ਇੰਗਲੈਂਡ ਦੇ ਸਾਬਕਾ ਕਪਤਾਨ ਨੇ ‘ਬੱਕਰੇ’ ਨਾਲ ਸ਼ੇਅਰ ਕੀਤੀ ਸੈਲਫ਼ੀ, ਨਾਮ ਰੱਖਿਆ ‘ਵਿਰਾਟ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਵਾਨ ਪਿਛਲੇ ਕਾਫ਼ੀ ਸਮੇਂ ਤੋਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ....

Michael Vaughan

ਨਵੀਂ ਦਿੱਲੀ (ਪੀਟੀਆਈ) : ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਵਾਨ ਪਿਛਲੇ ਕਾਫ਼ੀ ਸਮੇਂ ਤੋਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਉਤੇ ਨਿਸ਼ਾਨਾ ਸਾਧ ਰਹੇ ਹਨ। ਇੰਗਲੈਂਡ ਦੌਰੇ ‘ਤੇ ਜਦੋਂ ਇਕ ਟੈਸਟ ਮੈਚ ਦੇ ਅਧੀਨ ਵਿਰਾਟ ਕੋਹਲੀ ਦੇ ਦੋ ਰਿਵਊ ਗਲਤ ਹੋ ਗਏ ਸੀ। ਉਦੋਂ ਵਾਨ ਵਿਰਾਟ ਕੋਹਲੀ ਨੂੰ ਦੁਨੀਆਂ ਦਾ ਸਭ ਤੋਂ ਖ਼ਰਾਬ ਰਿਵਊਅਰ ਸਮਝੌਤਾ ਕੀਤਾ ਹੈ। ਵਾਨ ਨੇ ਟਵੀਟ ਕਰਕੇ ਕਿਹਾ ਸੀ, ਵਿਰਾਟ ਦੁਨੀਆਂ ਦੇ ਸਭ ਤੋਂ ਵਧੀਆਂ ਬੱਲੇਬਾਜ ਹਨ। ਇਹ ਇਕ ਫੈਕਟ ਹੈ, ਵਿਰਾਟ ਦੁਨੀਆਂ ਦੇ ਸਭ ਤੋਂ ਬੇਕਾਰ ਰਿਵਊਅਰ ਹਨ ਇਹ ਵੀ ਫੈਕਟ ਹੈ।

ਹੁਣ ਇਕ ਵਾਰ ਫਿਰ ਤੋਂ ਮਾਈਕਲ ਵਾਨ ਨੇ ਸ਼ੋਸ਼ਲ ਮੀਡੀਆ ਉਤੇ ਵਿਰਾਟ ਕੋਹਲੀ ਦਾ ਮਜ਼ਾਕ ਉਡਾਇਆ ਹੈ। ਅਸਲੀਅਤ ‘ਚ 29 ਅਕਤੂਬਰ ਨੂੰ ਮਾਈਕਲ ਵਾਨ ਦਾ ਜਨਮ ਦਿਨ ਸੀ। ਮਾਈਕਲ ਨੇ 29 ਅਕਤੂਬਰ ਨੂੰ ਅਪਣੇ ਆਫ਼ਿਸ਼ੀਅਲ ਫੇਸਬੁਕ ਪੇਜ਼ ਤੋਂ ਇਕ ਬੱਕਰੇ ਦੇ ਨਾਲ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਾਨ ਨੇ ਜਿਹੜੀਆਂ ਲਾਈਨਾਂ ਲਿਖੀਆਂ ਉਸ ਨਾਲ ਵਿਰਾਟ ਕੋਹਲੀ ਦੇ ਫ਼ੈਨਜ਼ ਕਾਫ਼ੀ ਨਾਰਾਜ਼ ਹੋ ਗਈ ਹਨ। ਅਸਲੀਅਤ ‘ਚ ਮਾਈਕਲ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਪਹਿਲੇ ਵਨ-ਡੇ ‘ਚ ਗੁਹਾਟੀ ‘ਚ 21 ਅਕਤੂਬਰ ਨੂੰ ਖੇਡੇ ਗਏ ਮੈਚ ਵਿਚ ਵਿਰਾਟ ਕੋਹਲੀ ਦੇ ਸ਼ਾਨਦਾਰ 140 ਰਨਾਂ ਤੋਂ ਬਾਅਦ ਟਵੀਟਰ ‘ਤੇ ਉਹਨਾਂ ਨੇ ‘ਗਾੱਟ’ ਲਿਖਿਆ ਸੀ।

ਇਸ ਲਈ ਉਹਨਾਂ ਨੇ ਇਕ ਬੱਕਰੇ ਦਾ ਇਮੋਜੀ ਲਗਾਇਆ ਸੀ। ਇਸ ਤੋਂ ਬਾਅਦ 29 ਅਕਤੂਬਰ ਨੂੰ ਵਾਨ ਨੇ ਇਕ ਵਾਰ ਫਿਰ ਬੱਕਰੇ ਦੀ ਤਸਵੀਰ ਦੇ ਨਾਲ ਟਵੀਟ ਕੀਤਾ ਹੈ। ਮਾਈਕਲ ਵਾਨ ਨੇ ਬੱਕਰੇ ਦੇ ਨਾਲ ਇਕ ਸੈਲਫ਼ੀ ਪੋਸਟ ਕੀਤੀ। ਇਸ ਨੂੰ ਕੈਪਸ਼ਨ ਦਿਤਾ ਗਿਆ ‘Morning All, ‘Bday Selfie with virat’. ਪਰ ਕੁਝ ਯੂਰਜ਼ ਨੂੰ ਮਾਈਕਲ ਵਾਨ ਦੀ ਇਹ ਟਵੀਟ ਪਸੰਦ ਨਹੀਂ ਆਈ ਅਤੇ ਉਹਨਾਂ ਨੂੰ ਉਹਨਾਂ ਦੀ ਆਲੋਚਨਾ ਕੀਤੀ। ਫ਼ੈਨਜ਼ ਨੇ ਮਾਈਕਲ ਵਾਨ ਦੀ ਇਸ ਪੋਸਟ ‘ਤੇ ਜਵਾਬ ਦਿੰਦੇ ਹੋਏ ਵਿਰਾਟ ਕੋਹਲੀ ਨੂੰ Goat-Greatest of All Time ਦੱਸਿਆ ਹੈ। ਉਥੇ ਹੀ ਕੁਝ ਨੇ ਲਿਖਿਆ ਹੈ, ਮਾਈਕਲ ਵਾਨ ਅਪਣੇ ਕੈਰੀਅਰ ਵਿਚ ਵਿਰਾਟ ਕੋਹਲੀ ਦੀ ਤਰ੍ਹਾਂ ਨਹੀਂ ਖੇਡ ਸਕੇ ਇਸ ਲਈ ਉਹ ਉਸ ਤੋਂ ਜਲਦੇ ਹਨ।