ਸੁਮਿਤ ਅੰਟਿਲ ਨੇ 68.55 ਮੀਟਰ ਦੇ ਵਿਸ਼ਵ ਰਿਕਾਰਡ ਨਾਲ ਜੈਵਲਿਨ ਥ੍ਰੋਅ 'ਚੋਂ ਜਿੱਤਿਆ ਗੋਲਡ ਮੈਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਝੋਲੀ ਪਿਆ ਦੂਜਾ ਗੋਲਡ ਮੈਡਲ

Sumit Antil

 

ਟੋਕੀਓ: ਜੈਵਲਿਨ ਥ੍ਰੋਅ ਈਵੈਂਟ ਵਿੱਚ, ਸੁਮਿਤ ਅੰਟਿਲ ਨੇ ਐਫ 64 ਫਾਈਨਲ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਹੈ। ਉਹਨਾਂ ਨੇ 68.55 ਮੀਟਰ ਜੈਵਲਿਨ ਸੁੱਟ ਕੇ ਵਿਸ਼ਵ ਰਿਕਾਰਡ ਕਾਇਮ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ।

 

ਜੈਵਲਿਨ ਥ੍ਰੋਅ ਈਵੈਂਟ ਵਿੱਚ, ਸੁਮਿਤ ਅੰਟਿਲ ਨੇ ਐਫ 64 ਫਾਈਨਲ ਈਵੈਂਟ ਵਿੱਚ ਪਹਿਲੇ ਹੀ ਯਤਨ ਵਿੱਚ 66.95 ਮੀਟਰ ਦੀ ਜੈਵਲਿਨ ਸੁੱਟ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਇਸ ਦੇ ਨਾਲ ਹੀ ਦੂਜੀ ਕੋਸ਼ਿਸ਼ 'ਚ ਸੁਮਿਤ ਨੇ 68.08 ਮੀਟਰ ਦੀ ਜੈਵਲਿਨ ਸੁੱਟਿਆ, ਇਸ ਤੋਂ ਇਲਾਵਾ ਤੀਜੀ ਕੋਸ਼ਿਸ਼' ਚ ਉਸ ਨੇ ਜੈਵਲਿਨ ਨੂੰ 68.55 ਮੀਟਰ ਦੂਰ ਸੁੱਟ ਕੇ ਸੋਨ ਤਮਗਾ ਪੱਕਾ ਕੀਤਾ।

 

ਹੋਰ ਵੀ ਪੜ੍ਹੋ: ਮਹਾਂਪੰਚਾਇਤ 'ਚ ਬੋਲੇ ਗੁਰਨਾਮ ਚੜੂਨੀ, ਕਿਹਾ- ਹਰਿਆਣਾ ਦਾ ਕਿਸਾਨ ਹੁਣ ਹੋਰ ਡੰਡੇ ਨਹੀਂ ਖਾਵੇਗਾ  

 

ਇਸ ਦੇ ਨਾਲ ਹੀ ਦੂਜਾ ਜੈਵਲਿਨ ਥ੍ਰੋਅਰ ਭਾਰਤੀ ਖਿਡਾਰੀ ਸੰਦੀਪ ਚੌਧਰੀ 62.20 ਮੀਟਰ ਦੀ ਸਰਬੋਤਮ ਥਰੋਅ ਨਾਲ ਚੌਥੇ ਸਥਾਨ 'ਤੇ ਰਿਹਾ।  ਦੱਸ ਦੇਈਏ ਕਿ ਪੈਰਾ ਉਲੰਪਿਕਸ ਵਿੱਚ ਸੁਮਿਤ ਤੋਂ ਇਲਾਵਾ ਅਵਨੀ ਲੇਖਾਰਾ ਨੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਪੈਰਾਲਿੰਪਿਕਸ ਵਿੱਚ ਭਾਰਤੀ ਖਿਡਾਰੀ  ਮੈਡਲਾਂ ਦੀ ਵਰਖਾ ਕਰ ਰਹੇ ਹਨ ।

 

 

ਹੋਰ ਵੀ ਪੜ੍ਹੋ: ਇਟਲੀ ਵਿਚ 20 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ