ਅਤਨੂ ਦਾਸ ਨੇ ਉਲੰਪਿਕ ਚੈਂਪੀਅਨਦੇ ਉਡਾਏ ਹੋਸ਼, ਤੀਰਅੰਦਾਜ਼ੀ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪਹੁੰਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕੋਰੀਆਈ ਤੀਰਅੰਦਾਜ਼ ਨੂੰ ਸ਼ੂਟ ਆਫ਼ ਨਾਲ ਹਰਾਇਆ

Atanu Das

ਟੋਕੀਉ - ਭਾਰਤੀ ਤੀਰਅੰਦਾਜ਼ ਅਤਨੂ ਦਾਸ ਟੋਕੀਉ ਉਲੰਪਿਕ ਵਿੱਚ ਪੁਰਸ਼ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਉਸ ਨੇ ਇਹ ਕਮਾਲ ਦੋ ਵਾਰ ਦੇ ਓਲੰਪਿਕ ਚੈਂਪੀਅਨ ਕੋਰੀਆ ਦੇ ਤੀਰਅੰਦਾਜ਼ ਨੂੰ ਹਰਾਉਂਦੇ ਹੋਏ ਕੀਤਾ। ਰੈਂਕਿੰਗ ਵਿਚ ਸਭ ਤੋਂ ਉੱਪਰ ਰਹੇ ਕੋਰੀਆਈ ਤੀਰਅੰਦਾਜ਼ ਨੂੰ ਅਤਨੂ ਦਾਸ ਨੇ ਸ਼ੂਟ-ਆਫ ਵਿਚ ਹਰਾਇਆ। ਦੋਵਾਂ ਵਿਚਾਲੇ ਇਕ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ -  ਪੀਵੀ ਸਿੰਧੂ ਨੇ ਜਿੱਤ ਵੱਲ ਵਧਾਇਆ ਕਦਮ, ਡੈਨਮਾਰਕ ਦੀ ਮੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਬਣਾਈ ਥਾਂ

ਇਸ ਪੂਰੇ ਮੈਚ ਦੌਰਾਨ ਅਤਨੂ ਦਾਸ ਦੀ ਪਤਨੀ ਅਤੇ ਭਾਰਤ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਲਗਾਤਾਰ ਉਸ ਦਾ ਹੌਂਸਲਾ ਵਧਾਉਂਦੀ ਦਿਖੀ। ਪਤਨੀ ਵੱਲੋਂ ਵਧਾਏ ਹੌਂਸਲੇ ਨੇ ਰੰਗ ਵੀ ਦਿਖਾਇਆ ਅਤੇ ਉਸ ਨੇ ਉਲੰਪਿਕ ਚੈਂਪੀਅਨ ਦੇ ਖਿਲਾਫ਼ ਚੰਗਾ ਪ੍ਰਦਰਸ਼ਨ ਕੀਤਾ। 

ਇਹ ਵੀ ਪੜ੍ਹੋ -  ਉਲੰਪਿਕ: ਭਾਰਤੀ ਹਾਕੀ ਟੀਮ ਨੇ ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ, ਕੁਆਰਟਰ ਫਾਈਨਲ ਵਿਚ ਬਣਾਈ ਥਾਂ

ਇਸ ਤੋਂ ਪਹਿਲਾਂ ਅਤਨੂ ਨੇ ਵੀ ਰਾਊਂਡ-ਆਫ 32 ਦਾ ਮੈਚ ਵੀ ਸ਼ੂਟ ਆਫ਼ ਵਿਚ ਜਿੱਤਿਆ ਸੀ। ਉਸ ਨੇ ਰਾਊਂਡ ਆਫ਼ 32 ਦੇ ਗੇੜ ਵਿੱਚ ਚੀਨੀ ਤਾਈਪੇ ਦੇ ਤੀਰਅੰਦਾਜ਼ ਡੇਂਗ ਯੂ ਚੇਂਗ ਕੋਕੋ ਨੂੰ 6-4 ਨਾਲ ਹਰਾਇਆ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਅਤਨੂ ਦੇ ਸਾਹਮਣੇ ਕੋਰੀਆਈ ਤੀਰਅੰਦਾਜ਼ ਹਰਾਉਣ ਲਈ ਇੱਕ ਵੱਡੀ ਚੁਣੌਤੀ ਸੀ, ਜਿਸ ਨੂੰ ਉਹ ਕਾਬੂ ਕਰਨ ਵਿੱਚ ਸਫਲ ਰਿਹਾ।