Europe ਦੇ ਇਸ ਖੂਬਸੂਰਤ ਦੇਸ਼ ਵਿਚ 10 ਹਜ਼ਾਰ ਲੋਕਾਂ ਨੇ ਮੰਗੀ ਇੱਛਾ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਰੋਪੀਅਨ ਦੇਸ਼ ਨੀਦਰਲੈਂਡ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਇੱਥੇ 10 ਹਜ਼ਾਰ ਤੋਂ ਵੱਧ ਲੋਕਾਂ ਨੇ...

File Photo

ਨਵੀਂ ਦਿੱਲੀ : ਯੂਰੋਪੀਅਨ ਦੇਸ਼ ਨੀਦਰਲੈਂਡ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਇੱਥੇ 10 ਹਜ਼ਾਰ ਤੋਂ ਵੱਧ ਲੋਕਾਂ ਨੇ ਮੌਤ ਦੀ ਇੱਛਾ ਪ੍ਰਗਟ ਕੀਤੀ ਹੈ ਜਿਸ ਦੀ ਅਧਿਕਾਰਕ ਤੌਰ 'ਤੇ ਜਾਣਕਾਰੀ ਸੰਸਦ ਵਿਚ ਦਿੱਤੀ ਗਈ ਹੈ।

ਅਕਸਰ ਵੇਖਣ ਨੂੰ ਮਿਲਦਾ ਹੈ ਕਿ ਲੋਕ ਸਿਸਟਮ ਤੋਂ ਪਰੇਸ਼ਾਨ ਹੋ ਕੇ, ਗਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਹੋਣ ਕਾਰਨ ਜਾਂ ਫਿਰ ਸਰੀਰਕ ਤੌਰ 'ਤੇ ਕਿਸੇ ਪਰੇਸ਼ਾਨੀ ਕਰਕੇ ਮੌਤ ਦੀ ਇੱਛਾ ਪ੍ਰਗਟ ਕਰਦੇ ਹਨ ਪਰ ਇਨ੍ਹਾਂ ਦੀ ਗਿਣਤੀ ਵੀ ਕੋਈ ਜਿਆਦਾ ਨਹੀਂ ਵੇਖਣ ਨੂੰ ਮਿਲਦੀ ਹੈ। ਇਸ ਸੱਭ ਦੇ ਉੱਲਟ ਨੀਦਰਲੈਂਡ ਦੀ ਸਿਹਤ ਮੰਤਰੀ HUGO DE JONGE ਨੇ ਸੰਸਦ ਵਿਚ ਕਿਹਾ ਹੈ ਕਿ ਦੇਸ਼ ਵਿਚ 10,156 ਲੋਕਾਂ ਨੇ ਮੌਤ ਦੀ ਇੱਛਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਲੋਕਾਂ ਵਿਚ 55 ਸਾਲ ਦੀ ਉਮਰ ਦੇ ਲੋਕ ਸੱਭ ਤੋਂ ਜਿਆਦਾ ਪਰੇਸ਼ਾਨ ਹਨ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇੱਛਾ ਮੌਤ ਦੀ ਮੰਗ ਕਰਨ ਦਾ ਇਕ ਵੱਡਾ ਕਾਰਨ ਇੱਕਲਾ ਪਨ ਵੀ ਹੈ।

ਇੰਨੀ ਵੱਡੀ ਸੰਖਿਆ ਵਿਚ ਮੌਤ ਦੀ ਇੱਛਾ ਪ੍ਰਗਟ ਕਰਨ ਵਾਲਿਆਂ ਨੂੰ ਵੇਖਦੇ ਹੋਏ ਸਰਕਾਰ ਵੀ ਚਿੰਤਿਤ ਹੈ। ਸੰਸਦ ਵਿਚ ਸਿਹਤ ਮੰਤਰੀ ਨੇ ਇਹ ਮੁੱਦਾ ਚੁੱਕਦੇ ਹੋਏ ਦੱਸਿਆ ਕਿ ਇੱਛਾ ਮੌਤ ਪ੍ਰਗਟ ਕਰਨਾ ਇਕ ਸਮਾਜਕ ਮੁੱਦਾ ਹੈ ਅਤੇ ਸਾਨੂੰ ਸੱਭ ਨੂੰ ਮਿਲ ਕੇ ਉਨ੍ਹਾਂ ਲੋਕਾਂ ਨੂੰ ਮੁੜ ਜਿੰਦਗੀ ਦੇ ਰਾਸਤੇ ਲਿਆਉਣ ਦੀ ਲੋੜ ਹੈ ਜੋ ਇਸ ਦੀ ਮੰਗ ਕਰ ਰਹੇ ਹਨ।

ਉੱਥੇ ਹੀ ਵਿਰੋਧੀ ਧੀਰ ਦੇ ਇਕ ਨੇਤਾ ਨੇ ਕਿਹਾ ਹੈ ਕਿ ਉਹ ਸੰਸਦ ਵਿਚ ਇਕ ਅਜਿਹਾ ਬਿਲ ਲੈ ਕੇ ਆਉਣਗੇ ਜਿਸ ਨਾਲ ਅਜਿਹਾ ਕਾਨੂੰਨ ਬਣ ਸਕੇ ਜੋ ਕਿ 75 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕਾਂ ਦੇ ਲਈ ਇੱਛਾ ਮੌਤ ਮੰਗਣ ਵਾਲਿਆ ਵਾਸਤੇ ਹੋਵੇ। ਇਸ ਨਾਲ ਇੱਛਾ ਮੌਤ ਮੰਗਣ ਵਾਲੇ ਲੋਕਾਂ ਨੂੰ ਇਕ ਅਸਾਨ ਅਤੇ ਬਿਨਾਂ ਦੁਖਦਾਈ ਮੌਤ ਮਿਲ ਸਕੇਗੀ।

ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਨੀਦਰਲੈਂਡ ਇਕ ਅਜਿਹਾ ਦੇਸ਼ ਹੈ ਜਿੱਥੇ ਇੱਛਾ ਮੌਤ ਉੱਤੇ 2001 ਵਿਚ ਪਾਬੰਦੀ ਲਗਾ ਦਿੱਤਾ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਇੱਥੇ ਇੱਛਾ ਮੌਤ ਮੰਗਣ ਵਾਲਿਆ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਸੀ ।

ਪਰ ਹੁਣ ਨੀਦਰਲੈਂਡ ਵਿਚ ਇੱਛਾ ਮੌਤ ਮੰਗਣ ਦੇ ਲਈ ਅਰਜੀ ਦੇਣ ਵਾਲੇ ਲੋਕਾਂ ਦੀ ਉਮਰ 16 ਸਾਲ ਜਾਂ ਇਸ ਤੋਂ ਜਿਆਦਾ ਹੋਣੀ ਚਾਹੀਦੀ ਹੈ। ਨਾਲ ਹੀ ਉਸ ਨੂੰ ਇਹ ਵੀ ਸਾਬਿਤ ਕਰਨਾ ਹੋਵੇਗਾ ਕਿ ਉਹ ਸੋਚ-ਸਮਝ ਕੇ ਮਰਨ ਦੀ ਮੰਗ ਕਰ ਰਿਹਾ ਹੈ ਅਤੇ ਉਹ ਅਜਿਹੀ ਕਿਸੇ ਬੀਮਾਰੀ ਦਾ ਸ਼ਿਕਾਰ ਹੋਣਾ ਚਾਹੀਦਾ ਹੈ ਜਿਸ ਦਾ ਕੋਈ ਇਲਾਜ ਨਾਂ ਹੋਵੇ ਅਤੇ ਉਸ ਬੀਮਾਰੀ ਨੂੰ ਸਹਿਣ ਕਰਨਾ ਵੀ ਬਹੁਤ ਮੁਸ਼ਕਿਲ ਹੋਵੇ।