ਵਿਸ਼ਵ ਪੁਲਿਸ ਐਂਡ ਫ਼ਾਇਰ ਗੇਮਜ਼-2023 : ਡੈਲਟਾ ਪੁਲਿਸ ਦੇ ਜਵਾਨ ਜੈਸੀ ਸਹੋਤਾ ਨੇ ਜਿੱਤੇ 2 ਤਮਗ਼ੇ

ਏਜੰਸੀ

ਖ਼ਬਰਾਂ, ਖੇਡਾਂ

ਫ੍ਰੀ ਸਟਾਈਲ ਅਤੇ ਗ੍ਰੀਕੋ ਕੁਸ਼ਤੀ 'ਚ ਹਾਸਲ ਕੀਤਾ ਸੋਨੇ ਅਤੇ ਚਾਂਦੀ ਦਾ ਤਮਗ਼ਾ 

World Police and Fire Games-2023: Jessy Sahota of Delta Police wins 2 medals

30 ਦੇਸ਼ਾਂ ਦੇ ਭਲਵਾਨਾਂ 'ਚੋਂ ਅਜਿਹਾ ਕਰਨ ਵਾਲਾ ਇਕਲੌਤਾ ਖਿਡਾਰੀ ਬਣਿਆ ਜੈਸੀ ਸਹੋਤਾ 
ਕੈਨੇਡਾ :
ਡੈਲਟਾ ਪੁਲਿਸ ਦੇ ਜਵਾਨ ਜੈਸੀ ਸਹੋਤਾ ਨੇ ਵਿਨੀਪੈਗ ਵਿਚ 2023 ਵਿਸ਼ਵ ਪੁਲਿਸ ਐਂਡ ਫ਼ਾਇਰ ਗੇਮਜ਼ 2023 ਵਿਚ ਵੱਡਾ ਨਾਮਣਾ ਖੱਟਿਆ ਹੈ। ਜੈਸੀ ਸਹੋਤਾ ਨੇ ਇਨ੍ਹਾਂ ਮੁਕਾਬਲਿਆਂ ਵਿਚ ਦੋ ਤਮਗ਼ੇ ਹਾਸਲ ਕੀਤੇ ਹਨ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਮਨੀਪੁਰ ’ਚ ਔਰਤਾਂ ਵਿਰੁਧ ਹਿੰਸਾ ਨਾਲ ਨਜਿੱਠਣ ਲਈ ਵਿਆਪਕ ਪ੍ਰਣਾਲੀ ਬਣਾਉਣ ਦੀ ਵਕਾਲਤ ਕੀਤੀ

ਜੈਸੀ ਸਹੋਤਾ ਨੇ ਫ੍ਰੀ ਸਟਾਈਲ ਅਤੇ ਗ੍ਰੀਕੋ ਕੁਸ਼ਤੀ 'ਚ ਸੋਨੇ ਅਤੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ। ਸਹੋਤਾ ਲਈ ਹੋਰ ਮਾਣ ਵਾਲੀ ਗੱਲ ਇਸ ਲਈ ਵੀ ਹੈ ਕਿਉਕਿ 30 ਦੇਸ਼ਾਂ ਤੋਂ ਆਏ ਭਲਵਾਨਾਂ ਵਿਚੋਂ ਜੈਸੀ ਸਹੋਤਾ ਅਜਿਹਾ ਕਰਨ ਵਾਲਾ ਇਕਲੌਤਾ ਖਿਡਾਰੀ ਹੈ। 

ਇਹ ਵੀ ਪੜ੍ਹੋ: ਮਨੀਪੁਰ ਹਿੰਸਾ ਦੌਰਾਨ ਸੜ ਕੇ ਸੁਆਹ ਹੋਇਆ ਭਾਰਤੀ ਫੁੱਟਬਾਲਰ ਚਿੰਗਲੇਨਸਾਨਾ ਸਿੰਘ ਦਾ ਘਰ 

ਜੈਸੀ ਸਹੋਤਾ ਆਪਣੀਆਂ ਖੇਡ ਪ੍ਰਾਪਤੀਆਂ ਤੋਂ ਇਲਾਵਾ ਆਪਣੇ ਭਾਈਚਾਰੇ ਅਤੇ ਸੈਂਕੜੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਹਨ। ਜ਼ਿਕਰਯੋਗ ਹੈ ਕਿ ਇਹ ਮੈਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ 28 ਜੁਲਾਈ ਤੋਂ 6 ਅਗਸਤ ਤਕ ਖੇਡੇ ਜਾ ਰਹੇ ਹਨ।