ਪ੍ਰੋ ਕਬੱਡੀ ਲੀਗ 2019- ਬੈਂਗਲੁਰੂ ਬੁਲਜ਼ ਨੇ 30-26 ਨਾਲ ਦਿੱਤੀ ਯੂ-ਮੁੰਬਾ ਨੂੰ ਕਰਾਰੀ ਹਾਰ

ਏਜੰਸੀ

ਖ਼ਬਰਾਂ, ਖੇਡਾਂ

ਪ੍ਰੋ ਕਬੱਡੀ ਲੀਗ ਦੀ ਡਿਫੈਡਿੰਗ ਚੈਂਪੀਅਨ ਬੈਂਗਲੁਰੂ ਬੁਲਜ਼ 10 ਅੰਕਾਂ ਨਾਲ ਇਸ ਸੀਜ਼ਨ ਵਿਚ ਚੌਥੇ ਸਥਾਨ ਤੇ ਪਹੁੰਚ ਗਈ ਹੈ।

Bangalore Bulls defeat U-Mumba 30-26

ਪ੍ਰੋ ਕਬੱਡੀ ਲੀਗ 2019: ਪ੍ਰੋ ਕਬੱਡੀ ਦੇ 15ਵੇਂ ਮੈਚ ਵਿਚ ਬੈਂਗਲੁਰੂ ਬੁਲਜ਼ ਨੇ ਯੂ-ਮੁੰਬਾ ਨੂੰ ਕਰਾਰੀ ਹਾਰ ਦਿੱਤੀ। ਇਸ ਰੋਮਾਂਚਕ ਮੈਚ ਵਿਚ ਬੈਂਗਲੁਰੂ ਬੁਲਜ਼ ਨੇ ਯੂ-ਮੁੰਬਾ ਨੂੰ 30-26 ਨਾਲ ਮਾਤ ਦੇ ਕੇ ਸ਼ੀਜਨ ਵਿਚ ਦੂਜੀ ਜਿੱਤ ਹਾਸਲ ਕਰ ਲਈ ਹੈ। ਪ੍ਰੋ ਕਬੱਡੀ ਲੀਗ ਦੀ ਡਿਫੈਡਿੰਗ ਚੈਂਪੀਅਨ ਬੈਂਗਲੁਰੂ ਬੁਲਜ਼ 10 ਅੰਕਾਂ ਨਾਲ ਇਸ ਸੀਜ਼ਨ ਵਿਚ ਚੌਥੇ ਸਥਾਨ ਤੇ ਪਹੁੰਚ ਗਈ ਹੈ। ਦੂਜੇ ਪਾਸੇ, ਯੂ-ਮੁੰਬਾ ਨੂੰ ਇਸ ਮੈਚ ਵਿਚ ਸਿਰਫ਼ ਇਕ ਅੰਕ ਮਿਲਿਆ ਅਤੇ ਇਸ ਦੇ ਨਾਲ ਖੇਡ ਰਹੀ ਟੀਮ ਨੂੰ 11 ਅੰਕ ਮਿਲੇ।

ਹੁਣ 11 ਅੰਕਾਂ ਨਾਲ ਮੁੰਬਈ ਦੀ ਟੀਮ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਡਿਫੈਡਿੰਗ ਚੈਂਪੀਅਨ ਬੈਂਗਲੁਰੂ ਬੁਲਜ਼ ਨੇ ਪਵਨ ਸੇਹਰਾਵਤ ਦੇ ਸ਼ਾਨਦਾਰ ਸੁਪਰ -10 ਅੰਕਾਂ ਨਾਲ ਯੂ-ਮੁੰਬਾ ਨੂੰ ਹਰਾਇਆ। ਮੈਚ ਦੀ ਪਹਿਲੀ ਪਾਰੀ ਵਿਚ, ਬੈਂਗਲੁਰੂ ਬੁਲਜ਼ ਨੂੰ ਯੂ-ਮੁੰਬਾਤੇ 13-11 ਦੀ ਮਾਮੂਲੀ ਜਿਹੀ ਚੜ੍ਹਤ ਮਿਲੀ। ਰੋਮਾਂਚਕ ਮੈਚ ਦੇ ਪਹਿਲੇ 20 ਮਿੰਟਾਂ ਵਿਚ, ਦੋਵੇਂ ਟੀਮਾਂ ਕੋਲ ਇਕ ਦੂਜੇ ਨੂੰ ਆਲ ਆਊਟ ਕਰਨ ਦਾ ਮੌਕਾ ਸੀ ਪਰ ਦੋਨੋਂ ਟੀਮਾਂ ਦੇ ਇੱਕ-ਇੱਕ ਵਧੀਆ​ ਖਿਡਾਰੀ ਨੇ ਆਪਣੀ ਟੀਮ ਨੂੰ ਆਲ ਆਉਟ ਤੋਂ ਬਚਾ ਲਿਆ।

ਯੂ-ਮੁੰਬਾ ਵੱਲੋਂ, ਜਿਥੇ ਅਭਿਸ਼ੇਕ ਸਿੰਘ ਨੇ ਆਪਣੀ ਟੀਮ ਨੂੰ ਆਲ ਆਊਟ ਹੋਣ ਤੋਂ ਬਚਾਇਆ ਉੱਥੇ ਹੀ ਬੈਂਗਲੁਰੂ ਬੁਲਜ਼ ਵੱਲੋਂ ਮੋਹਿਤ ਸਹਿਰਾਵਤ ਨੇ ਆਪਣੀ ਟੀਮ ਨੂੰ ਮਜ਼ਬੂਤੀ ਦਿੱਤੀ। ਮੈਚ ਦੀ ਦੂਜੀ ਪਾਰੀ ਵਿਚ ਯੂ-ਮੁੰਬਾ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਚੌਥੇ ਮਿੰਟ ਵਿਚ ਬੈਂਗਲੂਰ ਬੁਲਜ਼ ਨੂੰ ਆਲ ਆਊਟ ਕਰ ਦਿੱਤਾ। ਇਸ ਤੋਂ ਬਾਅਦ, ਖੇਡ ਦੀ ਬਾਜ਼ੀ ਪਲਟ ਗਈ ਅਤੇ ਬੈਂਗਲੂਰ ਬੁਲਜ਼ ਨੇ ਮੁੰਬਈ ਦੀ ਟੀਮ ਨੂੰ ਹਰਾ ਦਿੱਤਾ।