ਭੁੱਖ ਲੱਗੀ ਤਾਂ ਪੱਥਰ ਉਬਾਲਣ ਲੱਗ ਗਈ ਮਾਂ,ਖਾਣ ਦੀ ਉਮੀਦ ਲਾਈ ਬੈਠੇ ਬੱਚੇ ਖਾਲੀ ਪੇਟ ਸੌਂ ਗਏ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੀਨੀਆ  ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਹੈ।

file photo

ਕੀਨੀਆ: ਕੀਨੀਆ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਹੈ। ਕੋਰੋਨਾਵਾਇਰਸ ਕਾਰਨ ਹੋਏ ਲਾਕਡਾਉਨ ਨੇ ਲੱਖਾਂ ਲੋਕਾਂ ਦਾ ਰੁਜ਼ਗਾਰ ਗੁਆ ਦਿੱਤਾ ਅਤੇ ਗਰੀਬਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ।

ਕੀਨੀਆ ਦੇ ਕੋਰੋਨਾ ਤੋਂ ਭੁੱਖਮਰੀ ਦੀ ਉਹ ਤਸਵੀਰ ਨੂੰ ਵੇਖਣ ਤੋਂ ਬਾਅਦ, ਕਿਸੇ ਦੀਆਂ ਵੀ ਅੱਖਾਂ ਵਿਚੋਂ ਹੰਝੂ ਆ ਜਾਣਗੇ। ਦਰਅਸਲ ਜਦੋਂ ਇੱਥੇ ਪਰਿਵਾਰ ਲਈ ਖਾਣ ਲਈ ਕੁਝ ਵੀ ਨਹੀਂ ਬਚਿਆ ਸੀ ਤਾਂ ਮਾਂ ਬੱਚਿਆਂ ਦਾ ਮਨੋਰੰਜਨ ਕਰਨ ਲਈ ਪੱਥਰ ਪਕਾਉਣ ਦਾ ਨਾਟਕ ਕਰਦੀ ਰਹੀ। ਬੱਚੇ ਸੋਚਦੇ ਰਹੇ ਕਿ ਭੋਜਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਹ ਖਾਣੇ ਦੀ ਉਡੀਕ ਕਰਦਿਆਂ ਸੌਂ ਗਏ। 

ਪੇਨੀਨਾ ਬਾਹਾਨੀ ਤਸਾਓ ਨਾਮ ਦੀ ਕੀਨੀਆ ਦੀ ਇਕ ਔਰਤ ਆਪਣੇ ਅੱਠ ਬੱਚਿਆਂ ਨਾਲ ਇਥੇ ਰਹਿੰਦੀ ਹੈ। ਪੇਨੀਨਾ ਦਾ ਪਤੀ ਮਰ ਗਿਆ ਹੈ ਅਤੇ ਉਹ ਆਪ ਅਨਪੜ੍ਹ ਹੈ।ਪੇਨੀਨਾ ਲੋਕਾਂ ਦੇ ਕੱਪੜੇ ਧੋ ਕੇ ਪੈਸੇ ਕਮਾਉਂਦੀ ਹੈ ਅਤੇ ਆਪਣੇ ਬੱਚਿਆਂ ਨੂੰ ਖੁਆਉਂਦੀ ਹੈ। 

ਪਰ ਕੋਰੋਨਾ ਨੇ ਉਸਦਾ ਕੰਮ ਖੋਹ ਲਿਆ ਹੈ। ਕੋਰੋਨਾ ਦੇ ਇਸ ਸੰਕਟ ਦੌਰਾਨ, ਪੇਨੀਨਾ ਕੋਲ ਆਪਣੇ ਬੱਚਿਆਂ ਨੂੰ ਭੋਜਨ ਦੇਣ ਲਈ ਕੁਝ ਨਹੀਂ ਬਚਿਆ ਸੀ। ਇਸ ਲਈ ਉਸਨੇ ਬੱਚਿਆਂ ਦੇ ਮਨੋਰੰਜਨ ਲਈ ਪੱਥਰ ਉਬਾਲਣੇ ਸ਼ੁਰੂ ਕਰ ਦਿੱਤੇ। ਬੱਚੇ ਇਹ ਵੇਖਕੇ ਖੁਸ਼ ਹੋਏ ਕਿ ਭੋਜਨ ਤਿਆਰ ਕੀਤਾ ਜਾ ਰਿਹਾ ਹੈ। ਬੱਚੇ ਖਾਣੇ ਦੀ ਉਡੀਕ ਕਰਦੇ ਕਰਦੇ ਬੱਚੇ  ਸੌਂ ਗਏ।

ਦੱਸ ਦਈਏ ਕਿ ਪੇਨੀਨਾ ਦੀ ਗੁਆਂਢੀ ਪ੍ਰਿਸਕਾ ਮੋਮਾਨੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ ਅਤੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦਰਅਸਲ, ਜਦੋਂ ਬੱਚੇ ਰੋ ਰਹੇ ਸਨ ਉਨ੍ਹਾਂ ਦੀ ਅਵਾਜ਼ ਸੁਣ ਕੇ ਪ੍ਰੀਸਕਾ ਬਾਹਰ ਆ ਗਈ ਪਰ ਜਦੋਂ ਉਸਨੇ ਪੱਥਰ ਨੂੰ ਉਬਲਦੇ ਵੇਖਿਆ।

 ਤਾਂ ਉਸ ਨੇ ਉੱਥੋਂ ਦੇ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਅਤੇ ਉਸਨੂੰ ਰਾਸ਼ਨ ਵੀ ਦਿੱਤਾ। ਪੇਨੀਨਾ ਨੇ ਬਹੁਤ ਸਾਰੇ ਲੋਕਾਂ ਦੀ ਸਹਾਇਤਾ ਲਈ ਫੋਨ ਆਉਣ ਲੱਗ ਗਏ । ਉਸਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਉਸਨੂੰ ਮੋਬਾਈਲ ਐਪ ਰਾਹੀਂ ਪੈਸੇ ਭੇਜੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।