ਸਪੇਨ 'ਚ ਸਿੱਖ ਖਿਡਾਰੀ ਦੇ ਹੱਕ ਵਿਚ ਟੀਮ ਨੇ ਕੀਤਾ ਮੈਚ ਦਾ ਬਾਈਕਾਟ

ਏਜੰਸੀ

ਖ਼ਬਰਾਂ, ਕੌਮਾਂਤਰੀ

15 ਸਾਲਾ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਮੈਚ ਦੌਰਾਨ ਉਤਾਰਨ ਲਈ ਕਿਹਾ ਗਿਆ ਸੀ 'ਪਟਕਾ' 

Teammates and coach stand in solidarity with 15-year-old Sikh boy told to remove Patka during football match in Spain

ਕੋਚ ਅਤੇ ਟੀਮ ਮੈਂਬਰਾਂ ਨੇ ਕੀਤਾ ਵਿਰੋਧ ਤਾਂ ਵਿਰੋਧੀ ਟੀਮ ਦਾ ਮਿਲਿਆ ਸਮਰਥਨ
ਸ਼ਨੀਵਾਰ ਨੂੰ ਮੁੜ ਖੇਡਿਆ ਜਾਵੇਗਾ ਮੈਚ 
ਸਪੇਨ :
ਸਿੱਖ ਖਿਡਾਰੀ ਨੂੰ ਮੈਚ ਦੌਰਾਨ ਪਟਕਾ ਉਤਾਰ ਕੇ  ਹੈਲਮੇਟ ਪਾਉਣ ਲਈ ਕਿਹਾ ਗਿਆ ਤਾਂ ਕੋਚ ਸਮੇਤ ਪੂਰੀ ਟੀਮ ਨੇ ਖਿਡਾਰੀ ਦਾ ਸਾਥ ਦਿੰਦਿਆਂ ਮੈਚ ਦਾ ਬਾਈਕਾਟ ਕੀਤਾ।

ਅਸਲ ਵਿਚ ਸਪੇਨ ਵਿਖੇ ਇੱਕ ਫੁੱਟਬਾਲ ਮੈਚ ਦੌਰਾਨ ਇੱਕ 15 ਸਾਲਾ ਸਿੱਖ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਪਟਕਾ ਉਤਾਰਨ ਲਈ ਕਿਹਾ ਗਿਆ ਸੀ ਜਿਸ 'ਤੇ ਉਸ ਦੇ ਕੋਚ ਅਤੇ ਟੀਮ ਮੈਂਬਰਾਂ ਨੇ ਉਸ ਦਾ ਸਾਥ ਦਿੱਤੋ ਅਤੇ ਇਹ  ਫੈਸਲਾ ਬਦਲਣ ਲਈ ਮਜਬੂਰ ਕਰ ਦਿੱਤਾ। 

ਇਹ ਵੀ ਪੜ੍ਹੋ: ਇਸ ਸਾਲ ਅਮਰੀਕਾ ਦਾ ਦੌਰਾ ਕਰ ਸਕਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਇੰਸਟਾਗ੍ਰਾਮ ਪੇਜ sikhexpo ਅਨੁਸਾਰ, ਇਹ ਘਟਨਾ ਇੱਕ ਸਥਾਨਕ ਵਿਰੋਧੀ ਪਾਡੂਰਾ ਡੀ ਅਰੀਗੋਰਰੀਆਗਾ ਵਿਚਕਾਰ ਮੈਚ ਦੌਰਾਨ ਵਾਪਰੀ।  ਸਥਾਨਕ ਅਖਬਾਰ ਲਾ ਵੈਨਗਾਰਡੀਆ ਅਨੁਸਾਰ, ਰੈਫਰੀ ਨੇ ਸਿੱਖ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਆਪਣਾ ਪਟਕਾ ਉਤਾਰਨ ਅਤੇ ਹੈਲਮਟ ਪਾਉਣ ਲਈ ਕਿਹਾ ਗਿਆ ਅਤੇ ਦਲੀਲ ਦਿੱਤੀ ਕਿ ਖਿਡਾਰੀ ਵਲੋਂ ਸਿਰ 'ਤੇ ਬੰਨ੍ਹਿਆ ਪਟਕਾ ਖੇਡ ਨਿਯਮਾਂ ਦੇ ਵਿਰੁੱਧ ਹੈ। ਹਾਲਾਂਕਿ, ਅਜਿਹੀ ਦਲੀਲ ਦੇ ਕੇ ਕਿਸੇ ਵੀ ਰੈਫਰੀ ਨੇ ਸਿੱਖ ਖਿਡਾਰੀ ਨੂੰ ਇਸ ਪਹਿਲਾਂ ਕਦੇ ਵੀ ਪਟਕਾ ਬੰਨ੍ਹਣ ਤੋਂ ਮਨ੍ਹਾ ਨਹੀਂ ਕੀਤਾ। 

ਇਸ ਘਟਨਾ ਤੋਂ ਬਾਅਦ ਗੁਰਪ੍ਰੀਤ ਸਿੰਘ ਦੇ ਸਾਥੀਆਂ ਨੇ ਸਭ ਤੋਂ ਪਹਿਲਾਂ ਉਸ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੇ ਰੈਫਰੀ ਨੂੰ ਸਮਝਾਇਆ ਕਿ ਇਹ ਉਸ ਦੇ ਧਰਮ ਨਾਲ ਜੁੜਿਆ ਹੋਇਆ ਤੱਤ ਹੈ, ਜਿਸ ਨਾਲ ਉਹ ਹਮੇਸ਼ਾ ਖੇਡਿਆ ਹੈ। ਜਦੋਂ ਰੈਫਰੀ ਨੇ ਆਪਣੀ ਗੱਲ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਤਾਂ ਖਿਡਾਰੀਆਂ ਨੇ ਖੇਡ ਦਾ ਮੈਦਾਨ ਛੱਡਣ ਦਾ ਫੈਸਲਾ ਵੀ ਕਰ ਲਿਆ। ਸਥਿਤੀ ਨੂੰ ਪੂਰੀ ਤਰ੍ਹਾਂ ਸਮਜਾਉਂ ਮਗਰੋਂ ਖਿਡਾਰੀ ਨੂੰ ਵਿਰੋਧੀ ਟੀਮ ਦਾ ਵੀ ਸਮਰਥਨ ਮਿਲਿਆ।

ਇਹ ਵੀ ਪੜ੍ਹੋ:  ਪੱਲੇਦਾਰੀ ਕਰਨ ਵਾਲੇ ਸਾਬਕਾ ਹਾਕੀ ਖਿਡਾਰੀ ਨੂੰ ਮਿਲੀ ਨੌਕਰੀ, ਪੰਜਾਬ ਸਰਕਾਰ ਨੇ ਪਰਮਜੀਤ ਕੁਮਾਰ ਨੂੰ ਨਿਯੁਕਤ ਕੀਤਾ ਕੋਚ 

ਕਲੱਬ ਅਰੇਟੀਆ ਦੇ ਪ੍ਰਧਾਨ, ਪੇਡਰੋ ਓਰਮਾਜ਼ਾਬਲ ਨੇ ਦੱਸਿਆ, “ਸਿੱਖ ਖਿਡਾਰੀ ਘੱਟੋ-ਘੱਟ ਪੰਜ ਸਾਲਾਂ ਤੋਂ ਆਮ ਤੌਰ 'ਤੇ ਖੇਡ ਰਿਹਾ ਹੈ, ਇੱਥੋਂ ਤੱਕ ਕਿ ਕੈਡੇਟ ਵਜੋਂ ਆਪਣੇ ਪਹਿਲੇ ਸਾਲ ਵਿੱਚ ਅਤੇ ਹੁਣ ਤੱਕ, ਇਸ ਸੀਜ਼ਨ ਵਿੱਚ ਸਾਨੂੰ ਕਦੇ ਵੀ ਕੋਈ ਪ੍ਰੇਸ਼ਾਨੀ ਨਹੀਂ ਆਈ ਹੈ। ”

ਉਨ੍ਹਾਂ ਨੇ ਅੱਗੇ ਕਿਹਾ ਕਿ ਨੌਜਵਾਨ ਨਾਲ ਵਾਪਰੀ ਇਹ ਘਟਨਾ ਅਪਮਾਨਜਨਕ ਅਤੇ ਅਤਿ ਨਿੰਦਣਯੋਗ ਸੀ। ਉਨ੍ਹਾਂ ਕਿਹਾ, ''ਭਾਵੇਂ ਕਿ ਖਿਡਾਰੀ ਦੇ ਸਾਥੀਆਂ ਅਤੇ ਉਸ ਦੇ ਕੋਚ ਨੇ ਗੁਰਪ੍ਰੀਤ ਸਿੰਘ ਦਾ ਪੂਰਾ ਸਾਥ ਦਿੱਤਾ ਪਰ ਅਜਿਹੀ ਘਟਨਾ ਭਵਿੱਖ ਵਿਚ ਵੀ ਵਾਪਰ ਸਕਦੀ ਹੈ।''

ਇਸ ਸ਼ਨੀਵਾਰ, ਹਾਲਾਂਕਿ, ਉਹ ਮੁਕਾਬਲੇ ਵਿੱਚ ਵਾਪਸੀ ਕਰਦਾ ਹੈ। ਬਿਸਕੇਅਨ ਕਲੱਬ ਨੂੰ ਭਰੋਸਾ ਹੈ ਕਿ ਸਿੱਖ ਖਿਡਾਰੀ ਨੂੰ ਪੇਸ਼ ਆਈ ਇਹ ਸਥਿਤੀ ਨੂੰ ਦੁਹਰਾਇਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਖਿਡਾਰੀ ਦੇ ਟੀਮ ਮੈਂਬਰਾਂ ਨੇ ਵੀ ਪੂਰਾ ਭਰੋਸਾ ਦਿੱਤਾ ਹੈ ਕਿ ਉਹ ਸਿੱਖ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਇਕੱਲਾ ਨਹੀਂ ਛੱਡਣਗੇ।