ਰੱਖਿਆ ਮੰਤਰੀ ਦਾ ਵੱਡਾ ਬਿਆਨ, “ਪਰਮਾਣੂ ਹਮਲੇ 'ਤੇ 'ਨੋ ਫਸਟ ਯੂਜ਼' ਦੀ ਨੀਤੀ ਨੂੰ ਬਦਲ ਸਕਦੈ ਭਾਰਤ''

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਨਿਊਕਲੀਅਰ ਪਾਲਿਸੀ 'ਨੋ ਫਸਟ ਯੂਜ਼' ਨੂੰ ਲੈ ਕੇ ਵੱਡਾ ਦਿੱਤਾ ਗਿਆ ਹੈ।

Rajnath Singh

ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਨਿਊਕਲੀਅਰ ਪਾਲਿਸੀ 'ਨੋ ਫਸਟ ਯੂਜ਼' ਨੂੰ ਲੈ ਕੇ ਵੱਡਾ ਦਿੱਤਾ ਗਿਆ ਹੈ। .ਰਾਜਸਥਾਨ ਦੇ ਪੋਖਰਣ ਵਿਚ ਬੋਲਦਿਆਂ ਰਾਜਨਾਥ ਸਿੰਘ ਨੇ ਆਖਿਆ ਕਿ ਸਾਡੀ ਨਿਊਕਲੀਅਰ ਪਾਲਿਸੀ 'ਨੋ ਫਸਟ ਯੂਜ਼' ਦੀ ਹੈ ਪਰ ਭਵਿੱਖ ਵਿਚ ਕੀ ਹੋਵੇਗਾ। ਇਹ ਹਾਲਾਤਾਂ 'ਤੇ ਨਿਰਭਰ ਕਰੇਗਾ।

ਰਾਜਨਾਥ ਸਿੰਘ ਦੇ ਇਸ ਬਿਆਨ ਦਾ ਮਤਲਬ ਸਾਫ਼ ਹੈ ਕਿ ਆਉਣ ਵਾਲੇ ਸਮੇਂ ਵਿਚ 'ਨੋ ਫਸਟ ਯੂਜ਼ ਦੀ ਨੀਤੀ ਨੂੰ ਬਦਲਿਆ ਵੀ ਜਾ ਸਕਦਾ ਹੈ, ਜਿਸ ਤੋਂ ਬਾਅਦ ਭਾਰਤ ਪਰਮਾਣੂ ਹਮਲਾ ਕਰਨ ਵਿਚ ਪਹਿਲ ਕਰਨ ਤੋਂ ਪਿੱਛੇ ਨਹੀਂ ਹਟੇਗਾ। ਰਾਜਨਾਥ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਵਧਿਆ ਹੋਇਆ ਹੈ।

ਦੱਸ ਦਈਏ ਕਿ ਰਾਜਨਾਥ ਸਿੰਘ ਰਾਜਸਥਾਨ ਦੇ ਪੋਖਰਣ ਵਿਚ ਫ਼ੌਜ ਦੇ ਇਕ ਸਮਾਗਮ ਵਿਚ ਪੁੱਜੇ ਹੋਏ ਸਨ। ਜਿੱਥੇ ਉਨ੍ਹਾਂ ਨੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ। ਜ਼ਿਕਰਯੋਗ ਹੈ ਕਿ ਪੋਖ਼ਰਣ ਉਹ ਸਥਾਨ ਹੈ, ਜਿੱਥੇ ਅਟਲ ਬਿਹਾਰੀ ਵਾਜਪਾਈ ਦੇ ਪੀਐਮ ਹੁੰਦਿਆਂ 1998 ਵਿਚ ਪਰਮਾਣੂ ਪ੍ਰੀਖਣ ਕੀਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।