ਪਾਕਿਸਤਾਨ ‘ਚ ਇਕ ਹੋਰ ਲੜਕੀ ਅਗਵਾ ਕਰਕੇ ਜਬਰੀ ਧਰਮ ਬਦਲਨ ਦੀ ਕੋਸ਼ਿਸ਼
ਪਾਕਿਸਤਾਨ 'ਚ ਇਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰਨ ਤੇ ਧਰਮ ਬਦਲਣ ਦਾ ਮਾਮਲਾ...
ਇਸਲਾਮਾਬਾਦ: ਪਾਕਿਸਤਾਨ 'ਚ ਇਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰਨ ਤੇ ਧਰਮ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਸੁਕਕੁਰ 'ਚ ਇਕ ਹਿੰਦੂ ਲੜਕੀ ਨੂੰ ਅਗਵਾ ਕੀਤਾ ਗਿਆ ਤੇ ਉਸ ਦਾ ਜਬਰਨ ਧਰਮ ਬਦਲਿਆ ਗਿਆ। ਅਗਵਾ ਕੀਤੀ ਗਈ ਲੜਕੀ ਦੀ ਪਛਾਣ ਰੇਣੂਕਾ ਕੁਮਾਰੀ ਵਜੋਂ ਹੋਈ ਹੈ।
ਇਕ ਗ੍ਰੈਜੂਏਟ ਵਿਦਿਆਰਥੀ ਨੇ ਉਸ ਨੂੰ ਕਾਲਜ ਤੋਂ ਅਗਵਾ ਕਰ ਲਿਆ, ਜਿੱਥੇ ਉਹ ਬਿਜ਼ਨੈਸ ਐਡਮਿਨਿਸਟ੍ਰੇਸ਼ਨ 'ਚ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕਰਨ ਲਈ ਗਈ ਸੀ। ਅਖਿਲ ਪਾਕਿਸਤਾਨ ਹਿੰਦੂ ਪੰਚਾਇਤ, ਇਕ ਗੈਰ-ਲਾਭਕਾਰੀ ਸੰਗਠਨ ਵੱਲ਼ੋ ਇਕ ਫੇਸਬੁੱਕ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਲੜਕੀ 29 ਅਗਸਤ ਨੂੰ ਆਪਣੇ ਕਾਲਜ ਲਈ ਰਵਾਨਾ ਹੋਈ ਸੀ ਤੇ ਉਸ ਤੋਂ ਬਾਅਦ ਲਾਪਤਾ ਹੋ ਗਈ।
ਸੂਤਰਾਂ ਨੇ ਦੱਸਿਆ ਕਿ ਇਸ ਦਰਮਿਆਨ ਕੱਲ੍ਹ ਰਾਤ ਪੁਲਿਸ ਨੇ ਮੁਸਲਿਮ ਨੌਜਵਾਨ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਹਾਲੇ ਵੀ ਹਿਰਾਸਤ 'ਚ ਹੈ। ਸੂਤਰਾਂ ਮੁਤਾਬਿਕ ਰੇਣੁਕਾ ਦਾ ਉਸੇ ਤਰ੍ਹਾਂ ਜ਼ਬਰਦਸਤੀ ਧਰਮ ਬਦਲਿਆ ਗਿਆ ਹੈ, ਜਿਵੇਂ ਘੱਟ ਗਿਣਤੀ ਭਾਈਚਾਰੇ ਨਾਲ ਜੁੜੀਆਂ ਹੋਰ ਲੜਕੀਆਂ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ।