ਪਾਕਿ ਹਵਾਈ ਫੌਜ ਵਿਚ ਰਾਹੁਲ ਦੇਵ ਦੀ ਜੀਡੀ ਪਾਇਲਟ ਵਜੋਂ ਹੋਈ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਹਵਾਈ ਫੌਜ ਵਿਚ ਰਾਹੁਲ ਦੇਵ ਨੂੰ ਜੀਡੀ ਪਾਇਲਟ ਵਜੋਂ ਚੁਣਿਆ ਗਿਆ ਹੈ।

Photo

ਇਸਲਾਮਾਬਾਦ (ਬਾਬਰ ਜਲੰਧਰੀ): ਪਾਕਿਸਤਾਨ ਹਵਾਈ ਫੌਜ ਵਿਚ ਰਾਹੁਲ ਦੇਵ ਨੂੰ ਜੀਡੀ ਪਾਇਲਟ ਵਜੋਂ ਚੁਣਿਆ ਗਿਆ ਹੈ। ਰਾਹੁਲ ਦੇਵ ਪਾਕਿਸਤਾਨ ਦੇ ਸਿੰਧ ਪ੍ਰਾਂਤ ਅਧੀਨ ਆਉਣ ਵਾਲੇ ਛੋਟੇ ਜਿਹੇ ਪਿੰਡ ਥਾਰਪਰਕਰ ਦੇ ਰਹਿਣ ਵਾਲੇ ਹਨ। 

ਦੱਸ ਦਈਏ ਕਿ ਰਾਹੁਲ ਦੇਵ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਨ। ਜੀਡੀ ਪਾਇਲਟ ਚੁਣੇ ਜਾਣ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ। ਇਸ ਦੀ ਜਾਣਕਾਰੀ ਰਫੀਕ ਅਹਿਮਦ ਖੋਖਰ ਨੇ ਟਵੀਟ ਕਰ ਕੇ ਦਿੱਤੀ ਹੈ। ਰਫੀਕ ਅਹਿਮਦ ਇਸਲਾਮਾਬਾਦ ਵਿਚ ਗ੍ਰਹਿ ਮੰਤਰਾਲੇ ਦੇ ਪ੍ਰਿੰਸੀਪਲ ਸਟਾਫ ਅਫਸਰ ਹਨ। 

ਰਫੀਕ ਅਹਿਮਦ ਨੇ ਟਵੀਟ ਵਿਚ ਲਿਖਿਆ ਕਿ, ਰਾਹੁਲ ਦੇਵ ਨੂੰ ਪਾਕਿਸਤਾਨ ਏਅਰਫੋਰਸ (ਪੀਏਐਫ) ਵਿਚ ਜੀਡੀ ਪਾਇਲਟ ਚੁਣੇ ਜਾਣ 'ਤੇ ਵਧਾਈ। ਉਹ ਸਿੰਧ ਦੇ ਇਕ ਪਿੰਡ ਥਾਰਪਰਕਰ ਦੇ ਰਹਿਣ ਵਾਲੇ ਹਨ'। ਰਾਹੁਲ ਦੇਵ ਨੇ ਅਪਣੀ ਮਿਹਨਤ ਅਤੇ ਲਗਨ ਨਾਲ ਦੇਸ਼ ਦੀ ਸੇਵਾ ਕਰਨ ਲਈ ਪਾਕਿਸਤਾਨ ਹਵਾਈ ਫੌਜ ਵਿਚ ਜਗ੍ਹਾ ਬਣਾਈ ਹੈ।