ਪਾਕਿਸਤਾਨ ਕੋਰਟ ਨੇ ਅਤਿਵਾਦ ਮਾਮਲੇ ‘ਚ ਜੈਸ਼ ਦੇ 3 ਮੈਂਬਰਾਂ ਨੂੰ ਸੁਣਾਈ ਸਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਇਕ ਅਤਿਵਾਦ ਰੋਧੀ ਅਦਾਲਤ ਨੇ ਮਸੂਦ ਅਜਹਰ ਦੇ ਅਤਿਵਾਦੀ...

Masood Azhar

ਇਸਲਾਮਾਬਾਦ: ਪਾਕਿਸਤਾਨ ਦੀ ਇਕ ਅਤਿਵਾਦ ਰੋਧੀ ਅਦਾਲਤ ਨੇ ਮਸੂਦ ਅਜਹਰ ਦੇ ਅਤਿਵਾਦੀ ਗੰਸਗਠਨ ਜੈਸ਼-ਏ-ਮਹੰਮਦ ਦੇ 3 ਮੈਂਬਰਾਂ ਨੂੰ ਪ੍ਰਤੀਬੰਧਿਤ ਆਤਿਵਾਦੀ ਸੰਗਠਨ ਦੇ ਲਈ ਪੈਸਾ ਇਕੱਠਾ ਕਰਨ ਦੇ ਦੋਸ਼ ਵਿਚ 5-5 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ। ਅਤਿਵਾਦੀ ਸੰਗਠਨ ਜੈਸ਼ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਅੰਤਰਰਾਸ਼ਟਰੀ ਸਮੂਹ ਵੱਲੋਂ ਬਣ ਰਹੇ ਦਬਾਅ ਦੇ ਵਿਚ ਇਹ ਫ਼ੈਸਲਾ ਆਇਆ ਹੈ।

ਅਤਿਵਾਦ ਨਿਰੋਧੀ ਅਦਾਲਤ ਨੇ ਅਤਿਵਾਦੀ ਸੰਗਠਨ ਦੇ ਲਈ ਇਕੱਠੀ ਕੀਤੀ ਗਈ ਰਾਸ਼ੀ ਬਰਾਮਦ ਹੋਣ ਤੋਂ ਬਾਅਦ ਸ਼ੁਕਰਵਾ ਨੂੰ ਵੱਖ-ਵੱਖ ਮਾਮਲਿਆਂ ਵਿਚ ਤਿੰਨਾਂ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਰਾਜ ਦੇ ਗੁੱਜਰਾਂਵਾਲਾ ਸਥਿਤ ਕੇਂਦਰੀ ਜੇਲ੍ਹ ਭੇਜਿਆ ਗਿਆ ਹੈ।

ਦੋਸ਼ੀਆਂ ਮੁਹੰਮਦ ਇਫਿਕਤਿਹਾਰ ਅਜਮਲ ਅਤੇ ਬਲਾਲ ‘ਤੇ ਲਗਪਗ, 45,000, 50,000 ਅਤੇ 40,000  ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਰਿਪੋਰਟ ਮੁਤਾਬਿਕ ਗੁਜਰਾਂਵਾਲਾ ਦੇ ਅਤਿਵਾਦ ਨਿਰੋਧੀ ਵਿਭਾਗ (ਸੀਟੀਡੀ) ਨੇ ਪਹਿਲੇ ਤਿੰਨਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਸੀ।