ਖ਼ਤਰੇ ‘ਚ ਇਮਰਾਨ ਖ਼ਾਨ ਦੀ ਸਰਕਾਰ, ਪਾਕਿ ‘ਚ ਜੋਰਦਾਰ ਪ੍ਰਦਰਸ਼ਨ, ਸੜਕਾਂ ‘ਤੇ ਉਤਰੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਜਿਹਾ ਲੱਗ ਰਿਹਾ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ...

pakistan Protest

ਇਸਲਾਮਾਬਾਦ: ਅਜਿਹਾ ਲੱਗ ਰਿਹਾ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਹਮੇਸ਼ਾ ਕਸ਼ਮੀਰ ਦੇ ਲਈ ਆਜਾਦੀ ਦੀ ਗੱਲ ਕਰਨ ਵਾਲੇ ਇਮਰਾਨ ਖ਼ਾਨ ਤੋਂ ਪਾਕਿਸਤਾਨ ਦੇ ਲੋਕ ਖ਼ੁਦ ਇਨ੍ਹੇ ਪ੍ਰੇਸ਼ਾਨ ਹੋ ਗਏ ਹਨ ਕਿ ਹੁਣ ਉਹ ਸੜਕਾਂ ਉਤੇ ਉਤਰ ਆਏ ਹਨ। ਦਰਅਸਲ, ਇਮਰਾਨ ਖ਼ਾਨ ਦੇ ਖ਼ਿਲਾਫ਼ ਪਾਕਿਸਤਾਨ ਦੀ ਸੜਕਾਂ ਉਤੇ ਭੀੜ ਉਤਰ ਆਈ ਹੈ ਅਤੇ ਹੁਣ ਇਹ ਆਜਾਦੀ ਮਾਰਚ ਇਸਲਾਮਾਬਾਦ ਪਹੁੰਚ ਚੁੱਕਿਆ ਹੈ।

 

 

ਇਸਦੀ ਅਗਵਾਈ ਪਾਕਿਸਤਾਨ ਦੇ ਸਭ ਤੋਂ ਵੱਡੇ ਧਾਰਮਿਕ ਗੁੱਟ ਜਮੀਅਤ-ਉਲ-ਇਸਲਾਮ ਪਾਕਿਸਤਾਨ ਦੇ ਪ੍ਰਮੁੱਖ ਮੌਲਾਨਾ ਫ਼ਜਲੂਰ ਰਹਿਮਾਨ ਕਰ ਰਹੇ ਹਨ। ਫ਼ਜਲੂਰ ਰਹਿਮਾਨ ਦੀ ਅਗਵਾਈ ਵਿਚ ਪਾਕਿਸਤਾਨ ਦੇ ਕਰਾਚੀ ਸਮੇਤੇ ਸਾਰੇ ਵੱਡੇ ਸ਼ਹਿਰਾਂ ਵਿਚ 27 ਅਕਤੂਬਰ ਨੂੰ ਆਜਾਦੀ ਮਾਰਚ ਦੀ ਸ਼ੁਰੂਆਤ ਹੋਈ, ਜਿਸਦਾ ਪਿਛਲੇ 5 ਦਿਨਾਂ ਵਿਚ ਪਾਕਿਸਤਾਨ ਵਿਚ ਵੱਡੇ ਅਸਰ ਦੇਖਣ ਨੂੰ ਮਿਲਿਆ ਹੈ। ਵੱਖ-ਵੱਖ ਸ਼ਹਿਰਾਂ ਤੋਂ ਲੋਕ ਇਸ ਆਜਾਦੀ ਮਾਰਚ ਵਿਚ ਸ਼ਾਮਲ ਹੋ ਕੇ ਇਸਲਾਮਾਬਾਦ ਵੱਲ ਵਧਣ ਲੱਗ ਗਏ ਹਨ।

ਇਸ ਆਜਾਦੀ ਮਾਰਚ ਨੂੰ 31 ਅਕਤੂਬਰ ਨੂੰ ਇਸਲਾਮਾਬਾਦ ਵਿਚ ਹੱਲਾ ਬੋਲਣਾ ਸੀ ਪਰ ਲਾਹੌਰ ਵਿਚ ਟ੍ਰੇਨ ਹਾਦਸੇ ਦੀ ਵਜ੍ਹਾ ਨਾਲ ਮਾਰਚ ਦੀ ਤਰੀਕ ਇਕ ਦਿਨ ਹੋਰ ਵਧਾ ਦਿੱਤੀ ਗਈ। ਅਰਥਵਿਵਸਥਾ ਨੂੰ ਲੈ ਕੇ ਵਿਦੇਸ਼ ਨੀਤੀ ਦੇ ਮੋਰਚੇ ‘ਤੇ ਇਮਰਾਨ ਖ਼ਾਨ ਚੌਤਰਫ਼ਾ ਘਿਰੇ ਹੋਏ ਹਨ। ਕਸ਼ਮੀਰ ‘ਤੇ ਮੂੰਹ ਦੀ ਖਾਣ ਤੋਂ ਬਾਅਦ ਫ਼ੌਜ ਮੁਖੀ ਬਾਜਵਾ ਪੈਰਲਲ ਸਰਕਾਰ ਚਲਾ ਕੇ ਇਹ ਸੰਕਤੇ ਦੇ ਚੁੱਕੇ ਹਨ। 14 ਮਹੀਨੇ ਪਹਿਲਾਂ ਇਮਰਾਨ ਖ਼ਾਨ ਸਰਕਾਰ ਪੂਰੀ ਤਰ੍ਹਾਂ ਖ਼ਤਰੇ ਵਿਚ ਦਿਖ ਰਹੀ ਹੈ।

ਇਹ ਮਾਰਚ ਇਨਾਂ ਵੱਡਾ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਸਮੇਤ ਕਈ ਵਿਰੋਧੀ ਦਲਾਂ ਦੇ ਸਮਰਥਕ ਵੀ ਸਰਕਾਰ ਵਿਰੋਧੀ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋ ਗਏ ਹਨ। ਮਾਰਚ ਨੂੰ ਦੇਖਦੇ ਹੋਏ ਪਾਕਿਸਤਾਨੀ ਅਧਿਕਾਰੀਆਂ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਪ੍ਰਮੁੱਖ ਸਰਕਾਰੀ ਇਮਾਰਤਾਂ ਅਤੇ ਰਾਜਨਾਇਕ ਖੇਤਰ ਸਮੇਤ ਰੇਡ ਜੋਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਜਾਣ ਤੋਂ ਰੋਕਣ ਲਈ ਤਾਰ ਲਗਾਏ ਗਈ ਹੈ। ਇਨਾਂ ਹੀ ਨਹੀਂ ਇਸ ਪ੍ਰਦਰਸ਼ਨ ਨਾਲ ਡਰੀ ਇਮਰਾਨ ਖ਼ਾਨ ਸਰਕਾਰ ਨੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਤੈਨਾਤੀ ਤੋਂ ਇਲਾਵਾ ਕਈ ਥਾਵਾਂ ਉਤੇ ਫ਼ੌਜ ਨੂੰ ਵੀ ਤੈਨਾਤ ਕੀਤਾ ਹੈ।