ਸਮ੍ਰਿਤੀ ਮੰਧਾਨਾ ਨੇ ਗੱਡੇ ਝੰਡੇ , ਇੰਗਲੈਂਡ `ਚ ਬਣੀ ਪਲੇਅਰ ਆਫ ਦ ਟੂਰਨਾਮੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਦਿੱਗਜ ਖਿਡਾਰੀ ਸਮ੍ਰਿਤੀ  ਮੰਧਾਨਾ ਨੇ ਇੰਗਲੈਂਡ ਦੀ ਘਰੇਲੂ ਸੀਰੀਜ਼ ਵਿਚ ਝੰਡੇ ਗੱਡ ਦਿੱਤੇ ਹਨ। ਲੰਡਨ ਵਿਚ

Smriti Mandhan

ਨਵੀਂ ਦਿੱਲੀ :  ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਦਿੱਗਜ ਖਿਡਾਰੀ ਸਮ੍ਰਿਤੀ  ਮੰਧਾਨਾ ਨੇ ਇੰਗਲੈਂਡ ਦੀ ਘਰੇਲੂ ਸੀਰੀਜ਼ ਵਿਚ ਝੰਡੇ ਗੱਡ ਦਿੱਤੇ ਹਨ। ਲੰਡਨ ਵਿਚ ਖੇਡੀ ਜਾ ਰਹੀ ਕੀਆ ਸੁਪਰ ਲੀਗ ਵਿਚ ਮੰਧਾਨਾ ਨੇ ਆਪਣੀ ਬੱਲੇਬਾਜੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੁਹਾਨੂੰ ਦਸ ਦਈਏ ਕਿ ਖੱਬੇ ਹੱਥ ਦੀ 22 ਸਾਲ ਦੀ ਬੱਲੇਬਾਜ ਸਿਮਰਤੀ ਮੰਧਾਨਾ ਪਹਿਲੀ ਵਾਰ ਕੀਆ ਸੁਪਰ ਲੀਗ ਵਿਚ ਵੈਸਟਰਨ ਸਟਾਰਮ ਟੀਮ ਦੇ ਵੱਲੋਂ ਖੇਡ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਉਸ ਨੇ ਇਕ ਰਿਕਾਰਡ ਬਣਾਇਆ ਹੈ।

ਉਹ ਇਕੱਲੀ ਮਹਿਲਾ ਖਿਡਾਰੀ ਹੈ ਜਿਸ ਨੇ ਇਸ ਲੀਗ ਦਾ ਪਹਿਲਾ ਸੈਂਕੜਾ ਬਣਾਇਆ ਹੈ। ਇਸ ਭਾਰਤੀ ਮਹਿਲਾ ਬੱਲੇਬਾਜ ਨੇ 174 .68 ਦੀ ਭਾਰੀ ਸਟਰਾਇਕ ਰੇਟ ਨਾਲ 421 ਰਣ ਬਣਾਏ ਹਨ। ਉਨ੍ਹਾਂ ਨੇ ਇੱਕ ਸੈਂਕੜੇ ਅਤੇ ਦੋ ਅਰਧ ਸੈਂਕੜੇ ਲਗਾਏ ਅਤੇ ਟੂਰਨਾਮੈਂਟ  ਦੇ ਸੈਮੀਫਾਈਨਲ `ਚ ਆਪਣੀ ਟੀਮ ਨੂੰ ਗਾਇਡ ਵੀ ਕੀਤਾ।  ਹਾਲਾਂਕਿ ,  ਉਨ੍ਹਾਂ ਦੀ ਵੈਸਟਰਨ ਸਟਾਰਮ ਟੀਮ ਨੂੰ ਸੱਰੇ ਸਟਾਰਸ ਵਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਭਾਰਤੀ ਮਹਿਲਾ ਖਿਡਾਰੀ ਨੇ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਸਾਰੇ ਕ੍ਰਿਕੇਟ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ।