ਕੈਨੇਡਾ ਦੇ ਐਟਲਾਂਟਿਕ ਤੱਟ ਤੇ ਜੰਗਲ ’ਚ ਲੱਗੀ ਅੱਗ, 18,000 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਰ ਨਗਰ ਨਿਗਮ ਨੇ 200 ਦੇ ਕਰੀਬ ਘਰਾਂ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਹੈ

photo

 

ਹੈਲੀਫੈਕਸ : ਕੈਨੇਡਾ ਦੇ ਐਟਲਾਂਟਿਕ ਤੱਟ ’ਤੇ ਜੰਗਲ ਦੀ ਅੱਗ ਨੇ ਲਗਭਗ 200 ਘਰ ਅਤੇ ਹੋਰ ਢਾਂਚਿਆਂ ਨੂੰ ਤਬਾਹ ਕਰ ਦਿਤਾ, ਜਿਸ ਨਾਲ ਲਗਭਗ 18,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ। ਹੈਲੀਫੈਕਸ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ਼ ਡੇਵਿਡ ਮੇਲਡਰਮ ਨੇ ਕਿਹਾ ਕਿ ਐਤਵਾਰ ਨੂੰ ਹੈਲੀਫੈਕਸ ਖੇਤਰ ਵਿਚ ਲੱਗੀ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿਚ ਫ਼ਾਇਰਫਾਈਟਰਜ਼ ਨੇ ਪੂਰੀ ਰਾਤ ਕੋਸ਼ਿਸ਼ ਕੀਤੀ। ਨੁਕਸਾਨੇ ਗਏ ਘਰਾਂ ਦਾ ਸਹੀ ਅੰਕੜਾ ਦਸਣਾ ਅਜੇ ਜਲਦਬਾਜ਼ੀ ਹੋਵੇਗੀ ਪਰ ਨਗਰ ਨਿਗਮ ਨੇ 200 ਦੇ ਕਰੀਬ ਘਰਾਂ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਹੈ।

ਇਸ ਦੌਰਾਨ ਸਥਾਨਕ ਨਿਵਾਸੀ ਅਪਣੇ ਘਰਾਂ ਅਤੇ ਪਾਲਤੂ ਜਾਨਵਰਾਂ ਨੂੰ ਲੈ ਕੇ ਚਿੰਤਤ ਹਨ। ਸਥਾਨਕ ਨਿਵਾਸੀ ਡੈਨ ਕੈਵਨੌਗ ਨੇ ਕਿਹਾ ਕਿ “ਸਾਡੇ ਹਾਲਾਤ ਵੀ ਦੂਜਿਆਂ ਵਾਂਗ ਹਨ। ਸਾਨੂੰ ਨਹੀਂ ਪਤਾ ਕਿ ਸਾਡੇ ਘਰ ਬਰਕਰਾਰ ਹਨ ਜਾਂ ਉਨ੍ਹਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ।” ਹਾਲਾਂਕਿ ਪੁਲਿਸ ਅਧਿਕਾਰੀ ਨਿਵਾਸੀਆਂ ਦੇ ਨਾਂ ਦਰਜ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੇਖਣ ਲਈ ਬੁਲਾ ਰਹੇ ਹਨ। ਜਾਨਵਰਾਂ ਵਿਰੁਧ ਬੇਰਹਿਮੀ ਨੂੰ ਰੋਕਣ ਲਈ ਕੰਮ ਕਰਨ ਵਾਲੀ ਸੰਸਥਾ ਨੋਵਾ ਸਕੋਸੀਆ ਸੋਸਾਇਟੀ ਫਾਰ ਦਿ ਪ੍ਰੀਵੈਂਸਨ ਆਫ਼ ਕਰੂਏਲਟੀ ਟੂ ਐਨੀਮਲਜ਼ ਦੀ ਸਾਰਾਹ ਲਿਓਨ ਨੇ ਕਿਹਾ ਕਿ ਇਕ ਅੱਠ ਮੈਂਬਰੀ ਟੀਮ ਛੱਡੇ ਗਏ ਜਾਨਵਰਾਂ ਨੂੰ ਵਾਪਸ ਲੈਣ ਲਈ ਖੇਤਰ ਵਿਚ ਜਾਣ ਦੀ ਤਿਆਰੀ ਕਰ ਰਹੀ ਹੈ।

ਇਸ ਤੋਂ ਪਹਿਲਾਂ ਅੱਗ ਬੁਝਾਊ ਅਧਿਕਾਰੀਆਂ ਨੇ ਮੰਗਲਵਾਰ ਨੂੰ ਖ਼ੁਸ਼ਕ ਸਥਿਤੀਆਂ ਅਤੇ ਹਵਾ ਦੇ ਦੁਬਾਰਾ ਚਲਣ ਨਾਲ ਖੇਤਰ ਵਿਚ ਅੱਗ “ਦੁਬਾਰਾ ਭੜਕ’’ ਸਕਦੀ ਹੈ। ਮੌਸਮ ਵਿਭਾਗ ਨੇ ਬੁਧਵਾਰ ਨੂੰ ਗਰਮੀ ਰਹਿਣ ਅਤੇ ਸ਼ੁਕਰਵਾਰ ਤਕ ਮੀਂਹ ਨਾ ਪੈਣ ਦੀ ਭਵਿੱਖਬਾਣੀ ਕੀਤੀ ਹੈ।