ਓਲੰਪਿਕ ਕੁਆਲੀਫਾਈ ਟ੍ਰਾਇਲ ‘ਚ ਜਰੀਨ ‘ਤੇ ਭਾਰੀ ਪਈ ‘ਮੇੈਰੀ ਕਾਮ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਛੇ ਵਾਰ ਦੀ ਵਿਸ਼ਵ ਚੈਂਪੀਅਨ ਮੇੈਰੀ ਕਾਮ ਨੇ ਸ਼ਨੀਵਾਰ ਨੂੰ ਓਲੰਪਿਕ ਕੁਆਲੀਫਾਈ...

Mary Kom

ਨਵੀਂ ਦਿੱਲੀ: ਛੇ ਵਾਰ ਦੀ ਵਿਸ਼ਵ ਚੈਂਪੀਅਨ ਮੇੈਰੀ ਕਾਮ ਨੇ ਸ਼ਨੀਵਾਰ ਨੂੰ ਓਲੰਪਿਕ ਕੁਆਲੀਫਾਈ ਦੇ ਟਰਾਇਲਸ ਦੇ ਫਾਇਨਲ ਵਿੱਚ ਮਹਿਲਾ ਦੇ 51 ਕਿੱਲੋਗ੍ਰਾਮ ਭਾਰਵਰਗ ਵਿੱਚ ਨਿਖਤ ਜਰੀਨ ਨੂੰ 9-1 ਨਾਲ ਹਰਾ ਦਿੱਤਾ ਹੈ।

ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਆਜੋਯਿਤ ਕੀਤੀ ਗਈ ਟ੍ਰਾਇਲ ‘ਚ ਮੇਰੀ ਕਾਮ ਨੇ ਦਮਦਾਰ ਖੇਡ ਦਿਖਾਉਂਦੇ ਹੋਏ ਨਿਖਤ ਨੂੰ ਹਾਰ ਦੇ ਦਿੱਤੀ। ਇਸ ਭਾਰਵਰਗ ਵਿੱਚ ਦੋ ਦਿਨ ਤੱਕ ਚੱਲੇ ਟਰਾਇਲਸ ਵਿੱਚ ਚਾਰ ਮੁੱਕੇਬਾਜਾਂ ਨੇ ਹਿੱਸਾ ਲਿਆ ਸੀ।

ਨਿਖਤ ਨੇ ਸ਼ੁੱਕਰਵਾਰ ਨੂੰ ਜੋਤੀ ਗੁਲਿਆ ਨੂੰ 10-0 ਅਤੇ ਮੇਰੀ ਕਾਮ ਨੇ ਰਿਤੂ ਗਰੇਵਾਲ ਨੂੰ 10-0 ਨਾਲ ਮਾਤ ਦੇ ਕੇ ਇੱਕ ਦੂਜੇ ਨਾਲ ਮੈਚ ਤੈਅ ਕੀਤਾ ਸੀ। ਉਥੇ ਹੀ 57 ਕਿੱਲੋਗ੍ਰਾਮ ਭਾਰਵਰਗ ਵਿੱਚ ਸਾਕਸ਼ੀ ਨੇ ਸੋਨੀਆ ਲਾਥੇਰ ਨੂੰ 9-1 ਨਾਲ ਹਰਾਇਆ।

60 ਕਿੱਲੋਗ੍ਰਾਮ ਭਾਰਵਰਗ ਵਿੱਚ ਖ਼ੁਰਾਂਟ ਮੁੱਕੇਬਾਜ ਸਰਿਤਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸਿਮਰਨ ਨੇ ਸਰਿਤਾ ਨੂੰ 8-2 ਨਾਲ ਮਾਤ ਦਿੱਤੀ। 69 ਕਿੱਲੋਗ੍ਰਾਮ ਭਾਰਵਰਗ ਵਿੱਚ ਲਵਲਿਨਾ ਬੋਰਗੇਹੇਨ ਨੇ ਲਲਿਤਾ ਨੂੰ 10-0 ਨਾਲ ਹਾਰ ਦਿੱਤੀ ਅਤੇ 75 ਕਿੱਲੋਗ੍ਰਾਮ ਭਾਰਵਰਗ ਵਿੱਚ ਪੂਜਾ ਨੇ ਨੁਪੂਰ ਨੂੰ ਵੀ 10-0 ਨਾਲ ਹਰਾਇਆ।