ਇਸਲਾਮ ਦੇ ਨਾਮ 'ਤੇ ਸ਼ਾਂਤੀ ਭੰਗ ਨਾ ਕਰੋ: ਇਮਰਾਨ ਖਾਨ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਚਲ ਰਹੇ ਕਿਸੇ ਕੇਸ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਇਕ ਈਸਾਈ ਔਰਤ ਨੂੰ ਸੁਪ੍ਰੀਮ ਕੋਰਟ ਵੱਲੋਂ ਬਰੀ ਕਰਨ ਤੋਂ ਬਾਅਦ..

Imran Khan

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਚਲ ਰਹੇ ਕਿਸੇ ਕੇਸ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਇਕ ਈਸਾਈ ਔਰਤ ਨੂੰ ਸੁਪ੍ਰੀਮ ਕੋਰਟ ਵੱਲੋਂ ਬਰੀ ਕਰਨ ਤੋਂ ਬਾਅਦ ਦੇਸ਼ ਵਿਚ ਹੋ ਰਹੇ ਪ੍ਰਦਰਸ਼ਨਾਂ ਤੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੱਟੜਪੰਥੀਆਂ ਨੂੰ ਸਰਕਾਰ ਦਾ ਵਿਰੋਧ ਅਤੇ ਤੋੜਭੰਨ ਦੀਆਂ ਹਰਕਤਾਂ ਕਰਨ ਤੇ ਰੋਕ ਲਗਾਈ ਹੈ।   

ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਵੀਡੀਓ 'ਚ ਸੁਨੇਹੇ ਦੇ ਜ਼ਰੀਏ ਦੇਸ਼ ਨੂੰ ਸੰਬੋਧਤ ਕੀਤਾ ਅਤੇ ਉਨ੍ਹਾਂ ਦਾ ਸੰਬੋਧਨ ਸਿਰਫ ਆਸਿਆ ਬੀਬੀ ਨਾਲ ਜੁੜੇ ਫੈਸਲੇ ਤੇ ਕੇਂਦਰਤ ਸੀ। ਜ਼ਿਕਰਯੋਗ ਹੈ ਕਿ ਚਾਰ ਬੱਚਿਆਂ ਦੀ ਮਾਂ ਅਤੇ 47 ਸਾਲ ਦੀ ਆਸਿਆ ਬੀਬੀ ਨੂੰ ਧੋਖਾਧੜੀ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਦੇਸ਼ ਦੀ ਸਿਖਰ ਅਦਾਲਤ ਨੇ ਇਤਿਹਾਸਿਕ ਫੈਸਲੇ ਵਿਚ ਉਨ੍ਹਾਂ ਨੂੰ ਬਰੀ ਕਰ ਦਿਤਾ।ਜਿਸ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋਇਆ ਅਤੇ ਕੱਟੜਪੰਥੀਆਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। 

ਦੂਜੇ ਪਾਸੇ ਇਮਰਾਨ ਖਾਨ ਨੇ ਕਿਹਾ ਕਿ ਮੈਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਹਿੰਦਾ ਹਾਂ ਕਿ ਦੇਸ਼ ਨੂੰ ਚੁਣੋਤੀ ਦੇਣ ਤੋਂ ਬਚੋ।ਜੇਕਰ ਉਹ ਅਜਿਹਾ ਕਰਦੇ ਹਨ ਤਾਂ ਦੇਸ਼ ਅਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੇਗਾ।