ਭਾਰਤ ਦੇ ਨਾਲ ਸਬੰਧ ਮਜ਼ਬੂਤ ਕਰਨ ਦੇ ਬਿੱਲ 'ਤੇ ਟਰੰਪ ਨੇ ਕੀਤੇ ਹਸਤਾਖ਼ਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਨੂੰ ਮੁੱਖ ਸਾਂਝੀਦਾਰ ਕਰਾਰ ਦਿਤੇ ਜਾਣ ਦੇ ਨਾਲ ਹੀ ਦੋਹਾਂ ਦੇਸਾਂ ਵਿਚਕਾਰ ਰੱਖਿਆ ਕਾਰੋਬਾਰ ਅਤੇ ਤਕਨੀਕ ਨੂੰ ਸਾਂਝਾ ਕਰਨ ਦੀ ਗੱਲ ਵੀ ਕੀਤੀ ਗਈ ਹੈ।

Donald Trump

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪੀ ਡੋਨਾਲਡ ਟਰੰਪ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਅਮਰੀਕੀ ਅਗਵਾਈ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੇ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੰਬਧਤ ਬਿੱਲ ਤੇ ਹਸਤਾਖ਼ਰ ਕੀਤੇ। ਇਸ ਵਿਚ ਚੀਨ ਦੀਆਂ ਗਤੀਵਿਧੀਆਂ ਨੂੰ ਅੰਤਰਰਾਸ਼ਟਰੀ ਵਿਵਸਥਾ ਨੂੰ ਕਮਜ਼ੋਰ ਕਰਨ ਵਾਲਾ ਦੱਸਿਆ ਗਿਆ ਹੈ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਦੱਖਣੀ ਚੀਨ ਸਾਗਰ ਸਮੇਤ ਹਿੰਦ ਮਹਾਸਾਗਰ ਅਤੇ ਪੱਛਮੀ-ਮੱਧ ਪ੍ਰਸ਼ਾਂਤ ਮਹਾਸਾਗਰ ਆਉਂਦੇ ਹਨ।

ਏਸ਼ੀਆ-ਰੀਏਸ਼ਯੋਰੈਂਸ ਇਨਿਸ਼ਿਏਟਿਵ ਐਕਟ 2018 ਵਿਚ ਭਾਰਤ ਨੂੰ ਮੁੱਖ ਸਾਂਝੀਦਾਰ ਕਰਾਰ ਦਿਤੇ ਜਾਣ ਦੇ ਨਾਲ ਹੀ ਦੋਹਾਂ ਦੇਸਾਂ ਵਿਚਕਾਰ ਰੱਖਿਆ ਕਾਰੋਬਾਰ ਅਤੇ ਤਕਨੀਕ ਨੂੰ ਸਾਂਝਾ ਕਰਨ ਦੀ ਗੱਲ ਵੀ ਕੀਤੀ ਗਈ ਹੈ। ਇਸ ਬਿੱਲ ਨੂੰ ਬੀਤੇ ਅਪ੍ਰੈਲ ਵਿਚ ਸੀਨੇਟਰ ਕੋਰੀ ਗਾਰਡਨਰ ਅਤੇ ਐਡ ਮਾਰਕੇ ਨੇ ਸੰਸਦ ਵਿਚ ਪੇਸ਼ ਕੀਤਾ ਸੀ। ਇਸ ਵਿਚ ਅਮਰੀਕਾ, ਭਾਰਤ, ਆਸਟਰੇਲੀਆ ਅਤੇ ਜਪਾਨ ਵਿਚਕਾਰ ਗੱਲਬਾਤ 'ਤੇ ਵੀ ਜ਼ੋਰ ਦਿਤਾ ਗਿਆ ਹੈ। ਚਾਰੋ ਦੇਸ਼ਾਂ ਦੇ ਵਿਚਕਾਰ ਇਸ ਤਰ੍ਹਾਂ ਦੀ ਗੱਲਬਾਤ ਹਿੰਦ-ਪ੍ਰਸ਼ਾਂਤ ਖੇਤਰ ਵਿਚ ਮਿਲ ਰਹੀਆਂ ਚੁਣੌਤੀਆਂ ਦੇ ਖਾਤਮੇ ਦੇ ਲਿਹਾਜ਼ ਨਾਲ ਮਹੱਤਵਪੂਰਨ ਹੋਣਗੀਆਂ।