IPL : ਦਿੱਲੀ ਨੇ ਹੈਦਰਾਬਾਦ ਨੂੰ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਫਾਫ ਡੂ ਪਲੇਸਿਸ ਦੇ ਅਰਧ ਸੈਂਕੜੇ ਤੋਂ ਬਾਅਦ ਮਿਸ਼ੇਲ ਸਟਾਰਕ ਅਤੇ ਕੁਲਦੀਪ ਯਾਦਵ ਦੀ ਤੇਜ਼ ਗੇਂਦਬਾਜ਼ੀ ਨੇ ਦਿੱਲੀ ਕੈਪੀਟਲਜ਼ ਨੂੰ ਹੈਦਰਾਬਾਦ ਉਤੇ 7 ਵਿਕਟਾਂ ਨਾਲ ਜਿੱਤ ਦਿਵਾਈ

Visakhapatnam: Delhi Capitals' Abishek Porel and Tristan Stubbs celebrate after winning an Indian Premier League (IPL) 2025 T20 cricket match between Delhi Capitals (DC) and Sunrisers Hyderabad (SRH), at the ACA-VDCA International Cricket Stadium, in Visakhapatnam, Andhra Pradesh, Sunday, March 30, 2025. (PTI Photo/Swapan Mahapatra)

ਵਿਸ਼ਾਖਾਪਟਨਮ : ਆਈਪੀਐਲ 2025 ਦਾ 10ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਵਿਸ਼ਾਖਾਪਟਨਮ ਦੇ ਡਾ. ਵਾਈ.ਐਸ. ਰਾਜਾਸ਼ੇਖਰ ਰੈਡੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਗਿਆ। ਫਾਫ ਡੂ ਪਲੇਸਿਸ ਦੇ ਅਰਧ ਸੈਂਕੜੇ ਤੋਂ ਬਾਅਦ ਮਿਸ਼ੇਲ ਸਟਾਰਕ ਅਤੇ ਕੁਲਦੀਪ ਯਾਦਵ ਦੀ ਤੇਜ਼ ਗੇਂਦਬਾਜ਼ੀ ਨੇ ਦਿੱਲੀ ਕੈਪੀਟਲਜ਼ ਨੂੰ ਗੁਹਾਟੀ ਵਿੱਚ ਹੈਦਰਾਬਾਦ ਉਤੇ 7 ਵਿਕਟਾਂ ਨਾਲ ਜਿੱਤ ਦਿਵਾਈ।

ਸਟਾਰਕ ਨੇ ਅਪਣੇ ਕਰੀਅਰ ਦੀ ਸੱਭ ਤੋਂ ਵਧੀਆ ਗੇਂਦਬਾਜ਼ੀ ਕੀਤੀ ਅਤੇ 35 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦੋਂ ਕਿ ਕੁਲਦੀਪ ਨੇ 22 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਿਸ ਕਾਰਨ ਪੂਰੀ ਸਨਰਾਈਜ਼ਰਜ਼ ਟੀਮ 18.4 ਓਵਰਾਂ ਵਿਚ ਪੈਵੇਲੀਅਨ ਪਰਤ ਗਈ। ਇਸ ਤੋਂ ਬਾਅਦ ਦਿੱਲੀ ਨੇ ਜੇਕ ਫਰੇਜ਼ਰ-ਮੈਕਗੁਰਕ ਅਤੇ ਡੂ ਪਲੇਸਿਸ ਵਿਚਕਾਰ ਪਹਿਲੀ ਵਿਕਟ ਲਈ 81 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਅਤੇ ਹੋਰ ਬੱਲੇਬਾਜ਼ਾਂ ਦੇ ਸਮਰਥਨ ਦੀ ਮਦਦ ਨਾਲ 16 ਓਵਰਾਂ ਵਿਚ 166 ਦੌੜਾਂ ਬਣਾਈਆਂ ਅਤੇ ਮੈਚ 7 ਵਿਕਟਾਂ ਨਾਲ ਜਿੱਤ ਲਿਆ। 

ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਵਲੋਂ ਸੱਭ ਤੋਂ ਵੱਧ 74 ਦੌੜਾਂ ਅੰਕਿਤ ਵਰਮਾ ਨੇ ਬਣਾਈਆਂ ਪਰ ਬਾਕੀ ਬੱਲੇਬਾਜ਼ਾਂ ਨੇ ਉਸ ਦਾ ਬਹੁਤਾ ਸਾਥ ਨਾਲ ਦਿਤਾ। ਸਿੱਟੇ ਵਜੋਂ ਟੀਮ ਨਿਰਧਾਰਤ ਓਵਰਾਂ ਤੋਂ ਪਹਿਲਾਂ ਹੀ ਸਿਮਟ ਗਈ। ਦੂਜੇ ਪਾਸੇ ਦਿੱਲੀ ਦੀ ਸਲਾਮੀ ਜੋੜੀ ਨੇ ਤੇਜ਼-ਤਰਾਰ ਸ਼ੁਰੂਆਤ ਕੀਤੀ ਜਿਸ ਸਦਕਾ ਦਿੱਲੀ ਨੂੰ ਮਜ਼ਬੂਤ ਨੀਂਹ ਮਿਲੀ ਤੇ ਉਸ ਨੇ ਜਿੱਤ ਹਾਸਲ ਕਰ ਲਈ।