ਪ੍ਰੋ ਕਬੱਡੀ ਲੀਗ: ਬੰਗਾਲ ਵਾਰੀਅਰਜ਼ ਨੇ ਪੁਣੇਰੀ ਪਲਟਨ ਨੂੰ 43-23 ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਬੰਗਾਲ ਵਾਰੀਅਰਜ਼ ਨੇ ਸੋਮਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਪੁਣੇਰੀ ਪਲਟਨ ਨੂੰ 20 ਅੰਕਾਂ ਦੇ ਅੰਤਰ ਨਾਲ ਹਰਾ ਦਿੱਤਾ।

Bengal Beats Pune 43-23

ਮੁੰਬਈ: ਮਨਿੰਦਰ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਬੰਗਾਲ ਵਾਰੀਅਰਜ਼ ਨੇ ਸੋਮਵਾਰ ਨੂੰ ਐਨਐਸਸੀਆਈ-ਐਸਵੀਪੀ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਪੁਣੇਰੀ ਪਲਟਨ ਨੂੰ 20 ਅੰਕਾਂ ਦੇ ਅੰਤਰ ਨਾਲ ਹਰਾ ਦਿੱਤਾ। ਬੰਗਾਲ ਦੀ ਟੀਮ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਾਵੀ ਰਹੀ ਤੇ ਉਸ ਦੇ ਹਿੱਸੇ 43-23  ਦੇ ਸਕੋਰ ਨਾਲ ਜਿੱਤ ਆਈ।

ਮਨਿੰਦਰ ਨੇ ਇਕੱਲੇ 14 ਰੇਡ ਅੰਕ ਲਏ। ਉਹਨਾਂ ਤੋਂ ਇਲਾਵਾ ਕੋਈ ਹੋਰ ਖਿਡਾਰੀ ਦਹਾਈ ਦੇ ਅੰਕੜੇ ਵਿਚ ਨਹੀਂ ਜਾ ਸਕਿਆ। ਮੁਹੰਮਦ ਨਬੀਬਕਸ਼ ਨੇ ਅੱਠ ਅੰਕ ਹਾਸਲ ਕੀਤੇ। ਪਲਟਨ ਲਈ ਸੁਸ਼ਾਂਤ ਸਾਈਲ, ਮਨਜੀਤ ਅਤੇ ਗਿਰਿਸ਼ ਮਾਰੂਤੀ ਇਨਾਰਕ ਨੇ ਤਿੰਨ-ਤਿੰਨ ਅੰਕ ਹਾਸਲ ਕੀਤੇ।

ਬੰਗਾਲ ਨੇ ਦੂਜੇ ਮਿੰਟ ਵਿਚ ਹੀ 4-1 ਦੀ ਬੜਤ ਲੈ ਲਈ ਸੀ। ਇਸ ਬੜਤ ਨੂੰ ਉਸ ਨੇ 10 ਵੇਂ ਮਿੰਟ ਤੱਕ 12-5 ਤੱਕ ਪਹੁੰਚਾ ਦਿੱਤਾ ਅਤੇ ਫਿਰ ਪਹਿਲੀ ਪਾਰੀ ਦਾ ਅੰਤ 18-9 ਨਾਲ ਕੀਤਾ। ਦੂਜੀ ਪਾਰੀ ਵਿਚ ਬੰਗਾਲ ਨੇ ਅਪਣੀ ਬੜਤ ਨੂੰ ਬਰਕਰਾਰ ਰੱਖਦੇ ਹੋਏ ਕੁੱਲ 25 ਅੰਕ ਅਪਣੇ ਖਾਤੇ ਵਿਚ ਲਏ, ਜਦਕਿ ਪਲਟਨ ਦੀ ਟੀਮ 14 ਅੰਕ ਹੀ ਲੈ ਸਕੀ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ