IPL 2022 ਵਿਚ ਸ਼ਾਮਲ ਹੋਣਗੀਆਂ ਦੋ ਨਵੀਆਂ ਟੀਮਾਂ, BCCI ਨੂੰ ਮੋਟੀ ਕਮਾਈ ਹੋਣ ਦੀ ਉਮੀਦ

ਏਜੰਸੀ

ਖ਼ਬਰਾਂ, ਖੇਡਾਂ

ਹੁਣ ਨਵੀਆਂ ਟੀਮਾਂ ਦਾ ਬੇਸ ਪ੍ਰਾਈਸ ਵਧਾ ਕੇ 2000 ਕਰੋੜ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।

BCCI

 

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL 2022) ਦੇ 2022 ਸੀਜ਼ਨ ਵਿਚ ਦੋ ਨਵੀਆਂ ਫਰੈਂਚਾਇਜ਼ੀ ਟੀਮਾਂ ਦੇ ਸ਼ਾਮਲ ਹੋਣ ਨਾਲ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਖਾਤੇ ਵਿਚ ਛੇਤੀ ਹੀ ਘੱਟੋ-ਘੱਟ 5,000 ਕਰੋੜ ਰੁਪਏ ਜਮਾ ਹੋ ਸਕਦੇ ਹਨ। IPL ਫਿਲਹਾਲ 8 ਟੀਮਾਂ ਦੇ ਵਿਚ ਖੇਡਿਆ ਜਾ ਰਿਹਾ ਹੈ ਪਰ ਅਗਲੇ ਸਾਲ ਤੋਂ ਇਸ ਵਿਚ 10 ਟੀਮਾਂ (10 Teams) ਖੇਡਣਗੀਆਂ। ਆਈਪੀਐਲ ਗਵਰਨਿੰਗ ਕੌਂਸਲ ਦੀ ਹਾਲੀਆ ਮੀਟਿੰਗ ਦੌਰਾਨ ਇਸ ਦੀ ਬੋਲੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ - ਰਮਨ ਕੌਰ ਸਿੱਧੂ ਨੇ ਵਧਾਇਆ ਪੰਜਾਬ ਤੇ ਪੰਜਾਬੀਅਤ ਦਾ ਮਾਣ, ਯੂਐਸ ਨੇਵੀ ਵਿਚ ਬਣੀ ਲੈਫ਼ਟੀਨੈਂਟ

BCCI ਦੇ ਇਕ ਸੂਤਰ ਨੇ ਦੱਸਿਆ, "ਕੋਈ ਵੀ ਕੰਪਨੀ 75 ਕਰੋੜ ਰੁਪਏ ਦੇ ਕੇ ਬੋਲੀ ਦਸਤਾਵੇਜ਼ ਖਰੀਦ ਸਕਦੀ ਹੈ। ਪਹਿਲਾਂ ਦੋਵਾਂ ਨਵੀਆਂ ਟੀਮਾਂ ਦੀ ਬੇਸ ਪ੍ਰਾਈਸ (Base Price) 1700 ਕਰੋੜ ਰੁਪਏ ਮੰਨੀ ਜਾ ਰਹੀ ਸੀ ਪਰ ਹੁਣ ਬੇਸ ਪ੍ਰਾਈਸ ਵਧਾ ਕੇ 2000 ਕਰੋੜ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।” IPL ਦੇ ਵਿੱਤੀ ਪੱਖ 'ਤੇ ਨਜ਼ਰ ਰੱਖਣ ਵਾਲੇ ਇਕ ਸੂਤਰ ਨੇ ਕਿਹਾ ਕਿ, ਜੇਕਰ ਬੋਲੀ ਪ੍ਰਕਿਰਿਆ ਯੋਜਨਾ ਅਨੁਸਾਰ ਚਲਦੀ ਹੈ, ਤਾਂ BCCI ਨੂੰ ਘੱਟੋ-ਘੱਟ 5000 ਕਰੋੜ ਰੁਪਏ ਦਾ ਮੁਨਾਫ਼ਾ ਹੋਵੇਗਾ।

ਇਹ ਵੀ ਪੜ੍ਹੋ -  ਯੋਗੀ ਸਰਕਾਰ ਦਾ ਐਲਾਨ- ਮਥੁਰਾ ਵਿਚ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਲੱਗੇਗੀ ਪਾਬੰਦੀ

ਇਹ ਵੀ ਪੜ੍ਹੋ -  UP: ਬਰੇਲੀ 'ਚ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ, “BCCI ਨੂੰ ਘੱਟੋ-ਘੱਟ 5000 ਕਰੋੜ ਰੁਪਏ ਦੀ ਉਮੀਦ ਹੈ। ਅਗਲੇ ਸੀਜ਼ਨ ’ਚ ਪ੍ਰੀਮੀਅਰ ਲੀਗ ਵਿਚ 74 ਮੈਚ ਹੋਣਗੇ ਅਤੇ ਇਹ ਸਾਰਿਆਂ ਲਈ ਲਾਭਦਾਇਕ ਹੋਵੇਗਾ। ” 3000 ਕਰੋੜ ਰੁਪਏ ਸਾਲਾਨਾ ਜਾਂ ਜ਼ਿਆਦਾ ਟਰਨਓਵਰ ਰੱਖਣ ਵਾਲੀਆਂ ਕੰਪਨੀਆਂ ਨੂੰ ਹੀ ਬੋਲੀ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇੰਨਾ ਹੀ ਨਹੀਂ, BCCI ਕੰਪਨੀਆਂ ਦੇ ਸਮੂਹ ਨੂੰ ਟੀਮ ਖਰੀਦਣ ਦੀ ਆਗਿਆ ਦੇਣ ਦੀ ਯੋਜਨਾ ਵੀ ਬਣਾ ਰਿਹਾ ਹੈ।