ਈਸ਼ਾ ਗੁਪਤਾ ਨੇ ਫੁੱਟਬਾਲ ਖਿਡਾਰੀ ਨੂੰ ਕਿਹਾ 'ਗੋਰਿੱਲਾ', ਮੰਗੀ ਮੁਆਫ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਦਾਕਾਰਾ ਈਸ਼ਾ ਗੁਪਤਾ ਨੇ ਨਾਈਜੀਰੀਆ ਦੇ ਫੁੱਟਬਾਲਰ ਅਲੈਕਜ਼ੈਂਡਰ ਇਵੋਬੀ 'ਤੇ ਨਸਲਭੇਦੀ ਟਿੱਪਣੀ ਕਰਨ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਇਸ ਮਾਮਲੇ ਵਿਚ ਸੋਸ਼ਲ ਮੀਡੀਆ...

Esha Gupta and Alexander Iwobi

ਮੁੰਬਈ : ਅਦਾਕਾਰਾ ਈਸ਼ਾ ਗੁਪਤਾ ਨੇ ਨਾਈਜੀਰੀਆ ਦੇ ਫੁੱਟਬਾਲਰ ਅਲੈਕਜ਼ੈਂਡਰ ਇਵੋਬੀ 'ਤੇ ਨਸਲਭੇਦੀ ਟਿੱਪਣੀ ਕਰਨ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਇਸ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ।

ਈਸ਼ਾ ਨੇ ਅਪਣੇ ਇੰਸਟਾਗ੍ਰਾਮ ਖਾਤੇ 'ਤੇ ਵਟਸਐਪ ਚੈਟ ਦਾ ਇਕ ਸਨੈਪਸ਼ਾਟ ਸਾਂਝਾ ਕੀਤਾ ਸੀ ਜਿਸ ਤੋਂ ਬਾਅਦ ਤੋਂ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਕੀਤੀ ਜਾ ਰਹੀ ਸੀ।

 


 

ਇਸ ਚੈਟ ਵਿਚ ਅਲੈਕਜ਼ੈਂਡਰ ਇਵੋਬੀ ਦੀ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਆਲੋਚਨਾ ਕੀਤੀ ਗਈ ਸੀ। ਚੈਟ ਵਿਚ ਈਸ਼ਾ ਦੇ ਦੋਸਤਾਂ ਨੇ ਇਵੋਬੀ ਨੂੰ ਗੋਰਿੱਲਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਲਈ ਹੌਲੀ ਵਿਕਾਸ (ਇਵੋਲੂਸ਼ਨ) ਰੁਕ ਗਿਆ ਹੈ। ਇਸ ਉਤੇ ਈਸ਼ਾ ਜਵਾਬ ਦਿੰਦੀ ਹਨ, ਹਾਹਾ..ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਕਿਉਂ ਨਹੀਂ ਰੱਖਿਆ ਗਿਆ।

 


 

ਇਸ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੇ ਈਸ਼ਾ ਦੀ ਗ਼ੈਰਜਾਣਕਾਰੀ ਲਈ ਆਲੋਚਨਾ ਕੀਤੀ ਜਿਸ ਦਾ ਸ਼ਿਕਾਰ ਹੋਣ ਦਾ ਉਹ ਖੁਦ ਵੀ ਦਾਅਵਾ ਕਰ ਚੁੱਕੀ ਹੈ। ਇਸ ਤੋਂ ਬਾਅਦ ਈਸ਼ਾ ਨੇ ਟਵਿਟਰ 'ਤੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਦੋਸਤੋਂ ਮੈਨੂੰ ਦੁੱਖ ਹੈ ਕਿ ਤੁਹਾਨੂੰ ਲਗਾ ਕਿ ਇਹ ਜਾਤੀਵਾਦੀ  ਟਿੱਪਣੀ ਹੈ। ਇਕ ਖੇਡ ਪ੍ਰੇਮੀ ਦੇ ਤੌਰ 'ਤੇ ਮੈਂ ਇਹ ਗਲਤ ਕੀਤਾ। ਮੈਨੂੰ ਮੁਆਫ਼ ਕਰੋ ਦੋਸਤੋਂ। ਇਸ ਮੂਰਖਤਾ ਨੂੰ ਮੁਆਫ਼ ਕਰ ਦਿਓ। ਈਸ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਸੀ ਕਿ ਇਹ ਗੱਲਬਾਤ ਜਾਤੀਵਾਦੀ ਪ੍ਰਤੀਤ ਹੋ ਸਕਦੀ ਹੈ।

 


 

ਹਾਲ ਹੀ 'ਚ ਪਾਕਿਸਤਾਨ ਦੇ ਕ੍ਰਿਕੇਟ ਕਪਤਾਨ ਸਰਫ਼ਰਾਜ਼ ਅਹਿਮਦ ਨੇ ਦੱਖਣ ਅਫ਼ਰੀਕਾ ਦੇ ਖਿਡਾਰੀ 'ਤੇ ਨਸਲੀ ਟਿੱਪਣੀ ਕੀਤੀ ਸੀ।  ਇਸ ਤੋਂ ਬਾਅਦ ਆਈਸੀਸੀ ਨੇ ਉਨ੍ਹਾਂ ਉਤੇ ਚਾਰ ਮੈਚ ਦਾ ਬੈਨ ਲਗਾ ਦਿਤਾ ਹੈ। ਹਾਲਾਂਕਿ, ਸਰਫ਼ਰਾਜ ਨੇ ਅਪਣੇ ਬਿਆਨ ਨੂੰ ਲੈ ਕੇ ਮੁਆਫ਼ੀ ਮੰਗ ਲਈ ਸੀ ਅਤੇ ਦੱਖਣ ਅਫ਼ਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਪਾਕਿਸਤਾਨੀ ਕਪਤਾਨ ਨੂੰ ਮੁਆਫ਼ ਕਰ ਦਿਤਾ ਹੈ।