ਇਡਲੀ ਦੀ ਚਟਨੀ ਬਣਾਉਣ ਲਈ ਟੌਇਲਟ ਦੇ ਪਾਣੀ ਦਾ ਕਰਦਾ ਸੀ ਇਸਤੇਮਾਲ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ 8-10 ਸਾਲ ਤੋਂ ਵਿਅਕਤੀ ਕਰਦਾ ਸੀ ਇਡਲੀ ਦਾ ਧੰਦਾ

Vendor uses water from the toilet to make chutney for idlis

ਮੁੰਬਈ: ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸੜਕ ਦੇ ਕਿਨਾਰੇ ਮੌਜੂਦ ਰੇੜੀਆਂ ਠੇਲਿਆਂ ਤੋਂ ਛੋਲੇ - ਕੁਲਚੇ, ਸਮੋਸੇ, ਬਰੈੱਡ ਪਕੋੜੇ, ਇਡਲੀ ਆਦਿ ਖਾ ਲੈਂਦੇ ਹਾਂ ਪਰ ਸ਼ਾਇਦ ਹੀ ਅਸੀਂ ਕਦੇ ਇਸ ਉੱਤੇ ਧਿਆਨ ਦਿੱਤਾ ਹੋਵੇਗਾ ਕਿ ਉਹ ਇਨ੍ਹਾਂ ਚੀਜਾਂ ਨੂੰ ਕਿਵੇਂ ਬਣਾਉਂਦੇ ਹਨ।  ਪਰ ਹੁਣ ਤੋਂ ਤੁਸੀ ਜ਼ਰੂਰ ਧਿਆਨ ਦੇਵੋਗੇ।  ਕਿਉਂਕਿ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ, ਜਿਸਨੇ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆਂ ਹਨ।

 ਮਾਮਲਾ ਮੁੰਬਈ ਸ਼ਹਿਰ ਦੇ ਬੋਰੀਵਲੀ ਇਲਾਕੇ ਦਾ ਹੈ ਜਿੱਥੇ ਇੱਕ ਦੁਕਾਨਦਾਰ ਟੌਇਲਟ ਦੇ ਪਾਣੀ ਵਿੱਚ ਇਡਲੀ ਬਣਾ ਕੇ ਲੋਕਾਂ ਨੂੰ ਖਵਾਉਂਦਾ ਸੀ। ਕਿਸੇ ਸ਼ਖ਼ਸ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਗੁੱਸਾ ਦਿੱਸ ਹੈ। ਇਡਲੀ ਦੀ ਦੁਕਾਨ ਬੋਰੀਵਲੀ ਰੇਲਵੇ ਪਲੇਟਫਾਰਮ ਨੰਬਰ 3 'ਤੇ ਸਥਿਤ ਪਾਰਕਿੰਗ ਦੇ ਕੋਲ ਦੀ ਹੈ।

ਮਾਮਲਾ ਸਾਹਮਣੇ ਆਉਣ ਮਗਰੋਂ ਦੁਕਾਨਦਾਰ ਫਰਾਰ ਹੈ। ਹਾਲੇ ਤੱਕ ਉਸ ਖ਼ਿਲਾਫ਼ ਕੋਈ FIR ਦਰਜ ਨਹੀਂ ਹੋਈ। ਬੋਰੀਵਲੀ ਜੀਆਰਪੀ ਦੇ ਸੀਨੀਅਰ ਪੁਲਿਸ ਇੰਸਪੈਕਟਰ ਸੰਜੇ ਪਾਟਿਲ ਨੇ ਕਿਹਾ ਕਿ ਇਡਲੀ ਦੀ ਇਹ ਦੁਕਾਨ ਬੋਰੀਵਲੀ ਪਲੇਟਫਾਰਮ ਨੰਬਰ ਤਿੰਨ 'ਤੇ ਪਾਰਕਿੰਗ ਕੋਲ ਹੈ। ਇੱਥੇ ਨਾਲ ਹੀ ਟੌਇਲਟ ਹੈ। ਮਾਮਲੇ ਬਾਰੇ ਹਾਲੇ ਤੱਕ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ।

ਸ਼ਿਕਾਇਤ ਮਿਲੇਗੀ ਤਾਂ ਕਾਰਵਾਈ ਕੀਤੀ ਜਾਏਗੀ। ਇਸ ਬਾਰੇ ਪੱਕੀ ਜਾਣਕਾਰੀ ਨਹੀਂ ਮਿਲੀ ਕਿ ਵੀਡੀਓ ਕਦੋਂ ਦੀ ਹੈ।ਇਡਲੀ ਵਾਲੀ ਦੁਕਾਨ ਦੇ ਨਾਲ ਹੀ ਇੱਕ ਸ਼ਿਕੰਜਵੀ ਵੇਚਣ ਵਾਲੇ ਅਨੰਦ ਨੇ ਦੱਸਿਆ ਕਿ ਇਡਲੀ ਵਾਲਾ ਅੰਨਾ ਪਿਛਲੇ 8-10 ਸਾਲ ਤੋਂ ਇੱਥੇ ਇਡਲੀ ਦਾ ਧੰਦਾ ਕਰ ਰਿਹਾ ਹੈ ਪਰ ਕਦੇ ਉਸ 'ਤੇ ਸ਼ੱਕ ਨਹੀਂ ਹੋਇਆ। ਉਸ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਹੀ ਕਿਸੇ ਨੇ ਉਸ ਦੀ ਇਹ ਵੀਡੀਓ ਬਣਾਈ ਹੈ।