ਪਾਕਿਸਤਾਨ 'ਚ ਬਾਲ ਪ੍ਰਾਇਮਰੀ ਸਕੂਲ ਨੂੰ ਅਤਿਵਾਦੀਆਂ ਨੇ ਬਣਾਇਆ ਨਿਸ਼ਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਕਿਸਤਾਨ ਦੇ ਅਸ਼ਾਂਤ ਪੱਛਮ ਕਬਾਇਲੀ ਇਲਾਕੇ 'ਚ ਤਾਲਿਬਾਨ ਨੇ ਇਕ ਬਾਲ ਪ੍ਰਾਇਮਰੀ ਸਕੂਲ ਨੂੰ ਬੰਬ ਨਾ ਉਡਾ ਦਿਤਾ ਹੈ..........

Pakistan's Child Primary School is targeted by militants

ਪੇਸ਼ਾਵਰ :  ਪਕਿਸਤਾਨ ਦੇ ਅਸ਼ਾਂਤ ਪੱਛਮ ਕਬਾਇਲੀ ਇਲਾਕੇ 'ਚ ਤਾਲਿਬਾਨ ਨੇ ਇਕ ਬਾਲ ਪ੍ਰਾਇਮਰੀ ਸਕੂਲ ਨੂੰ ਬੰਬ ਨਾ ਉਡਾ ਦਿਤਾ ਹੈ। ਇਸ ਖੇਤਰ ਦੀ ਸਰਹੱਦ ਅਫ਼ਗਾਨਿਸਤਾਨ ਨਾਲ ਲਗਦੀ ਹੈ। ਖ਼ੈਬਰ ਪਖਤੂਨਖਵਾ ਦੇ ਚਿਤ੍ਰਾਲ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਅਰਾਂਦੂ 'ਚ ਇਹ ਇਕਲੌਤਾ ਸਕੂਲ ਸੀ। ਪੁਲਿਸ ਨੇ ਦਸਿਆ ਕਿ ਚਾਰ ਦਿਵਾਰੀ ਦੇ ਨੇੜੇ ਬੰਬ ਲਗਾ ਕੇ ਹਮਲਾ ਕੀਤਾ ਗਿਆ, ਜਿਸ ਨਾਲ ਦੋ ਕਮਰੇ ਤਬਾਹ ਹੋ ਗਏ, ਜਦਕਿ ਮੁੱਖ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆਂ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸਕੂਲ 'ਚ 80-90 ਵਿਦਿਆਰਥੀ ਪੜ੍ਹਦੇ ਹਨ।

ਸਕੂਲ ਐਤਵਾਰ ਨੂੰ ਬੰਦ ਸੀ, ਇਸ ਕਾਰਨ ਇਸ ਹਮਲੇ 'ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਸਕੂਲ 'ਚ ਧਮਾਕੇ ਕਰਨ ਦੀ ਜ਼ਿੰਮੇਦਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੇ ਜਮਾਤ-ਉਲ-ਅਹਰਾਰ ਨੇ ਲਈ ਹੈ। ਉੱਤਰ ਪੱਛਮੀ ਪਾਕਿਸਤਾਨ 'ਚ ਤਾਲਿਬਾਨ ਦੇ ਅਤਿਵਾਦੀ ਸੈਂਕੜੇ ਸਕੂਲਾਂ 'ਤੇ ਹਮਲਾ ਕਰ ਚੁੱਕੇ ਹਨ। 
ਸੁਰੱਖਿਆ ਅਧਿਕਾਰੀਆਂ ਮੁਤਾਬਕ, ਸਕੂਲ ਡੋਗਮ ਇਲਾਕੇ 'ਚ ਸਥਿਤ ਹੈ, ਜਿਥੇ ਹਾਲ 'ਚ ਬਾਲਿਕਾ ਪ੍ਰਾਇਮਰੀ ਸਕੂਲ 'ਤੇ ਹਮਲਾ ਕੀਤਾ ਗਿਆ ਸੀ।

ਪਾਕਿਸਤਾਨ 'ਚ ਅਤਿਵਾਦੀ ਅਕਸਰ ਸਿਖਿਆ ਸੰਸਥਾਨਾਂ 'ਤੇ ਹਮਲਾ ਕਰਦੇ ਰਹਿੰਦੇ ਹਨ। ਪਿਛਲੇ ਮਹੀਨੇ, ਅਸ਼ਾਂਤ ਗਿਲਗਿਤ ਬਲਟਿਸਤਾਨ 'ਚ ਅਣਪਛਾਤੇ 'ਚ ਅਤਿਵਾਦੀਆਂ ਨੇ 12 ਸਕੂਲਾਂ ਨੂੰ ਅੱਗ ਲਗਾ ਦਿਤੀ ਸੀ, ਜਿਨ੍ਹਾਂ 'ਚੋਂ ਅੱਧੇ ਤੋਂ ਜ਼ਿਆਦਾ ਲੜਕੀਆਂ ਦੇ ਸਕੂਲ ਸਨ। ਇਕ ਰੀਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਕਬਾਇਲੀ ਪੱਟੀ 'ਚ ਬੀਤੇ 10 ਸਾਲਾਂ 'ਚ ਕਰੀਬ 150 ਸਕੂਲਾਂ ਨੂੰ ਤਬਾਹ ਕੀਤਾ ਗਿਆ ਹੈ।  
(ਪੀਟੀਆਈ)