ਬੱਕਰੀ ਪਾਲਣ ਲਈ ਵਿਸ਼ੇਸ ਗੱਲਾਂ 'ਤੇ ਧਿਆਨ ਦੇਣਾ ਜ਼ਰੂਰੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪਾਠੀ ਦਾ ਪਹਿਲਾ ਪ੍ਰਜਣਨ 8-10 ਮਹੀਨੇ ਦੀ ਉਮਰ ਤੋਂ ਬਾਅਦ ਹੀ ਕਰਵਾਓ। ਬੀਟਲ ਜਾਂ ਸਿਰੋਹੀ ਨਸਲ ਤੋਂ ਉਤਪੰਨ ਸੰਕਰ ਪਾਠੀ ਜਾਂ ਬੱਕਰੀ ਦਾ ਪ੍ਰਜਣਨ ਸੰਕਰ ਬੱਕਰੇ ਤੋਂ ...

Goat rearing

ਪਾਠੀ ਦਾ ਪਹਿਲਾ ਪ੍ਰਜਣਨ 8-10 ਮਹੀਨੇ ਦੀ ਉਮਰ ਤੋਂ ਬਾਅਦ ਹੀ ਕਰਵਾਓ। ਬੀਟਲ ਜਾਂ ਸਿਰੋਹੀ ਨਸਲ ਤੋਂ ਉਤਪੰਨ ਸੰਕਰ ਪਾਠੀ ਜਾਂ ਬੱਕਰੀ ਦਾ ਪ੍ਰਜਣਨ ਸੰਕਰ ਬੱਕਰੇ ਤੋਂ ਕਰਵਾਓ। ਬੱਕਰਾ ਅਤੇ ਬੱਕਰੀ ਦੇ ਵਿਚਕਾਰ ਨਜ਼ਦੀਕੀ ਸੰਬੰਧ ਨਹੀਂ ਹੋਣੇ ਚਾਹੀਦੇ। ਬੱਕਰਾ ਅਤੇ ਬੱਕਰੀ ਨੂੰ ਵੱਖ–ਵੱਖ ਰੱਖਣਾ ਚਾਹੀਦਾ ਹੈ। ਪਾਠੀ ਜਾਂ ਬੱਕਰੀਆਂ ਨੂੰ ਗਰਮ ਹੋਣ ਦੇ 10-12 ਅਤੇ 24-26 ਘੰਟਿਆਂ ਵਿੱਚ 2 ਵਾਰ ਪਾਲ ਦਿਵਾਓ। ਬੱਚਾ ਦੇਣ ਤੋਂ 30 ਦਿਨਾਂ ਦੇ ਬਾਅਦ ਹੀ ਗਰਮ ਹੋਣ ਤੇ ਪਾਲ ਦਿਵਾਓ। ਗੱਭਣ ਬੱਕਰੀਆਂ ਨੂੰ ਗਰਭ-ਅਵਸਥਾ ਦੇ ਅੰਤਿਮ ਡੇਢ ਮਹੀਨੇ ਵਿੱਚ ਚਾਰਣ ਦੇ ਇਲਾਵਾ ਘੱਟ ਤੋਂ ਘੱਟ 200 ਗ੍ਰਾਮ ਦਾਣੇ ਦਾ ਮਿਸ਼ਰਣ ਜ਼ਰੂਰ ਦਿਓ।

ਬੱਕਰੀਆਂ ਦੇ ਆਵਾਸ ‘ਚ ਪ੍ਰਤੀ ਬੱਕਰੀ 10-12 ਵਰਗਫੁੱਟ ਦੀ ਜਗ੍ਹਾ ਦਿਓ ਅਤੇ ਇੱਕ ਆਵਾਸ ਵਿੱਚ ਇੱਕ ਤੋਂ 20 ਬੱਕਰੀਆਂ ਤੋਂ ਜ਼ਿਆਦਾ ਨਾ ਰੱਖੋ। ਬੱਚੇ ਦੇ ਜਨਮ ਸਮੇਂ ਬੱਕਰੀਆਂ ਨੂੰ ਸਾਫ਼-ਸੁਥਰੀ ਜਗ੍ਹਾ ਤੇ ਪਰਾਲੀ ਆਦਿ ‘ਤੇ ਰੱਖੋ। ਬੱਚੇ ਦੇ ਜਨਮ ਸਮੇਂ ਜੇਕਰ ਮਦਦ ਦੀ ਲੋੜ ਹੋਵੇ ਤਾਂ ਸਾਬਣ ਨਾਲ ਹੱਥ ਧੋ ਕੇ ਮਦਦ ਕਰਨੀ ਚਾਹੀਦੀ ਹੈ। ਜਨਮ ਦੇ ਬਾਅਦ ਧੁੰਨੀ ਨੂੰ 3 ਇੰਚ ਹੇਠਾਂ ਤੋਂ ਨਵੇਂ ਬਲੇਡ ਨਾਲ ਕੱਟ ਦਿਓ ਅਤੇ ਡਿਟੋਲ ਜਾਂ ਟਿੰਟਰ ਆਇਓਡੀਨ ਜਾਂ ਵੋਕਾਂਡੀਨ ਲਗਾ ਦਿਓ। ਇਹ ਦਵਾਈ 2-3 ਦਿਨਾਂ ਤੱਕ ਲਗਾਵੋ। ਬੱਕਰੀ ਖਾਸ ਕਰਕੇ ਬੱਚਿਆਂ ਨੂੰ ਠੰਢ ਤੋਂ ਬਚਾਓ।

ਬੱਚਿਆਂ ਨੂੰ ਮਾਂ ਦੇ ਨਾਲ ਰੱਖੋ ਅਤੇ ਰਾਤ ਵਿੱਚ ਮਾਂ ਤੋਂ ਅਲੱਗ ਕਰਕੇ ਟੋਕਰੀ ਨਾਲ ਢੱਕ ਕੇ ਰੱਖੋ। ਨਰ ਬੱਚਿਆਂ ਦਾ ਬੰਧਯਾਕਰਨ 2 ਮਹੀਨੇ ਦੀ ਉਮਰ ਵਿੱਚ ਕਰਾਓ। ਬੱਕਰੀ ਦੇ ਆਵਾਸ ਨੂੰ ਸਾਫ਼-ਸੁਥਰਾ ਅਤੇ ਹਵਾਦਾਰ ਰੱਖੋ। ਜੇਕਰ ਸੰਭਵ ਹੋਵੇ ਤਾਂ ਘਰ ਦੇ ਅੰਦਰ ਮਚਾਨ ਤੇ ਬੱਕਰੀ ਅਤੇ ਬੱਕਰੀ ਦੇ ਬੱਚਿਆਂ ਨੂੰ ਰੱਖੋ। ਬੱਕਰੀ ਦੇ ਬੱਚਿਆਂ ਨੂੰ ਸਮੇਂ-ਸਮੇਂ ‘ਤੇ ਟੇਟ੍ਰਾਸਾਈਕਲੀਨ ਦਵਾਈ ਪਾਣੀ ਵਿੱਚ ਮਿਲਾ ਕੇ ਪਿਲਾਓ ਜਿਸ ਨਾਲ ਨਮੋਨੀਆ ਦਾ ਪ੍ਰਕੋਪ ਵੀ ਘੱਟ ਹੋਵੇਗਾ। ਬੱਕਰੀ ਦੇ ਬੱਚਿਆਂ ਨੂੰ ਕੋਕਸੋਡੀਓਸਿਸ ਦੇ ਪ੍ਰਕੋਪ ਤੋਂ ਬਚਾਉਣ ਦੀ ਦਵਾਈ ਡਾਕਟਰ ਦੀ ਸਲਾਹ ਨਾਲ ਕਰੋ।

ਤਿੰਨ ਮਹੀਨੇ ਤੋਂ ਜ਼ਿਆਦਾ ਉਮਰ ਦੇ ਹਰੇਕ ਬੱਚਿਆਂ ਅਤੇ ਬੱਕਰੀਆਂ ਨੂੰ ਇੰਟ੍ਰੋਟੋਕਸਮੀਆ ਦਾ ਟੀਕਾ ਜ਼ਰੂਰ ਲਗਵਾਓ। ਬੱਕਰੀ ਅਤੇ ਇਨ੍ਹਾਂ ਦੇ ਬੱਚਿਆਂ ਨੂੰ ਨਿਯਮਿਤ ਰੂਪ ਨਾਲ ਕੀਟ ਨਾਸ਼ਕ ਦਵਾਈ ਦਿਓ। ਬੱਕਰੀਆਂ ਨੂੰ ਨਿਯਮਿਤ ਰੂਪ ਨਾਲ ਖੁਰਕ ਤੋਂ ਬਚਾਅ ਦੇ ਲਈ ਜ਼ਰੂਰ ਇਸ਼ਨਾਨ ਕਰਾਵੋ ਅਤੇ ਘਰ ਵਿੱਚ ਛਿੜਕਾਅ ਕਰੋ। ਬਿਮਾਰ ਬੱਕਰੀ ਦਾ ਇਲਾਜ ਡਾਕਟਰ ਦੀ ਸਲਾਹ ‘ਤੇ ਕਰੋ। ਨਰ ਦਾ ਵਜ਼ਨ 15 ਕਿਲੋ ਗ੍ਰਾਮ ਹੋਣ ਤੇ ਮਾਸ ਦੇ ਲਈ ਵਿਹਾਰ ਵਿੱਚ ਲਿਆਵੋ। ਖੱਸੀ ਅਤੇ ਪਾਠੀ ਦੀ ਵਿਕਰੀ 9-10 ਮਹੀਨੇ ਦੀ ਉਮਰ ਵਿੱਚ ਕਰਨਾ ਲਾਭਦਾਇਕ ਹੈ।