ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਦੀ ਦਿੱਤੀ ਸਲਾਹ
ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਲਈ ਕਿਹਾ ਹੈ।
India Asks Citizens To Leave Kyiv Urgently Today
ਕੀਵ: ਯੂਕਰੇਨ 'ਤੇ ਰੂਸ ਦੇ ਹਮਲੇ ਦੇ ਛੇਵੇਂ ਦਿਨ ਰਾਜਧਾਨੀ ਕੀਵ 'ਚ ਨਾਗਰਿਕਾਂ 'ਤੇ ਖਤਰਾ ਹੋਰ ਵਧਦਾ ਜਾ ਰਿਹਾ ਹੈ। ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਲਈ ਕਿਹਾ ਹੈ।
Tweet
ਦੂਤਾਵਾਸ ਵਲੋਂ ਜਾਰੀ ਐਮਰਜੈਂਸੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਭਾਰਤੀ ਜਿਸ ਹਾਲਤ ਵਿਚ ਹਨ, ਉਸ ਵਿਚ ਤੁਰੰਤ ਸ਼ਹਿਰ ਛੱਡ ਕੇ ਚਲੇ ਜਾਣ। ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਅੱਜ ਕੀਵ ਛੱਡ ਦੇਣਾ ਚਾਹੀਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੀਵ ਛੱਡਣ ਲਈ ਉਹਨਾਂ ਨੂੰ ਜੋ ਸਾਧਨ ਮਿਲੇ ਹਨ, ਉਹਨਾਂ ਨੂੰ ਤੁਰੰਤ ਲੈ ਕੇ ਉਥੋਂ ਚਲੇ ਜਾਣਾ ਚਾਹੀਦਾ ਹੈ।