ਬ੍ਰਾਜ਼ੀਲ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਬਤਿਸਤਾ ਨੂੰ 8 ਸਾਲ 7 ਮਹੀਨਿਆਂ ਕੈਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਾਜ਼ੀਲ ਦੀ ਇਕ ਅਦਾਲਤ ਨੇ ਇੱਥੋਂ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਬਤਿਸਤਾ ਨੂੰ 'ਇੰਸਾਡਰ ਟ੍ਰੇਂਡਿੰਗ' ਮਾਮਲੇ 'ਚ 8....

Batista brazil richest man

ਬ੍ਰਾਜ਼ੀਲ : ਬ੍ਰਾਜ਼ੀਲ ਦੀ ਇਕ ਅਦਾਲਤ ਨੇ ਇੱਥੋਂ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਬਤਿਸਤਾ ਨੂੰ 'ਇੰਸਾਡਰ ਟ੍ਰੇਂਡਿੰਗ' ਮਾਮਲੇ 'ਚ 8 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਰਿਪੋਰਟਾਂ ਮੁਤਾਬਕ ਰੀਓ ਡੀ ਜਨੇਰੀਓ ਸਥਿਤ ਉੱਚ ਸੰਘੀ ਅਦਾਲਤ ਨੇ ਬਤਿਸਤਾ ਨੂੰ ਸੋਮਵਾਰ ਨੂੰ 'ਇੰਸਾਫਰ ਟ੍ਰੇਡਿੰਗ' ਮਾਮਲੇ 'ਚ ਦੋਸ਼ੀ ਪਾਇਆ।

62 ਸਾਲਾ ਬਤਿਸਤਾ ਨੂੰ ਆਪਣਾ ਜਹਾਜ਼ ਬਣਾਉਣ ਵਾਲੀ ਕੰਪਨੀ ਓਐੱਸਐਕਸ 'ਚ ਸ਼ੇਅਰ ਵੇਚਣ ਲਈ ਬਾਜ਼ਾਰ 'ਚ ਹੇਰਫੇਰ ਕਰਨ ਅਤੇ ਜਾਣਕਾਰੀ ਦੀ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਅਦਾਲਤ ਨੇ ਬਤਿਸਤਾ ਨੂੰ 2.85 ਕਰੋੜ ਡਾਲਰ ਦਾ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਤਿਸਤਾ ਨੂੰ ਸਾਲ 2018 'ਚ ਸਰਕਾਰੀ ਠੇਕਾ ਹਾਸਲ ਕਰਨ ਲਈ ਲੱਖਾਂ ਡਾਲਰ ਦੀ ਰਿਸ਼ਵਤ ਦੇਣ ਦੇ ਦੋਸ਼ 'ਚ 30 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਹ ਹਵਾਲਾ ਕਾਰੋਬਾਰ ਦੀ ਜਾਂਚ ਨੂੰ ਲੈ ਕੇ ਅਗਸਤ 'ਚ ਹਿਰਾਸਤ 'ਚ ਲਏ ਜਾਣ ਦੇ ਸਮੇਂ ਤੋਂ ਨਜ਼ਰਬੰਦ ਹੈ। ਫੋਬਰਸ ਪੱਤ੍ਰਿਕਾ ਮੁਤਾਬਕ 2012 'ਚ ਬਤਿਸਤਾ ਲਗਭਗ 30 ਅਰਬ ਡਾਲਰ ਦੀ ਜਾਇਦਾਦ ਨਾਲ ਬ੍ਰਾਜ਼ੀਲ ਦੇ ਸਭ ਤੋਂ ਅਮੀਰ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚੋਂ ਇਕ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ