Melbourne Test : ਨਿਤੀਸ਼ ਰੈੱਡੀ ਦਾ ਪਹਿਲਾ ਸੈਂਕੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Melbourne Test : ਨਿਤੀਸ਼ ਰੈੱਡੀ ਦੇ ਪਹਿਲੇ ਸੈਂਕੜੇ ਤੇ ਵਾਸ਼ਿੰਗਟਨ ਸੁੰਦਰ ਦੇ ਅਰਧ ਸੈਂਕੜੇ ਨਾਲ ਭਾਰਤ ਨੂੰ ਫ਼ਾਲੋਆਨ ਤੋਂ ਬਚਾਇਆ

Nitish Reddy's first century in Melbourne Test Latest News in Punjabi

Nitish Reddy's first century in Melbourne Test Latest News in Punjabi : ਮੈਲਬੋਰਨ ਟੈਸਟ ਦੇ ਤੀਜੇ ਦਿਨ ਪਹਿਲਾ ਸੈਂਕੜਾ ਲਗਾਉਣ ਤੋਂ ਬਾਅਦ ਨਿਤੀਸ਼ ਰੈੱਡੀ ਮੈਦਾਨ 'ਤੇ ਗੋਡਿਆਂ ਭਾਰ ਬੈਠ ਗਏ। ਬੈਟ ਨੂੰ ਸਿੱਧਾ ਮੈਦਾਨ 'ਤੇ ਰਖਿਆ ਅਤੇ ਉਸ 'ਤੇ ਹੈਲਮੇਟ ਟੰਗ ਕੇ ਜਸ਼ਨ ਮਨਾਇਆ। ਉਸ ਨੇ ਅਸਮਾਨ ਵਲ ਦੇਖ ਕੇ ਰੱਬ ਦਾ ਸ਼ੁਕਰਾਨਾ ਕੀਤਾ। ਉਸ ਮੌਕੇ ਉਸ ਦੇ ਪਿਤਾ ਭਾਵੁਕ ਹੋ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤੀਜੇ ਦਿਨ ਦੀ ਸਮਾਪਤੀ ਤਕ ਭਾਰਤ 358/9, ਅਜੇ ਵੀ 116 ਦੌੜਾਂ ਨਾਲ ਪਿੱਛੇ :

ਨਿਤੀਸ਼ ਰੈੱਡੀ ਦੇ ਸੈਂਕੜੇ ਦੇ ਦਮ 'ਤੇ ਭਾਰਤ ਨੇ ਬਾਰਡਰ-ਗਾਵਸਕਰ ਟਰਾਫ਼ੀ ਦੇ ਚੌਥੇ ਮੈਚ 'ਚ ਆਸਟ੍ਰੇਲੀਆ ਵਿਰੁਧ ਵਾਪਸੀ ਕੀਤੀ ਹੈ। ਇਕ ਸਮੇਂ ਉਸ ਨੂੰ ਫ਼ਾਲੋਆਨ ਖੇਡਣ ਦਾ ਖ਼ਤਰਾ ਸੀ। ਫ਼ਿਲਹਾਲ ਟੀਮ 116 ਦੌੜਾਂ ਨਾਲ ਪਿੱਛੇ ਹੈ। ਮੈਲਬੌਰਨ 'ਚ ਸਨਿਚਰਵਾਰ ਨੂੰ ਤੀਜੇ ਦਿਨ ਦੇ ਸਟੰਪ ਤਕ ਭਾਰਤ ਨੇ ਪਹਿਲੀ ਪਾਰੀ 'ਚ 9 ਵਿਕਟਾਂ 'ਤੇ 358 ਦੌੜਾਂ ਬਣਾਈਆਂ। ਨਿਤੀਸ਼ ਰੈੱਡੀ 105 ਅਤੇ ਮੁਹੰਮਦ ਸਿਰਾਜ 2 ਦੌੜਾਂ ਬਣਾ ਕੇ ਨਾਬਾਦ ਹਨ।

ਭਾਰਤ ਨੇ ਸਵੇਰੇ 164/5 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਰਿਸ਼ਭ ਪੰਤ 6 ਅਤੇ ਰਵਿੰਦਰ ਜਡੇਜਾ 4 ਨੇ ਅਪਣੀ-ਅਪਣੀ ਪਾਰੀ ਨੂੰ ਅੱਗੇ ਵਧਾਇਆ। ਪਹਿਲੇ ਸੈਸ਼ਨ ਵਿਚ ਪੰਤ 28 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਰਵਿੰਦਰ ਜਡੇਜਾ 17 ਦੌੜਾਂ ਬਣਾ ਕੇ ਆਊਟ ਹੋ ਗਏ। ਉਦੋਂ ਟੀਮ ਇੰਡੀਆ ਦਾ ਸਕੋਰ 221/7 ਸੀ। ਇੱਥੋਂ ਨਿਤੀਸ਼ ਰੈਡੀ ਅਤੇ ਵਾਸ਼ਿੰਗਟਨ ਸੁੰਦਰ ਨੇ 8ਵੀਂ ਵਿਕਟ ਲਈ 285 ਗੇਂਦਾਂ 'ਤੇ 127 ਦੌੜਾਂ ਦੀ ਸਾਂਝੇਦਾਰੀ ਕਰ ਕੇ ਫ਼ਾਲੋਆਨ ਤੋਂ ਬਚਾਇਆ। ਸੁੰਦਰ 162 ਗੇਂਦਾਂ 'ਤੇ 50 ਦੌੜਾਂ ਬਣਾ ਕੇ ਆਊਟ ਹੋ ਗਏ।

ਆਸਟਰੇਲੀਆ ਵਲੋਂ ਪੈਟ ਕਮਿੰਸ ਅਤੇ ਸਕਾਟ ਬੋਲੈਂਡ ਨੇ 3-3 ਵਿਕਟਾਂ ਲਈਆਂ। ਨਾਥਨ ਲਿਉਨ ਨੇ 2 ਵਿਕਟਾਂ ਹਾਸਲ ਕੀਤੀਆਂ। ਇਕ ਦਿਨ ਪਹਿਲਾਂ ਸ਼ੁਕਰਵਾਰ 27 ਦਸੰਬਰ ਨੂੰ ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 474 ਦੌੜਾਂ ਬਣਾਈਆਂ ਸਨ।

(For more Punjabi news apart from Nitish Reddy's first century in Melbourne Test Latest News in Punjabi stay tuned to Rozana Spokesman)