ਭਾਰਤੀ ਮੂਲ ਦੇ ਸੁਰਿੰਦਰ ਕੁਮਾਰ ਸਮੇਤ ਡਰੱਗ ਕਾਰੋਬਾਰੀ ਗਿਰੋਹ ਨੂੰ 110 ਸਾਲ ਦੀ ਕੈਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿੰਗਸਟਨ ਕਰਾਊਨ ਕੋਰਟ ‘ਚ ਡਰੱਗ ਕਾਰੋਬਾਰ ਨਾਲ ਸਬੰਧਤ ਚੱਲੇ ਇੱਕ ਕੇਸ ਵਿਚ ਸਾਹਮਣੇ ਆਇਆ ਹੈ...

Arrest

ਲੰਡਨ: ਕਿੰਗਸਟਨ ਕਰਾਊਨ ਕੋਰਟ ‘ਚ ਡਰੱਗ ਕਾਰੋਬਾਰ ਨਾਲ ਸਬੰਧਤ ਚੱਲੇ ਇੱਕ ਕੇਸ ਵਿਚ ਸਾਹਮਣੇ ਆਇਆ ਹੈ ਕਿ ਲੂਟਨ ਦੇ 8 ਮੈਂਬਰੀ ਗਰੋਹ ਨੇ ਜੁਲਾਈ  ਤੇ ਸਤੰਬਰ 2017 ਦਰਮਿਆਨ ਹੈਰੋਇਨ ਅਤੇ ਕੋਕੀਨ ਦਾ ਧੰਦਾ ਕਰਕੇ ਸਤੰਬਰ 2017 ਦਰਮਿਆਨ ਹੈਰੋਇਨ ਅਤੇ ਕੋਕੀਨ ਦਾ ਧੰਦਾ ਕਰਕੇ ਮਿਲੀਅਨ ਪੌਂਡ ਕਮਾਏ। ਗਿਰੋਹ ਦੇ ਮੈਂਬਰਾਂ ਨੇ ਲੂਟਨ, ਲੰਡਨ ਅਤੇ ਸਸੈਕਸ ਵਿਚ ਬੈਠ ਕੇ ਯੂ.ਕੇ ਭਰ ਵਿਚ ਡਰੱਗ ਦੀ ਸਪਲਾਈ ਕੀਤੀ।

ਪੁਲਿਸ ਵਲੋਂ ਕੀਤੇ ਗਏ ਵਿਸ਼ੇਸ਼ ਅਪਰੇਸ਼ਨ ਦੌਰਾਨ 11 ਕਿੱਲੋ ਹੈਰੋਇਨ ਅਤੇ 1 ਕਿੱਲੋ ਕੋਕੀਨ ਬਰਾਮਦ ਕੀਤੀ ਗਈ, ਜਾਂਚ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਸ ਖੇਪ ਨੂੰ ਫੜਨ ਤੋਂ ਪਹਿਲਾਂ ਉਕਤ ਗਿਰੋਹ ਵਲੋਂ 30 ਕਿੱਲੋ ਡਰੱਗ ਵੇਚੀ ਜਾ ਚੁੱਕੀ ਹੈ। ਇਸ ਗਿਰੋਹ ਨੇ ਜਿੱਥੇ ਵੱਡੇ ਕਾਰੋਬਾਰ ਅਧੀਨ ਕਮਾਈ ਕੀਤੀ, ਉਥੇ ਹੀ ਉਹ ਧੱਕੇ ਨਾਲ ਵੀ ਡਰੱਗ ਦੀ ਸਪਲਾਈ ਕਰਾਉਂਦੇ ਸਨ। ਗਿਰੋਹ ਦੇ ਮੁੱਖ ਸਰਗਨੇ ਸੁਰਿੰਦਰ ਕੁਮਾਰ, ਸਾਲਾਤ ਦੀਨੀ ਅਤੇ ਐਰਨ ਵਿੱਪ ਮੁੱਖ ਭੂਮਿਕਾ ਵਿਚ ਸਨ, ਜੋ ਨਸ਼ੇ ਦਾ ਇੰਤਜ਼ਾਮ ਕਰਦੇ ਅਤੇ ਬਾਕੀ  ਗਿਰੋਹ ਵਿਚ ਵੰਡਣ ਨੂੰ ਦਿੰਦੇ, ਉਨ੍ਹਾਂ ਦੇ ਵੱਖ ਵੱਖ ਗਿਰੋਹਾਂ ਨਾਲ ਸਬੰਧ ਸਨ।

ਅਦਾਲਤ ਵਿਚ ਉਕਤ ਦੋਸ਼ੀਆਂ ਨੇ ਅਪਣਾ ਗੁਨਾਹ ਕਬੂਲ ਲਿਆ। ਅਦਾਲਤ ਵਲੋਂ ਮੁਹੰਮਦ ਇਰਫਾਨ ਨੂੰ 18 ਸਾਲ 10 ਮਹੀਨੇ, ਮੁਹੰਮਦ ਖਾਲਿਦ ਨੂੰ 15 ਸਾਲ ਅਤੇ ਫਾਰੂਕ ਖੋਖਰ ਨੂੰ 12 ਸਾਲ, ਸਾਲਾਤ ਦੀਨੀ ਨੂੰ 7 ਸਾਲ, ਸੁਰਿੰਦਰ ਕੁਮਾਰ ਵਾਸੀ ਈਸਟ ਗ੍ਰੈਨਸਟੱਡ ਨੂੰ 11 ਸਾਲ, ਐਰਨ ਵਿੱਪ ਨੂੰ 10 ਸਾਲ, ਅਫਤਾਬ ਹੁਸੈਨ ਨੂੰ 9 ਸਾਲ 6 ਮਹੀਨੇ, ਲੇਬਨ ਨੂੰ 7 ਸਾਲ, ਸਰਫਰਾਹ ਖਾਨ ਨੂੰ 5 ਸਾਲ 7 ਮਹੀਨੇ, ਮਾਈਕਲ ਆਰਥਰ ਨੂੰ ਡੇਢ ਸਾਲ ਕੈਦ ਦੀ ਸਜ਼ਾ ਸੁਣਾਈ ਗਈ।