ਅਗਲੇ 24 ਘੰਟਿਆਂ 'ਚ ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਭਾਰੀ ਬਾਰਿਸ਼ ਦਾ ਅਲਰਟ: Weather Update

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੌਨਸੂਨ ਦੀ ਬਾਰਿਸ਼ ਦਾ ਸਿਲਸਲਾ ਜਾਰੀ ਹੈ। ਪਿਛਲੇ ਹਫ਼ਤੇ ਦੱਖਣੀ ਤੇ ਮੱਧ ਭਾਰਤ 'ਚ ਤੇਜ਼ ਬਾਰਿਸ਼...

Heavy Rain

ਚੰਡੀਗੜ੍ਹ: ਮੌਨਸੂਨ ਦੀ ਬਾਰਿਸ਼ ਦਾ ਸਿਲਸਲਾ ਜਾਰੀ ਹੈ। ਪਿਛਲੇ ਹਫ਼ਤੇ ਦੱਖਣੀ ਤੇ ਮੱਧ ਭਾਰਤ 'ਚ ਤੇਜ਼ ਬਾਰਿਸ਼ ਦਾ ਦੌਰ ਚੱਲਿਆ ਸੀ। ਮੁੰਬਈ ਤੋਂ ਇਲਾਵਾ ਓਡੀਸ਼ਾ ਤੇ ਬਿਹਾਰ 'ਚ ਵੀ ਬਾਰਿਸ਼ ਨੇ ਕਹਿਰ ਢਾਹਿਆ ਹੈ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਹਾਲੇ ਮੋਹਲੇਧਾਰ ਬਾਰਿਸ਼ ਜਾਰੀ ਰਹੇਗੀ। ਅਗਲੇ 24 ਘੰਟਿਆਂ 'ਚ ਕੁਝ ਸੂਬਿਆਂ 'ਚ ਭਾਰੀ ਬਾਰਿਸ਼ ਤੇ ਕਿਤੇ ਸਧਾਰਨ ਬਾਰਿਸ਼ ਹੋਣ ਦਾ ਅਨੁਮਾਨ ਹੈ।

ਇੱਥੇ ਹੋ ਸਕਦੀ ਹੈ ਭਾਰੀ ਬਾਰਿਸ਼

ਸਕਾਏਮੇਟ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰੀ ਤੇਲੰਗਾਨਾ ਸਮੇਤ ਮੱਧ ਪ੍ਰਦੇਸ਼ 'ਚ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ।

ਇੱਥੇ ਹੋਵੇਗੀ ਸਧਾਰਨ ਬਾਰਿਸ਼

ਇਸ ਤੋਂ ਇਲਾਵਾ ਦੱਖਣੀ ਗੁਜਰਾਤ, ਕੋਂਕਣ-ਗੋਆ ਦੇ ਹੋਰ ਹਿੱਸਿਆ ਸਮੇਤ ਤੱਟੀ ਕਰਨਾਟਕ, ਮਰਾਠਵਾੜਾ,ਦੱਖਣੀ ਛੱਤੀਸਗੜ੍ਹ, ਪੱਛਮੀ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਸਿੱਕਮ ਤੇ ਅਸਾਮ ਦੇ ਹਿੱਸਿਆ 'ਚ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ।

ਇਨ੍ਹਾਂ ਖੇਤਰਾਂ 'ਚ ਰਹੇਗਾ ਮੌਸਮ ਸਾਫ਼

ਪੱਛਮੀ ਰਾਜਸਥਾਨ, ਦੱਖਣੀ ਕਰਨਾਟਕ, ਤਾਮਿਲਨਾਡੂ ਤੇ ਉੱਤਰ ਪ੍ਰਦੇਸ਼ ਦੇ ਹਿੱਸਿਆ 'ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਹੋਰ ਇਲਾਕਿਆਂ 'ਚ ਹਲਕੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ