ਸਿੱਖੀ ਸਰੂਪ ਵਾਲੇ ਮੁੱਕੇਬਾਜ਼ ਇੰਦਰ ਸਿੰਘ ਬਾਸੀ ਨੇ ਜਿੱਤੀ ਸਦਰਨ ਇੰਗਲੈਂਡ ਚੈਂਪੀਅਨਸ਼ਿਪ
ਪੇਸ਼ੇਵਰ ਮੁਕਾਬਲੇ 'ਚ ਇਹ ਖ਼ਿਤਾਬ ਹਾਸਲ ਕਰਨ ਵਾਲਾ ਬਣਿਆ ਪਹਿਲਾ ਸਿੱਖ ਖਿਡਾਰੀ
ਲੰਡਨ ਦੇ ਯੌਰਕ ਹਾਲ 'ਚ ਪਿਛਲੇ ਹਫ਼ਤੇ ਹੋਇਆ ਸੀ ਮੁਕਾਬਲਾ
ਲੰਡਨ : ਸਿੱਖੀ ਸਰੂਪ ਵਾਲੇ ਮੁੱਕੇਬਾਜ਼ ਇੰਦਰ ਸਿੰਘ ਬਾਸੀ ਨੇ ਵਿਦੇਸ਼ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਸਿੱਖ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਹੈ। ਇੰਦਰ ਬਾਸੀ ਨੇ ਹਾਲ ਹੀ ਵਿਚ ਹੋਈ ਸਦਰਨ ਇੰਗਲੈਂਡ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ ਹੈ।
ਦੱਸ ਦੇਈਏ ਕਿ ਇਸ ਚੈਂਪੀਅਨਸ਼ਿਪ ਦੇ ਮੁਕਾਬਲੇ ਲੰਡਨ ਦੇ ਯੌਰਕ ਹਾਲ ਵਿਚ ਪਿਛਲੇ ਹਫ਼ਤੇ ਹੋਏ ਸਨ। ਇਸ ਪੇਸ਼ੇਵਰ ਮੁਕਾਬਲੇ ਵਿਚ ਇੰਦਰ ਸਿੰਘ ਬਾਸੀ ਨੇ ਇਹ ਖ਼ਿਤਾਬ ਹਾਸਲ ਕੀਤਾ ਹੈ ਹੈ ਅਤੇ ਅਜਿਹਾ ਕਰਨ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦਾ ਕੀਤਾ ਪਰਦਾਫ਼ਾਸ਼: ਦੋ ਹੋਰ ਸਰਟੀਫਿਕੇਟ ਕੀਤੇ ਰੱਦ: ਡਾ. ਬਲਜੀਤ ਕੌਰ
ਪੁੱਤਰ ਦੀ ਇਸ ਪ੍ਰਾਪਤੀ ਨੇ ਜਿਥੇ ਪ੍ਰਵਾਰ ਦਾ ਸਿਰ ਉਚਾ ਕੀਤਾ ਹੈ ਉਥੇ ਹੀ ਭਾਈਚਾਰੇ ਲਈ ਵੀ ਵੱਡੇ ਮਾਣ ਵਾਲੀ ਗੱਲ ਹੈ। ਦੱਸ ਦੇਈਏ ਕਿ ਕੇਸਾਧਾਰੀ ਹੋਣ ਕਾਰਨ ਇੰਦਰ ਸਿੰਘ ਬਾਸੀ ਨੂੰ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਅਦਾਲਤਾਂ ਦਾ ਰੁਖ਼ ਵੀ ਕਰਨਾ ਪਿਆ ਤਾਂ ਜੋ ਉਹ ਅਪਣੇ ਸਿੱਖੀ ਸਰੂਪ ਨੂੰ ਸਾਂਭ ਸਕਣ।