ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਐਕਸਪੋਰਟ ਕੌਂਸਲ ’ਚ ਭਾਰਤੀ ਮੂਲ ਦੇ ਦੋ ਮਾਹਿਰ ਸ਼ਾਮਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਸੂਚੀ ਵਿਚ ਦੋ ਭਾਰਤੀ-ਅਮਰੀਕੀ ਪੁਨੀਤ ਰੰਜਨ ਅਤੇ ਰਾਜੇਸ਼ ਸੁਬਰਾਮਨੀਅਮ ਦੇ ਨਾਂਅ ਸ਼ਾਮਲ ਹਨ

Joe Biden appoints two prominent Indian- American corporate leaders to his Expert Committee

 

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰਪਤੀ ਨਿਰਯਾਤ ਕੌਂਸਲ ਲਈ ਦੋ ਭਾਰਤੀ ਮੂਲ ਦੇ ਵਪਾਰ ਮਾਹਿਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਵ੍ਹਾਈਟ ਹਾਊਸ ਵੱਲੋਂ ਦੱਸਿਆ ਗਿਆ ਹੈ ਕਿ ਇਸ ਸੂਚੀ ਵਿਚ ਦੋ ਭਾਰਤੀ-ਅਮਰੀਕੀ ਪੁਨੀਤ ਰੰਜਨ ਅਤੇ ਰਾਜੇਸ਼ ਸੁਬਰਾਮਨੀਅਮ ਦੇ ਨਾਂਅ ਸ਼ਾਮਲ ਹਨ। ਇਹ ਦੋਵੇਂ ਐਕਸਪੋਰਟ ਕੌਂਸਲ ਦੇ ਮੈਂਬਰ ਹੋਣਗੇ।

ਇਹ ਵੀ ਪੜ੍ਹੋ: ਕਿਸ਼ਤ ਨਾ ਭਰਨ ਕਾਰਨ ਡਿਫਾਲਟਰ ਹੋਇਆ ਪੰਜਾਬ ਮੰਡੀ ਬੋਰਡ, ਦਿਹਾਤੀ ਵਿਕਾਸ ਫ਼ੰਡ ’ਚ ਪਏ ਅੜਿੱਕੇ ਕਾਰਨ ਨਹੀਂ ਮੋੜੀ ਬੈਂਕਾਂ ਦੀ ਕਿਸ਼ਤ 

ਇਹਨਾਂ ਦੋਵਾਂ ਦੀ ਨਿਯੁਕਤੀ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਐਕਸਪੋਰਟ ਕੌਂਸਲ ਅੰਤਰਰਾਸ਼ਟਰੀ ਵਪਾਰ ਦੇ ਮਾਮਲਿਆਂ ਨੂੰ ਦੇਖਣ ਲਈ ਸਭ ਤੋਂ ਮਹੱਤਵਪੂਰਨ ਸੰਸਥਾ ਹੈ, ਅਜਿਹੀ ਸਥਿਤੀ ਵਿਚ ਇਸ ਵਿਚ ਦੋ ਭਾਰਤੀ-ਅਮਰੀਕੀ ਮੈਂਬਰਾਂ ਦਾ ਹੋਣਾ ਬਹੁਤ ਚੰਗੇ ਨਤੀਜੇ ਦੇ ਸਕਦਾ ਹੈ। ਇਸ ਤੋਂ ਇਲਾਵਾ ਮਾਰਕ ਡੀ. ਈਨ ਨੂੰ ਕੌਂਸਲ ਦਾ ਚੇਅਰਮੈਨ ਅਤੇ ਰੋਜ਼ਾਲਿੰਡ ਬਰੂਅਰ ਨੂੰ ਵਾਈਸ ਚੇਅਰ ਨਿਯੁਕਤ ਕੀਤਾ ਗਿਆ ਹੈ। ਇਸ ਸੂਚੀ ਵਿਚ ਦੋ ਭਾਰਤੀ-ਅਮਰੀਕੀਆਂ ਸਮੇਤ ਕੁੱਲ 25 ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ: ਗ੍ਰੀਸ ਰੇਲ ਹਾਦਸੇ ਵਿਚ ਮੌਤਾਂ ਦੀ ਗਿਣਤੀ 36 ਹੋਈ, ਟਰਾਂਸਪੋਰਟ ਮੰਤਰੀ ਨੇ ਦਿੱਤਾ ਅਸਤੀਫ਼ਾ

ਪੁਨੀਤ ਰੰਜਨ ਇਕ ਭਾਰਤੀ-ਅਮਰੀਕੀ ਕਾਰੋਬਾਰੀ ਹਨ, ਜੋ ਪਿਛਲੇ ਸਾਲ ਡੇਲੋਇਟ ਗਲੋਬਲ ਦੇ ਸੀਈਓ ਵਜੋਂ ਸੇਵਾਮੁਕਤ ਹੋਏ ਸੀ। ਪੁਨੀਤ ਰੰਜਨ ਜੂਨ 2015 ਤੋਂ ਡੇਲੋਇਟ ਗਲੋਬਲ ਦੇ ਸੀਈਓ ਵਜੋਂ ਸੇਵਾ ਨਿਭਾ ਰਹੇ ਹਨ। ਉਹ ਵਰਤਮਾਨ ਵਿਚ ਡੈਲੋਇਟ ਦੇ ਐਮਰੀਟਸ ਸੀਈਓ ਵਜੋਂ ਸੇਵਾ ਕਰ ਰਿਹਾ ਹੈ। 2022 ਵਿਚ ਰੰਜਨ ਨੂੰ ਇਕਨਾਮਿਕ ਟਾਈਮਜ਼ ਦੁਆਰਾ 'ਗਲੋਬਲ ਇੰਡੀਅਨ ਆਫ ਦਿ ਈਅਰ' ਵਜੋਂ ਮਾਨਤਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਵਿਅਕਤੀ ਨੇ ਦਾੜ੍ਹੀ ਵਿਚ 2470 ਈਅਰ ਬਡਜ਼ ਚਿਪਕਾ ਕੇ ਬਣਾਇਆ ਅਜੀਬ ਵਿਸ਼ਵ ਰਿਕਾਰਡ, ਗਿਨੀਜ਼ ਬੁੱਕ ’ਚ ਨਾਂਅ ਦਰਜ

ਬਾਇਡਨ ਦੀ ਸੂਚੀ ਵਿਚ ਇਕ ਹੋਰ ਭਾਰਤੀ-ਅਮਰੀਕੀ ਰਾਜੇਸ਼ ਸੁਬਰਾਮਨੀਅਮ ਦਾ ਨਾਂ ਵੀ ਸ਼ਾਮਲ ਹੈ। ਸੁਬਰਾਮਨੀਅਮ FedEx ਕਾਰਪੋਰੇਸ਼ਨ ਦੇ ਸੀਈਓ ਅਤੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਹਨ। FedEx ਕਾਰਪੋਰੇਸ਼ਨ ਦੇ CEO ਵਜੋਂ ਸੁਬਰਾਮਨੀਅਮ ਸਾਰੀਆਂ FedEx ਓਪਰੇਟਿੰਗ ਕੰਪਨੀਆਂ ਨੂੰ ਇਕ ਰਣਨੀਤਕ ਦਿਸ਼ਾ ਪ੍ਰਦਾਨ ਕਰਦੇ ਹਨ। ਸੁਬਰਾਮਨੀਅਮ ਨੂੰ 2023 ਵਿਚ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਮਿਲਿਆ ਹੈ। ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਦੁਆਰਾ ਭਾਰਤ ਅਤੇ ਵਿਦੇਸ਼ਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਦੀ ਮਾਨਤਾ ਵਿਚ ਭਾਰਤੀ ਪ੍ਰਵਾਸੀਆਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਨਾਗਰਿਕ ਪੁਰਸਕਾਰ ਹੈ।