ਪਾਕਿਸਤਾਨ ਦੇ ਫੀਲਡਿੰਗ ਕੋਚ ਨੇ ਕੀਤਾ ਖੁਲਾਸਾ, ਪੀਸੀਬੀ ਨੇ ਕਦੇ ਵੀ ਸਮੇਂ 'ਤੇ ਨਹੀਂ ਦਿਤੀ ਤਨਖ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਕ੍ਰਿਕੇਟ ਟੀਮ ਦੇ ਫੀਲਡਿੰਗ ਕੋਚ ਦਾ ਅਹੁਦਾ ਛੱਡਣ ਵਾਲੇ ਸਾਬਕਾ ਆਸਟ੍ਰੇਲੀਆਈ ਖਿਡਾਰੀ ਸਟੀਵ ਰਿਕਸਨ ਨੂੰ ਪਾਕਿਸਤਾਨ ਕ੍ਰਿਕੇਟ ਬੋਰਡ ਸਮੇਂ ਤੇ ਤਨਖ਼ਾਹ ਨਾ ਮਿਲੀ

Steve Rixon

ਸਿਡਨੀ : ਪਾਕਿਸਤਾਨ ਕ੍ਰਿਕੇਟ ਟੀਮ ਦੇ ਫੀਲਡਿੰਗ ਕੋਚ ਦਾ ਅਹੁਦਾ ਛੱਡਣ ਵਾਲੇ ਸਾਬਕਾ ਆਸਟ੍ਰੇਲੀਆਈ ਖਿਡਾਰੀ ਸਟੀਵ ਰਿਕਸਨ ਨੇ ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਉਤੇ ਪੇਸ਼ੇਵਰ ਰਵੱਈਆ ਨਾ ਅਪਣਾਉਣ ਅਤੇ ਸਮੇਂ 'ਤੇ ਤਨਖ਼ਾਹ ਦੀ ਅਦਾਇਗੀ ਨਾ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਦੇ ਕਾਰਨ ਹੀ ਉਹ ਆਪਣਾ ਅਹੁਦਾ ਛੱਡਣ ਨੂੰ ਤਿਆਰ ਨੇ, ਵੈਬਸਾਈਟ ਈਐਸਪੀਐਨਕ੍ਰਿਕਇੰਨਫੋ ਨੇ ਰਿਕਸਨ ਦੇ ਹਵਾਲੇ ਵਿਚ ਲਿਖਿਆ ਹੈ, ਮੈਨੂੰ ਕਦੇ ਵੀ ਸਮੇਂ 'ਤੇ ਤਨਖ਼ਾਹ ਨਹੀਂ ਦਿਤੀ ਗਈ। ਇਹ ਅਪਮਾਨਜਨਕ ਗੱਲ ਹੈ। ਕੁਝ ਚੀਜ਼ਾਂ ਸਮੇਂ ਉਤੇ ਹੋਣੀਆਂ ਚਾਹੀਦੀਆ ਹਨ ਪਰ ਹੁੰਦੀਆਂ ਨਹੀਂ ਸੀ।