ਮਹਿਲਾ ਫ਼ੁੱਟਬਾਲ ਟੀਮ ਦਾ ਸੀਨੀਅਰ ਅਧਿਕਾਰੀ ਯੌਨ ਸ਼ੋਸ਼ਣ ਦੇ ਦੋਸ਼ 'ਚ ਮੁਅੱਤਲ
ਅਫ਼ਗਾਨਿਸਤਾਨ ਨੇ ਦੇਸ਼ ਦੇ ਫੁੱਟਬਾਲ ਯੂਨੀਅਨ ਦੇ ਪ੍ਰਧਾਨ ਸਮੇਤ 5 ਅਧਿਕਾਰੀਆਂ ਨੂੰ ਰਾਸ਼ਟਰੀ ਮਹਿਲਾ ਟੀਮ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮੁਅੱਤਲ ਕਰ...
ਫੁੱਟਬਾਲ ਯੂਨੀਅਨ
ਕਾਬੁਲ, 11 ਦਸੰਬਰ : ਅਫ਼ਗਾਨਿਸਤਾਨ ਨੇ ਦੇਸ਼ ਦੇ ਫੁੱਟਬਾਲ ਯੂਨੀਅਨ ਦੇ ਪ੍ਰਧਾਨ ਸਮੇਤ 5 ਅਧਿਕਾਰੀਆਂ ਨੂੰ ਰਾਸ਼ਟਰੀ ਮਹਿਲਾ ਟੀਮ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਦੋਸ਼ਾਂ ਦੇ ਬਾਰੇ ਵਿਚ ਪਹਿਲੀ ਵਾਰ ਬ੍ਰਿਟੇਨ ਦੇ ਇਕ ਅੰਗਰੇਜ਼ੀ ਅਖਬਾਰ ਵਿਚ ਛਪਿਆ ਸੀ। ਖਬਰ ਵਿਚ ਪੁਰਸ਼ ਅਧਿਕਾਰੀਆਂ ਵੱਲੋਂ ਮਹਿਲਾ ਟੀਮ ਦੇ ਮੈਂਬਰਾਂ ਦਾ ਯੌਨ ਸ਼ੋਸ਼ਣ ਕਰਨ ਦੇ ਦਾਅਵੇ ਕੀਤੇ ਗਏ ਸਨ।
ਰਾਸ਼ਟਰਪਤੀ ਅਸ਼ਰਫ ਗਨੀ ਨੇ ਕੁਝ ਦਿਨ ਪਹਿਲਾਂ ਹੀ ਅਟਾਰਨੀ ਜਨਰਲ ਨੂੰ ਇਸ ਮਾਮਲੇ ਦੀ ਡੂੰਘੀ ਜਾਂਚ ਦੇ ਆਦੇਸ਼ ਦਿੱਤੇ ਸਨ। ਅਟਾਰਨੀ ਜਨਰਲ ਦੇ ਬੁਲਾਰੇ ਜਮਸ਼ਿਦ ਰਾਸੁਲੀ ਨੇ ਦਸਿਆ ਕਿ ਅਟਾਰਨੀ ਜਨਰਲ ਦੇ ਦਫਤਰ ਨੇ ਫੁੱਟਬਾਲ ਯੂਨੀਅਨ ਦੇ ਪ੍ਰਧਾਨ, ਡਿਪਟੀ ਪ੍ਰਧਾਨ, ਯੂਨੀਅਨ ਦੇ ਜਨਰਲ ਸਕੱਤਰ, ਗੋਲਕੀਪਰਾਂ ਦੇ ਪ੍ਰਮੁੱਖਾਂ ਅਤੇ ਸੂਬਾਈ ਕੋਆਰਡੀਨੇਟਰਾਂ ਦੇ ਪ੍ਰਮੁੱਖ ਨੂੰ ਮੁਅੱਤਲ ਕਰ ਦਿਤਾ ਹੈ।