Tokyo Paralympics: ਭਾਰਤ ਦੀ ਅਵਨੀ ਲੇਖਾਰਾ ਨੇ ਰਚਿਆ ਇਤਿਹਾਸ, ਸ਼ੂਟਿੰਗ ਵਿਚ ਜਿੱਤਿਆ ਸੋਨ ਤਮਗਾ

ਏਜੰਸੀ

ਖ਼ਬਰਾਂ, ਖੇਡਾਂ

ਜਪਾਨ ਵਿਚ ਚੱਲ ਰਹੇ ਟੋਕੀਓ ਪੈਰਾਲੰਪਿਕਸ ਵਿਚ ਭਾਰਤ ਦੀ ਅਵਨੀ ਲੇਖਾਰਾ ਨੇ ਨਿਸ਼ਾਨੇਬਾਜ਼ੀ ਵਿਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ।

Indian Shooter Avani Lekhara wins gold

ਟੋਕੀਉ: ਜਪਾਨ ਵਿਚ ਚੱਲ ਰਹੇ ਟੋਕੀਓ ਪੈਰਾਲੰਪਿਕਸ ਵਿਚ ਭਾਰਤ ਦੀ ਅਵਨੀ ਲੇਖਾਰਾ ਨੇ ਨਿਸ਼ਾਨੇਬਾਜ਼ੀ ਵਿਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ। 19 ਸਾਲਾ ਨਿਸ਼ਾਨੇਬਾਜ਼ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਦੇ ਕਲਾਸ ਐਸਐਚ 1 ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਹਨਾਂ ਨੇ 249.6 ਅੰਕ ਹਾਸਲ ਕੀਤੇ। ਪੈਰਾਲਿੰਪਿਕਸ ਦੇ ਇਤਿਹਾਸ ਵਿਚ ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਹੈ।

ਹੋਰ ਪੜ੍ਹੋ: ਸਿੱਧੂ ਨੇ ਕੈਪਟਨ ਸਰਕਾਰ ਨੂੰ ਦਿੱਤੀ ਸਲਾਹ, ਦੱਸਿਆ ਕਿਵੇਂ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਸਸਤੀ ਬਿਜਲੀ

ਜੈਪੁਰ ਦੀ ਰਹਿਣ ਵਾਲੀ ਅਵਨੀ ਪੈਰਾਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਹੈ। ਇਸ ਦੇ ਨਾਲ ਹੀ ਅਵਨੀ ਪੈਰਾਲੰਪਿਕ ਵਿਚ ਤਮਗਾ ਜਿੱਤਣ ਵਾਲੀ ਤੀਜੀ ਮਹਿਲਾ ਸ਼ੂਟਰ ਵੀ ਹੈ। ਅਵਨੀ ਅਤੇ ਉਸ ਦੇ ਪਿਤਾ 2012 ਵਿਚ ਇਕ ਹਾਦਸੇ ਦੌਰਾਨ ਜ਼ਖਮੀ ਹੋ ਗਏ ਸੀ। ਕੁਝ ਸਮੇਂ ਬਾਅਦ ਉਹਨਾਂ ਦੇ ਪਿਤਾ ਠੀਕ ਹੋ ਗਏ ਪਰ ਅਵਨੀ ਦੀ ਰੀੜ ਦੀ ਹੱਡੀ ਵਿਚ ਸੱਟ ਕਾਰਨ ਉਹ ਖੜ੍ਹੇ ਹੋਣ ਅਤੇ ਚੱਲਣ ਤੋਂ ਅਸਮਰੱਥ ਹੋ ਗਈ। ਉਦੋਂ ਤੋਂ ਹੀ ਉਹ ਵ੍ਹੀਲਚੇਅਰ ’ਤੇ ਹੈ।

ਹੋਰ ਪੜ੍ਹੋ: ਦਿੱਲੀ ਵਾਂਗ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਲਈ ਵੀ ਸਰਗਰਮੀ ਵਧਣ ਲੱਗੀ