ਹਾਫਿਜ਼ ਸਈਦ ਦੇ ਬੇਟੇ ਦਾ ਕਤਲ! 4 ਦਿਨਾਂ ਤੋਂ ਸੀ ਲਾਪਤਾ, ISI ਵੀ ਹਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਚੋਟੀ ਦੀ ਖੁਫੀਆ ਏਜੰਸੀ ਆਈਐਸਆਈ ਵੀ ਹਾਫਿਜ਼ ਸਈਦ ਦੇ ਬੇਟੇ ਨੂੰ ਲੱਭਣ ਵਿਚ ਰਹੀ ਬੇਵੱਸ

photo

 

ਇਸਲਾਮਾਬਾਦ: ਪਾਕਿਸਤਾਨ ਤੋਂ ਮਿਲੀ ਵੱਡੀ ਖ਼ਬਰ ਮੁਤਾਬਕ ਹਾਫਿਜ਼ ਸਈਦ ਦੇ ਬੇਟੇ ਕਮਾਲੂਦੀਨ ਸਈਦ ਦੀ ਹੱਤਿਆ ਕਰ ਦਿੱਤੀ ਗਈ ਹੈ। ਦਰਅਸਲ, ਰਿਪੋਰਟਾਂ ਮੁਤਾਬਕ ਹਾਫਿਜ਼ ਸਈਦ ਦਾ ਬੇਟਾ 26 ਸਤੰਬਰ ਤੋਂ ਲਾਪਤਾ ਸੀ। ਮਾਮਲੇ 'ਤੇ ਹੋਰ ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਮਾਲੂਦੀਨ ਸਈਦ ਨੂੰ ਪੇਸ਼ਾਵਰ ਵਿੱਚ ਇੱਕ ਕਾਰ ਵਿੱਚ ਆਏ ਬਦਮਾਸ਼ਾਂ ਨੇ ਅਗਵਾ ਕਰ ਲਿਆ ਸੀ। ਹਾਲਾਂਕਿ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪਾਕਿਸਤਾਨ ਦੀ ਚੋਟੀ ਦੀ ਖੁਫੀਆ ਏਜੰਸੀ ਆਈਐਸਆਈ ਵੀ ਉਸ ਨੂੰ ਲੱਭਣ ਵਿਚ ਬੇਵੱਸ ਰਹੀ।

ਇਹ ਵੀ ਪੜ੍ਹੋ: ਏਸ਼ੀਅਨ ਖੇਡਾਂ 2023: ਕਿਨਾਨ ਚੇਨਈ, ਜ਼ੋਰਾਵਰ ਸਿੰਘ, ਪ੍ਰਿਥਵੀਰਾਜ ਟੋਂਡੇਮਨ ਨੇ ਸ਼ੂਟਿੰਗ 'ਚ ਜਿੱਤਿਆ ਗੋਲਡ ਮੈਡਲ

ਕਮਾਲੂਦੀਨ ਦੀ ਲਾਸ਼ ਮਿਲ ਗਈ ਹੈ, ਹੁਣ ਇਸ ਗੱਲ ਦੀ ਕੋਈ ਖਬਰ ਨਹੀਂ ਹੈ ਕਿ ਹਾਫਿਜ਼ ਦੇ ਬੇਟੇ ਨੂੰ ਕੌਣ ਚੁੱਕ ਕੇ ਲੈ ਗਿਆ ਅਤੇ ਕਿੱਥੇ ਲੈ ਗਿਆ ਸੀ ਪਰ ਹਾਂ, ਇਹ ਜ਼ਰੂਰ ਹੈ ਕਿ ਭਾਰਤ ਨੂੰ ਦਹਿਸ਼ਤ ਦੇ ਅਣਗਿਣਤ ਜ਼ਖ਼ਮ ਦੇਣ ਵਾਲਾ ਅੱਤਵਾਦੀ ਹਾਫ਼ਿਜ਼ ਸਈਦ ਅੱਜ ਨਿਰਾਸ਼ ਹੈ ਅਤੇ ਹੰਝੂ ਵਹਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਸੋਸ਼ਲ ਮੀਡੀਆ ਹੈਂਡਲ 'ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਫਿਜ਼ ਸਈਦ ਦੇ ਬੇਟੇ ਕਮਾਲੂਦੀਨ ਦੀ ਲਾਸ਼ ਜੱਬਾ ਘਾਟੀ ਇਲਾਕੇ 'ਚੋਂ ਮਿਲੀ ਹੈ।

ਇਹ ਵੀ ਪੜ੍ਹੋ: ਨਰਮਾ ਚੁੱਗਣ ਲਈ ਖੇਤ ਗਏ ਔਰਤ-ਮਰਦ ਦੀ ਡਿੱਗ ਵਿਚ ਡੁੱਬਣ ਕਾਰਨ ਹੋਈ ਮੌਤ  

ਹਾਫਿਜ਼ ਸਈਦ ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਹੈ। ਦੱਸ ਦੇਈਏ ਕਿ ਹਾਫਿਜ਼ ਸਈਦ ਮੁੰਬਈ ‘ਚ 26/11 ਦੇ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਹੈ। ਉਹ ਇਸਲਾਮਿਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LET) ਦਾ ਸਹਿ-ਸੰਸਥਾਪਕ ਵੀ ਹੈ। ਇਸ ਹਮਲੇ 'ਚ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ ਸਨ, ਜਦਕਿ 300 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚ ਕਈ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਸਨ।