Mandeep Jangra: ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਅਮਰੀਕਾ ’ਚ ਇੰਟਰਕੌਂਟੀਨੈਂਟਲ ਖਿਤਾਬ ਜਿੱਤਿਆ
ਅਪਣੇ ਪੇਸ਼ੇਵਰ ਕਰੀਅਰ ’ਚ ਹੁਣ ਤਕ ਅਜੇਤੂ ਰਹੇ ਹਨ 30 ਸਾਲਾ ਜਾਂਗੜਾ
Mandeep Jangra: ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਵਾਸ਼ਿੰਗਟਨ ਦੇ ਟੋਪੇਨ ਸਿਟੀ ’ਚ ਗੇਰਾਰਡੋ ਐਸਕਿਵੇਲ ਨੂੰ ਹਰਾ ਕੇ ਅਮਰੀਕਾ ਅਧਾਰਤ ਨੈਸ਼ਨਲ ਬਾਕਸਿੰਗ ਐਸੋਸੀਏਸ਼ਨ (ਐਨ.ਬੀ.ਏ.) ਦਾ ਇੰਟਰਕਾਨਟੀਨੈਂਟਲ ਸੁਪਰ ਫੇਦਰਵੇਟ ਖਿਤਾਬ ਜਿੱਤ ਲਿਆ ਹੈ।
ਅਪਣੇ ਪੇਸ਼ੇਵਰ ਕਰੀਅਰ ’ਚ ਹੁਣ ਤਕ ਅਜੇਤੂ 30 ਸਾਲ ਦੇ ਜਾਂਗੜਾ ਸਾਬਕਾ ਓਲੰਪਿਕ ਚਾਂਦੀ ਤਮਗਾ ਜੇਤੂ ਰਾਏ ਜੋਨਸ ਜੂਨੀਅਰ ਦੀ ਅਗਵਾਈ ’ਚ ਟ੍ਰੇਨਿੰਗ ਕਰ ਰਹੇ ਹਨ। ਸ਼ੁਕਰਵਾਰ ਨੂੰ ਅਮਰੀਕੀ ਮੁੱਕੇਬਾਜ਼ ਨਾਲ ਮੁਕਾਬਲਾ ਕਰਨ ਲਈ ਉਸ ਨੂੰ ਅਪਣੀ ਪਿਛਲੀ 75 ਕਿਲੋਗ੍ਰਾਮ ਭਾਰ ਸ਼੍ਰੇਣੀ ਛੱਡ ਕੇ ਘੱਟ ਭਾਰ ਵਰਗ ’ਚ ਜਾਣਾ ਪਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਕਿਹਾ, ‘‘ਇਹ ਜਿੱਤ ਸਿਰਫ ਮੇਰੀ ਨਹੀਂ ਹੈ, ਬਲਕਿ ਉਨ੍ਹਾਂ ਸਾਰਿਆਂ ਦੀ ਹੈ ਜਿਨ੍ਹਾਂ ਨੇ ਇਸ ਯਾਤਰਾ ਦੌਰਾਨ ਮੇਰਾ ਸਾਥ ਦਿਤਾ ਹੈ। ਇਸ ’ਚ ਮੇਰੇ ਕੋਚ, ਪਰਵਾਰ, ਪ੍ਰਸ਼ੰਸਕ ਅਤੇ ਉਹ ਲੋਕ ਸ਼ਾਮਲ ਹਨ ਜੋ ਮੇਰੇ ਨਾਲ ਖੜੇ ਹਨ। ਮੈਂ ਇਹ ਖਿਤਾਬ ਅਪਣੇ ਦੇਸ਼ ਨੂੰ ਸਮਰਪਿਤ ਕਰਦਾ ਹਾਂ। ਮੈਂ ਭਵਿੱਖ ’ਚ ਵੀ ਦੇਸ਼ ਲਈ ਅਜਿਹੇ ਸਨਮਾਨ ਅਤੇ ਖਿਤਾਬ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗਾ।’’
ਜਾਂਗੜਾ ਨੇ 2021 ’ਚ ਅਪਣੇ ਪੇਸ਼ੇਵਰ ਮੁੱਕੇਬਾਜ਼ੀ ਦੀ ਸ਼ੁਰੂਆਤ ਕੀਤੀ ਸੀ। ਐਸਕਿਵੇਲ ਨੂੰ ਹਰਾਉਣ ਤੋਂ ਪਹਿਲਾਂ, ਜਾਂਗੜਾ ਨੇ ਅਪਣੇ ਛੇ ਮੁਕਾਬਲਿਆਂ ’ਚੋਂ ਚਾਰ ਨਾਕਆਊਟ ਵਲੋਂ ਜਿੱਤੇ ਹਨ। ਜਾਂਗੜਾ ਨੇ ‘ਅਮੇਚੋਰ ਸਰਕਟ’ ’ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਫਲੋਰਿਡਾ ਸਥਿਤ ਨੈਸ਼ਨਲ ਬਾਕਸਿੰਗ ਐਸੋਸੀਏਸ਼ਨ (ਐਨ.ਬੀ.ਏ.) ਪੇਸ਼ੇਵਰ ਮੁਕਾਬਲੇ ਲਈ ਮਾਨਤਾ ਪ੍ਰਾਪਤ ਸੰਸਥਾ ਹੈ।
(For more Punjabi news apart from Indian boxer Mandeep Jangra wins intercontinental title in US, stay tuned to Rozana Spokesman)