ਤੋਂ ਬਾਅਦ ਦੂਜੇ ਸਥਾਨ 'ਤੇ ਖਿਸਕੇ

Wrestling ranking : Deepak Punia becomes world No.1

ਨਵੀਂ ਦਿੱਲੀ : ਵਰਲਡ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਪਹਿਲਵਾਨ ਦੀਪਕ ਪੁਨੀਆ ਦੁਨੀਆ ਦੇ ਨੰਬਰ ਇਕ ਪਹਿਲਵਾਨ ਬਣ ਗਏ ਹਨ। ਅੰਤਰਰਾਸ਼ਟਰੀ ਮਹਾਂਸੰਘ (ਯੂ.ਡਬਲੀਊ. ਡਬਲੀਊ) ਵਲੋਂ ਜਾਰੀ ਤਾਜ਼ਾ ਰੈਂਕਿੰਗ 'ਚ ਇਹ ਖੁਲਾਸਾ ਕੀਤਾ ਗਿਆ ਹੈ। ਬਜਰੰਗ ਪੁਨੀਆ 65 ਵਰਗ 'ਚ ਆਪਣਾ ਚੋਟੀ ਦਾ ਸਥਾਨ ਗੁਆ ਬੈਠੇ ਹਨ।

ਆਪਣੀ ਪਹਿਲੀ ਸੀਨੀਅਰ ਵਰਲਡ ਚੈਂਪੀਅਨਸ਼ਿਪ 'ਚ ਦੀਪਕ ਪੁਨੀਆ ਨੇ ਕਾਂਸੀ ਤਮਗ਼ਾ ਹਾਸਲ ਕੀਤਾ। ਉਨ੍ਹਾਂ ਨੂੰ ਗੋਡੇ ਦੀ ਸੱਟ ਕਾਰਨ ਫਾਈਨਲ 'ਚ ਇਰਾਨ 'ਚ ਮਹਾਨ ਪਹਿਲਵਾਨ ਹਸਨ ਯਾਜਾਦਾਨੀ ਖਿਲਾਫ ਹੱਟਣ ਕਾਰਨ ਕਾਂਸੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ।

ਦੂਜੇ ਪਾਸੇ ਭਾਰਤ ਦੇ ਬਜਰੰਗ ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗ਼ਾ ਜਿੱਤਣ ਤੋਂ ਬਾਅਦ ਦੂਜੇ ਸਥਾਨ 'ਤੇ ਖਿਸਕ ਗਏ। ਹਾਲਾਂਕਿ ਉਹ ਵਰਲਡ ਚੈਂਪੀਅਨਸ਼ਿਪ 'ਚ ਚੋਟੀ ਦੇ ਪਹਿਲਵਾਨ ਦੇ ਤੌਰ 'ਤੇ ਗਏ ਸਨ। ਬਜਰੰਗ ਦੇ 63 ਅੰਕ ਹਨ। ਰੂਸ ਦੇ ਗਾਦਜਿਮੁਰਾਦ ਰਾਸ਼ਿਦੋਵ ਨੇ ਨੂਰ ਵਰਲਡ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਿਆ ਸੀ ਜਿਸ ਨਾਲ ਉਹ 65 ਕਿ.ਗ੍ਰਾ ਵਰਗ 'ਚ ਨੰਬਰ-1 ਪਹਿਲਵਾਨ ਬਣ ਗਏ ਹਨ।