ਲੋਕਾਂ ਨੂੰ ਦੱਸ ਰਿਹਾ ਸੀ ਲੰਬੀ ਉੱਮਰ ਜਿਉਣ ਦੇ ਤਰੀਕੇ, ਆਪਣੇ ਨਾਲ ਹੀ ਵਰਤ ਗਿਆ ਭਾਣਾ
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਕੰਪਨੀ ਦੇ ਚੇਅਰਮੈਨ ਦੀ ਅਚਾਨਕ ਉਸ ਵੇਲੇ ਮੌਤ ਹੋ ਜਾਂਦੀ ਹੈ ਜਦੋਂ ਉਹ ਲੰਬੀ ਉੱਮਰ ਜਿਉਣ ਦੇ ਤਰੀਕੇ ਦੱਸ ਰਿਹਾ ਸੀ।
ਦਰਅਸਲ ਘਟਨਾ ਚੀਨ ਦੀ ਹੈ ਜਿੱਥੇ ਇਕ ਹੈਲਥ ਕੰਪਨੀ ਦੇ ਚੇਅਰਮੈਨ ਇਕ ਸਮਾਗਮ ਨੂੰ ਸਬੋਧੰਨ ਕਰ ਰਹੇ ਸਨ ਇਸ ਸਮਾਗਮ ਵਿਚ ਲੋਕਾਂ ਦੀ ਭੀੜ ਜੁੱਟੀ ਹੋਈ ਸੀ। ਇਸ ਦੌਰਾਨ ਉਹ ਲੋਕਾਂ ਨੂੰ ਲੰਬੀ ਉਮਰ ਜਿਉਣ ਦੇ ਤਰੀਕੇ ਦੱਸ ਰਹੇ ਸਨ ਪਰ ਅਚਾਨਕ ਚੇਅਰਮੈਨ ਅਚਾਨਕ ਸਟੇਜ 'ਤੇ ਗਿਰ ਜਾਂਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਤਰੀਕੇ ਦੱਸਦੇ ਵੇਲੇ ਉਨ੍ਹਾਂ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਅਤੇ ਉਹ ਸਪੀਚ ਦਿੰਦੇ ਹੋਏ ਉਹ ਸਟੇਜ 'ਤੇ ਗਿਰ ਗਏ ਅਤੇ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ।
ਰਿਪੋਰਟਾ ਅਨੁਸਾਰ 65 ਸਾਲਾਂ ਲਾਵ ਚੇਨ ਪੀਵੇਨ ਇਕ ਦਵਾਈ ਕੰਪਨੀ ਝਾਨਗਈ ਹੈਲਥ ਐਂਡ ਟੈਕਨਾਲੋਜੀ ਦੇ ਚੇਅਰਮੈਨ ਸਨ। ਇਹ ਕੰਪਨੀ ਚੀਨ ਦੇ ਗੁਆਗਜਾਂਗ ਸੂਬੇ ਵਿਚ ਸਥਿਤ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੇਨ ਪੀਵੇਨ ਨੇ ਪਿਛਲੇ ਸਾਲ ਅਗਸਤ ਵਿਚ ਆਪਣੀ ਹੈਲਥ ਕੰਪਨੀ ਸ਼ੁਰੂ ਕੀਤੀ ਸੀ ਅਤੇ ਉਹ ਕੰਪਨੀ ਦੇ ਪ੍ਰਮੋਸ਼ਨ ਦੇ ਪ੍ਰੋਗਰਾਮ ਦਾ ਹਿੱਸਾ ਬਣੇ ਸਨ।
ਉਨ੍ਹਾਂ ਦੀ ਕੰਪਨੀ ਨੇ ਮੀਡੀਆ ਨੂੰ ਦੱਸਿਆ ਕਿ ਚੇਨ ਆਪਣੇ ਭਾਸ਼ਣ ਦੌਰਾਨ ਗਿਰ ਗਏ ਸਨ। ਚੇਨ ਵੀਹ ਸਾਲ ਪਹਿਲਾਂ ਇਕ ਹਾਰਟ ਬਾਈਪਾਸ ਸਰਜਰੀ ਤੋਂ ਗੁਜ਼ਰੇ ਸਨ ਅਤੇ ਉਹ ਹਸਪਤਾਲ ਵਿਚ ਚੈੱਕ-ਅਪ ਦੇ ਲਈ ਜਾਣ ਵਾਲੇ ਸਨ।