ਪ੍ਰੋ ਕਬੱਡੀ ਲੀਗ 2019- ਗੁਜਰਾਤ ਫਾਰਚੂਨਜੁਆਇੰਟਸ ਨੇ ਯੂਪੀ ਯੋਧਾ ਨੂੰ 44-19 ਨਾਲ ਦਿੱਤੀ ਕਰਾਰੀ ਹਾਰ
ਗੁਜਰਾਤ ਫਾਰਚੂਨਜੁਆਇੰਟਸ ਨੇ ਇਸ ਸੀਜ਼ਨ ਵਿਚ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ
ਹੈਦਰਾਬਾਦ- ਪ੍ਰੋ ਕਬੱਡੀ ਲੀਗ ਦੇ ਦਸਵੇਂ ਮੈਚ ਵਿਚ ਗੁਜਰਾਤ ਫਾਰਚੂਨਜੁਆਇੰਟਸ ਨੇ ਯੂਪੀ ਯੋਧਾ ਨੂੰ 44-19 ਨਾਲ ਹਰਾ ਦਿੱਤਾ। ਗੁਜਰਾਤ ਫਾਰਚੂਨਜੁਆਇੰਟਸ ਨੇ ਇਸ ਸੀਜ਼ਨ ਵਿਚ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤਾ। ਉੱਥੇ ਹੀ ਯੂਪੀ ਨੇ ਅਜੇ ਤੱਕ ਆਪਣੀ ਜਿੱਤ ਦੀ ਖੁਸ਼ੀ ਵੀ ਨਹੀਂ ਮਨਾਈ ਸੀ ਕਿ ਇਸ ਮੈਚ ਵਿਚ ਗੁਜਰਾਤ ਦੇ ਖਿਡਾਰੀਆਂ ਨੇ ਆਪਣੀ ਜ਼ਬਰਦਸਤ ਖੇਡ ਵਿਚ ਮੈਚ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਵੱਲ ਕਰ ਲਿਆ।
ਗੁਜਰਾਤ ਵੱਲੋਂ ਰੋਹਿਤ ਗੋਲਿਤਾ ਨੇ ਸ਼ਾਨਦਾਰ ਰੇਡਿੰਗ ਕਰਦੇ ਹੋਏ ਸੁਪਰ 10 ਪੂਰਾ ਕਰ ਲਿਆ ਉੱਥੇ ਹੀ ਡਿਫੈਂਡਰ ਪਰਵੇਸ਼ ਭੈਸਵਾਲ ਨੇ ਹਾਈ 5 ਅੰਕ ਬਣਾਏ ਹਾਲਾਂਕਿ ਇਸ ਮੈਚ ਵਿਚ ਯੂਪੀ ਦੇ ਲਈ ਸਿਰਫ਼ ਇਕ ਹੀ ਖੁਸ਼ੀ ਵਾਲੀ ਗੱਲ ਹੈ ਕਿ ਕਪਤਾਨ ਨਿਤੇਸ਼ ਕੁਮਾਰ ਨੇ ਪੀਕੇਐਲ ਵਿਚ ਤੇਜ਼ੀ ਨਾਲ 150 ਟੈਕਲ ਪੁਆਇੰਟਸ ਪੂਰੇ ਕਰ ਲਏ 150 ਪੁਆਇੰਟਸ ਲਈ ਨਿਤੇਸ਼ ਨੇ ਸਿਰਫ਼ 46 ਮੁਕਾਬਲੇ ਹੀ ਖੇਡੇ।
ਅੱਜ ਦੇ ਮੈਚ ਤੋਂ ਬਾਅਦ ਗੁਜਰਾਤ ਦੇ ਦੋ ਮੈਚ ਵਿਚ 10 ਪੁਆਇੰਟਸ ਹੋ ਗਏ ਹਨ। ਗੁਜਰਾਤ ਨੇ ਮੈਚ ਦੀ ਪਹਿਲੀ ਪਾਰੀ ਵਿਚ ਮੈਚ ਨੂੰ ਆਪਣੇ ਵੱਲ ਰੱਖਿਆ ਅਤੇ ਅਖੀਰ ਮੈਚ ਜਿੱਤ ਵੀ ਲਿਆ। ਉੱਥੇ ਹੀ ਯੂਪੀ ਮੈਚ ਵਿਚ ਵਾਪਸੀ ਕਰਦੀ ਨਹੀਂ ਦਿਖਾਈ ਦੇ ਰਹੀ। ਅੱਜ ਦੇ ਮੈਚ ਤੋਂ ਪਹਿਲਾ ਬੰਗਾਲ ਵਾਰੀਅਰਜ਼ ਨੇ ਵੀ ਯੂਪੀ ਯੋਧਾ ਨੂੰ ਮਾਤ ਦਿੱਤੀ ਸੀ। ਹੁਣ ਤੱਕ ਯੂਪੀ ਦੇ ਖਾਤੇ ਵਿਚ ਇਕ ਵੀ ਅੰਕ ਨਹੀਂ ਹੈ।