Russia Ukraine War: ਐਪਲ ਨੇ ਰੂਸ ਵਿਚ ਅਪਣੇ ਉਤਪਾਦਾਂ ਦੀ ਵਿਕਰੀ 'ਤੇ ਲਗਾਈ ਪਾਬੰਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਐਪਲ ਤੋਂ ਇਲਾਵਾ ਊਰਜਾ ਕੰਪਨੀ ExxonMobil ਨੇ ਵੀ ਆਪਣੇ ਸੰਚਾਲਨ ਨੂੰ ਰੋਕਣ ਅਤੇ ਰੂਸ ਵਿਚ ਨਿਵੇਸ਼ ਰੋਕਣ ਦਾ ਐਲਾਨ ਕੀਤਾ ਹੈ।

Apple to halt sales and limit services in Russia

 

ਵਾਸ਼ਿੰਗਟਨ: ਐਪਲ ਨੇ ਰੂਸ ਵਿਚ ਆਪਣੇ ਸਾਰੇ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਰੂਸ ਵਲੋਂ ਯੂਕਰੇਨ 'ਤੇ ਹਮਲੇ ਕਾਰਨ ਅਜਿਹਾ ਫੈਸਲਾ ਲੈਣ ਵਾਲੀ ਐਪਲ ਸਭ ਤੋਂ ਵੱਡੀਆਂ ਕੰਪਨੀਆਂ 'ਚੋਂ ਇਕ ਹੈ। ਐਪਲ ਤੋਂ ਇਲਾਵਾ ਊਰਜਾ ਕੰਪਨੀ ExxonMobil ਨੇ ਵੀ ਆਪਣੇ ਸੰਚਾਲਨ ਨੂੰ ਰੋਕਣ ਅਤੇ ਰੂਸ ਵਿਚ ਨਿਵੇਸ਼ ਰੋਕਣ ਦਾ ਐਲਾਨ ਕੀਤਾ ਹੈ।

Apple

ਆਈਫੋਨ ਨਿਰਮਾਤਾ ਨੇ ਕਿਹਾ ਹੈ ਕਿ ਉਹ ਰੂਸੀ ਹਮਲੇ ਕਾਰਨ "ਗੰਭੀਰ ਚਿੰਤਤ" ਹੈ ਅਤੇ "ਹਿੰਸਾ ਦੇ ਪੀੜਤਾਂ" ਦੇ ਨਾਲ ਖੜ੍ਹੀ ਹੈ। ਇਸ ਦੇ ਨਾਲ ਹੀ ਰੂਸ 'ਚ ਐਪਲ ਪੇਅ ਅਤੇ ਐਪਲ ਮੈਪ ਵਰਗੀਆਂ ਸੇਵਾਵਾਂ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ। ਗੂਗਲ ਨੇ ਰੂਸ ਦੇ ਸਰਕਾਰੀ ਸਹਾਇਤਾ ਪ੍ਰਾਪਤ ਮੀਡੀਆ ਆਰਟੀ ਨੂੰ ਵੀ ਆਪਣੇ ਫੀਚਰਜ਼ ਤੋਂ ਹਟਾ ਦਿੱਤਾ ਹੈ।

Russia Ukraine Crisis

ਨਿਊਜ਼ ਏਜੰਸੀ ਆਰਆਈਏ ਮੁਤਾਬਕ ਰੂਸ ਦੇ ਵੀਟੀਬੀ ਬੈਂਕ ਵਰਗੀਆਂ ਐਪਸ ਹੁਣ ਐਪਲ ਦੇ ਆਈਓਐਸ ਆਪਰੇਟਿੰਗ ਸਿਸਟਮ 'ਚ ਰੂਸੀ ਭਾਸ਼ਾ 'ਚ ਨਹੀਂ ਚੱਲ ਸਕਣਗੀਆਂ। ਐਪਲ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਸ ਨੇ ਐਪਲ ਮੈਪਸ ਵਿਚ "ਯੂਕਰੇਨੀ ਨਾਗਰਿਕਾਂ ਦੀ ਸੁਰੱਖਿਆ ਲਈ" ਯੂਕਰੇਨ ਵਿਚ ਟ੍ਰੈਫਿਕ ਅਤੇ ਲਾਈਵ ਇੰਸੀਡੈਂਟਸ ਨੂੰ ਡਿਸਏਬਲ ਕਰ ਦਿੱਤਾ ਹੈ।