ਭਾਰਤ-ਪਾਕਿਸਤਾਨ ਨੇ ਤਣਾਅ ਵਿਚਾਲੇ ਪਰਮਾਣੂ ਸਥਾਪਨਾਵਾਂ ਦੀ ਜਾਣਕਾਰੀ ਕੀਤੀ ਸਾਂਝਾ
ਇਸ ਸਮਝੌਤੇ 'ਤੇ 31 ਦਸੰਬਰ 1988 ਨੂੰ ਹੋਏ ਸਨ ਦਸਤਖ਼ਤ
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਨੇ ਅੱਜ ਬੁੱਧਵਾਰ ਨੂੰ 'ਪਰਮਾਣੂ ਸਥਾਪਨਾਵਾਂ ਵਿਰੁੱਧ ਹਮਲੇ ਦੀ ਪਾਬੰਦੀ' ਅਧੀਨ ਇਕ-ਦੂਜੇ ਨੂੰ ਪਰਮਾਣੂ ਸਥਾਪਨਾਵਾਂ ਅਤੇ ਸਹੂਲਤਾਂ ਦੀ ਸੂਚੀ ਦਾ ਅਦਾਨ-ਪ੍ਰਦਾਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਆਪਣਾ ਇਕ ਬਿਆਨ ਜਾਰੀ ਕਰਕੇ ਦਿੱਤੀ ਹੈ।
ਇਹ ਅਦਾਨ-ਪ੍ਰਦਾਨ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚ ਇਕ ਕੂਟਨੀਤਿਕ ਚੈਨਲ ਦੇ ਮਾਧਿਅਮ ਨਾਲ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਸੂਚੀ ਦੇ ਦੋਵਾਂ ਦੇਸ਼ਾ ਵਿਚਾਲੇ 20ਵੀਂ ਵਾਰ ਅਦਾਨ-ਪ੍ਰਦਾਨ ਕੀਤਾ ਗਿਆ ਹੈ।ਪਹਿਲੀ ਵਾਰ ਇਸ ਦੀ ਸ਼ੁਰੂਆਤ 1992 ਵਿਚ ਹੋਈ ਸੀ।
ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਐਕਸਚੇਂਜ ਦੋਵਾਂ ਦੇਸ਼ਾਂ ਵਿਚਾਲੇ ਪਰਮਾਣੂ ਸਥਾਪਨਾਵਾਂ ਦੇ ਵਿਰੁੱਧ ਹਮਲੇ ਦੇ ਮਨਾਹੀ 'ਤੇ ਹੋਏ ਇਕ ਸਮਝੌਤੇ ਅਧੀਨ ਕੀਤਾ ਗਿਆ ਹੈ।
ਇਸ ਸਮਝੌਤੇ 'ਤੇ ਦਸਤਖ਼ਤ 31 ਦਸੰਬਰ 1988 ਨੂੰ ਹੋਏ ਸਨ ਅਤੇ 27 ਜਨਵਰੀ 1991 ਨੂੰ ਇਹ ਲਾਗੂ ਹੋਇਆ ਸੀ। ਸਮਝੌਤੇ ਅਧੀਨ ਦੋਣਾਂ ਦੇਸ਼ਾਂ ਨੂੰ ਸਾਲ ਦੀ ਪਹਿਲੀ ਤਰੀਕ ਭਾਵ ਇਕ ਜਨਵਰੀ ਤੋਂ ਇਕ-ਦੂਜੇ ਨੂੰ ਆਪਣੇ ਪਰਮਾਣੂ ਸਥਾਪਨਾਵਾਂ ਅਤੇ ਸੂਵਿਧਾਵਾਂ ਦੀ ਜਾਣਕਾਰੀ ਦੇਣੀ ਹੁੰਦੀ ਹੈ।